ਲਿਵਿੰਗ ਰਿਲੇਸ਼ਨ ਵਿੱਚ ਪਿਛਲੇ ਡੇਢ ਮਹੀਨੇ ਤੋਂ ਰਹਿ ਰਹੀ ਔਰਤ ਘਰੋਂ 15000 ਲੈ ਕੇ ਹੋਈ ਫਰਾਰ
ਹਰ ਇਨਸਾਨ ਦੀ ਜ਼ਿੰਦਗੀ ਵਿੱਚ ਵਿਆਹ ਇੱਕ ਪਵਿੱਤਰ ਬੰਧਨ ਹੁੰਦਾ ਹੈ ਜਿਸ ਵਿੱਚ ਰਹਿ ਕੇ ਲੜਕਾ ਤੇ ਲੜਕੀ ਸਾਰੀ ਉਮਰ ਇੱਕ ਦੂਜੇ ਦਾ ਸਾਥ ਦਿੰਦੇ ਹਨ ਲੇਕਿਨ ਅੱਜ ਦੇ ਕਲਯੁਗ ਜਮਾਨੇ ਦੇ ਵਿੱਚ ਲੋਕਾਂ ਨੇ ਵਿਆਹ ਨੂੰ ਵੀ ਮਜ਼ਾਕ ਬਣਾ ਕੇ ਰੱਖਿਆ ਹੋਇਆ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਤੋਂ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਵਿਅਕਤੀ ਨੇ ਆਪਣੀ ਪਹਿਲੀ ਪਤਨੀ ਦੇ ਦਿਹਾਂਤ ਤੋਂ ਬਾਅਦ ਦੂਸਰਾ ਵਿਆਹ ਬਿਨਾਂ ਕਿਸੇ ਰੀਤੀ ਰਿਵਾਜਾਂ ਤੋਂ ਕਰਵਾ ਲਿਆ ਜਿਸ ਤੋਂ ਬਾਅਦ ਉਸ ਵਿਅਕਤੀ ਦੀ ਦੂਸਰੀ ਪਤਨੀ ਡੇਢ ਮਹੀਨਾ ਉਸ ਨਾਲ ਰਹਿਣ ਤੋਂ ਬਾਅਦ ਉਸ ਤੇ ਘਰੋਂ 15ਹ000 ਲੈ ਕੇ ਰਫੂ ਚੱਕਰ ਹੋ ਗਏ। ਜਿਸ ਤੋਂ ਬਾਅਦ ਪੀੜਿਤ ਲੜਕਾ ਹੁਣ ਇਨਸਾਫ ਦੇ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਿਤ ਲੜਕੇ ਪ੍ਰਦੀਪ ਨੇ ਦੱਸਿਆ ਕਿ ਉਸ ਦੀ ਪਹਿਲੀ ਘਰਵਾਲੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਸੁਮਨ ਅਤੇ ਭੋਲੀ ਨਾਂ ਦੀ ਔਰਤ ਵੱਲੋਂ ਉਸ ਨੂੰ ਜੋਤੀ ਨਾਮ ਦੀ ਲੜਕੀ ਨਾਲ ਮਿਲਵਾਇਆ ਗਿਆ ਜੋ ਕਿ ਪਹਿਲਾਂ ਵਿਆਹੀ ਹੋਈ ਸੀ ਅਤੇ ਉਸਦੇ ਦੋ ਸਾਲ ਦਾ ਬੇਟਾ ਵੀ ਸੀ। ਗੱਲਬਾਤ ਕਰਨ ਤੋਂ ਬਾਅਦ ਡੇਢ ਮਹੀਨਾ ਪਹਿਲਾਂ ਉਸ ਨੂੰ ਮੈਂ ਆਪਣੇ ਘਰੇ ਬਿਨਾਂ ਰੀਤੀ ਰਿਵਾਜਾਂ ਤੋਂ ਵਿਆਹ ਕੇ ਲੈ ਕੇ ਆਇਆ ਅਤੇ ਉਸਦੀ ਹਰ ਜਰੂਰਤ ਪੂਰੀ ਕੀਤੀ। ਪਰ ਬੀਤੇ ਦਿਨੀ ਉਹ ਮੇਰੇ ਘਰੋਂ 15 ਹਜਾਰ ਰੁਪਏ ਲੈ ਕੇ ਫਰਾਰ ਹੋ ਗਈ ਅਤੇ ਮੁੜ ਕੇ ਮੇਰਾ ਉਸ ਨਾਲ ਕੋਈ ਰਾਬਤਾ ਕਾਇਮ ਨਹੀਂ ਹੋਇਆ। ਮੈਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿਤੇ ਵੀ ਨਹੀਂ ਮਿਲੀ। ਜੋਤੀ ਦੇ ਪਰਿਵਾਰ ਵਿੱਚ ਕੋਈ ਵੀ ਨਹੀਂ ਸੀ ਤੇ ਉਹ ਮਜੀਠਾ ਰੋਡ ਦੇ ਉੱਤੇ ਕਿਰਾਏ ਤੇ ਰਹਿੰਦੀ ਸੀ। ਮੈਂ ਚਾਹੁੰਦਾ ਹਾਂ ਕਿ ਉਹ ਵਾਪਸ ਆ ਜਾਵੇ ਤੇ ਮੇਰੇ ਘਰ ਆ ਕੇ ਰਹੇ।
ਇਸ ਮੌਕੇ ਤੇ ਪ੍ਰਦੀਪ ਨੇ ਕਿਹਾ ਕਿ ਇੱਕ ਪ੍ਰਵਾਸੀ ਵੱਲੋਂ ਉਸ ਨੂੰ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਸੀ ਜੋ ਕਿ ਕਿਸੇ ਸਰਪੰਚ ਤੋਂ ਮੋਹਰ ਲਗਾਉਣ ਲਈ ਵੀ ਕਹਿ ਰਿਹਾ ਸੀ। ਜੋ ਕਿ ਬਿਆਸ ਡੇਰੇ ਵਿੱਚ ਰਹਿੰਦਾ ਹੈ। ਜੋ ਛੋਟਾ ਬੱਚਾ ਸੀ ਉਸ ਨੂੰ ਵੀ ਜੋਤੀ ਨੀਂਦ ਦੀਆਂ ਗੋਲੀਆਂ ਦਿੰਦੀ ਹੁੰਦੀ ਸੀ ਅਗਰ ਜੇਕਰ ਉਸ ਬੱਚੇ ਨੂੰ ਕੁਝ ਹੋ ਜਾਂਦਾ ਹੈ ਤਾਂ ਇਸਦਾ ਜਿੰਮੇਵਾਰ ਉਹ ਪ੍ਰਵਾਸੀ ਅਤੇ ਜੋਤੀ ਹੀ ਹੋਣਗੇ। ਹੁਣ ਮੈਂ ਪੁਲਿਸ ਨੂੰ ਉਸ ਦੇ ਖਿਲਾਫ ਦਰਖਾਸਤ ਦੇ ਦਿੱਤੀ ਹੈ ਪ੍ਦੀਪ (ਪੀੜਤ ਲੜਕਾ)
ਇਸ ਮੌਕੇ ਤੇ ਜਦੋਂ ਅਨਗੜ ਪੁਲਿਸ ਚੌਂਕੀ ਦੇ ਇੰਚਾਰਜ ਰਮੇਸ਼ ਕੁਮਾਰ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਇੱਕ ਪ੍ਰਦੀਪ ਨਾਮ ਦੇ ਨੌਜਵਾਨ ਦੀ ਦਰਖਾਸਤ ਆਈ ਹੈ ਅਤੇ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਅਤੇ ਇਹ ਵੀ ਦੇਖਣਾ ਹੋਵੇਗਾ ਕਿ ਇਹਨਾਂ ਦੀ ਸ਼ਾਦੀ ਰੀਤੀ ਰਿਵਾਜਾਂ ਨਾਲ ਹੋਈ ਹੈ ਜਾਂ ਨਹੀ