53 ਸਾਲਾ ਭਾਰਤੀ ਮੂਲ ਦਾ ਫਿਜ਼ੀਓਥੈਰੇਪਿਸਟ ਗਿ੍ਰਫ਼ਤਾਰ
ਟੋਰਾਂਟੋ, 2 ਨਵੰਬਰ : ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ 53 ਸਾਲਾ ਭਾਰਤੀ ਮੂਲ ਦੇ ਫਜਿੀਓਥੈਰੇਪਿਸਟ ਨੂੰ ਕਲੀਨਿਕ ਵਿੱਚ ਮਹਿਲਾ ਮਰੀਜ ਦਾ ਜਿਨਸੀ ਸੋਸਣ ਕਰਨ ਦੇ ਮਾਮਲੇ ਵਿੱਚ ਗਿ੍ਰਫਤਾਰ ਕਰ ਲਿਆ ਗਿਆ ਹੈ। ਇਰਾਜ ਦਾਨੇਸਵਰ ਬਾਰੇ ਪੁਲੀਸ ਨੂੰ 23 ਅਕਤੂਬਰ ਨੂੰ ਸ਼ਿਕਾਇਤ ਮਿਲੀ ਸੀ ਕਿ ਉਸ ਨੇ ਰਿਚਮੰਡ ਹਿੱਲ ਦੇ ਯੋਂਗ ਸਟ੍ਰੀਟ ਅਤੇ ਸੈਂਟਰ ਸਟ੍ਰੀਟ ਦੇ ਖੇਤਰ ਵਿੱਚ ਕਲੀਨਿਕ ਵਿੱਚ ਫਿਜੀਓਥੈਰੇਪੀ ਦੌਰੇ ਦੌਰਾਨ ਔਰਤ ਦਾ ਜਿਨਸੀ ਸੋਸ਼ਣ ਕੀਤਾ। ਪੁਲੀਸ ਦਾ ਮੰਨਣਾ ਹੈ ਕਿ ਇਸ ਵਿਅਕਤੀ ਨੇ ਕਈ ਹੋਰ ਔਰਤਾਂ ਨਾਲ ਅਜਿਹਾ ਕੀਤਾ ਹੋ ਸਕਦਾ ਹੈ ਤੇ ਉਸ ਨੇ ਅਜਿਹੀ ਪੀੜਤ ਔਰਤਾਂ ਨੂੰ ਅੱਗੇ ਆਉਣ ਲਈ ਕਿਹਾ ਹੈ।
53 ਸਾਲਾ ਭਾਰਤੀ ਮੂਲ ਦਾ ਫਿਜ਼ੀਓਥੈਰੇਪਿਸਟ ਗਿ੍ਰਫ਼ਤਾਰ
Date: