ਕੁਲਦੀਪ ਯਾਦਵ ਨੇ ਰਿੰਕੂ ਸਿੰਘ ਨੂੰ ਥੱਪੜ ਮਾਰਿਆ, ਪ੍ਰਸੰਸਾ ਵਿੱਚ ਰੋਸ
ਚੰਡੀਗੜ੍ਹ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੌਰਾਨ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਇਕ ਮੈਚ ਤੋਂ ਬਾਅਦ ਦਿੱਲੀ ਦਾ ਕੁਲਦੀਪ ਯਾਦਵ, ਕੇਕੇਆਰ ਦੇ ਰਿੰਕੂ ਸਿੰਘ ਨੂੰ ਥੱਪੜ ਮਾਰਦਿਆਂ ਕੈਮਰੇ ਦੇਖਿਆ ਗਿਆ। ਅਜਿਹਾ ਇਕ ਵਾਰ ਨਹੀਂ, ਸਗੋਂ ਦੋ ਵਾਰ ਕੀਤਾ। ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹਾਲਾਂਕਿ, ਮਾਹੌਲ ਉਦੋਂ ਬਦਲ ਗਿਆ ਜਦੋਂ ਕੁਲਦੀਪ ਨੇ ਅਚਾਨਕ ਰਿੰਕੂ ਨੂੰ ਥੱਪੜ ਮਾਰਿਆ ਜੋ ਅਸਲ ਵਿਚ ਇਕ ਹਾਸੇ-ਠੱਠੇ ਵਾਲਾ ਮਾਮਲਾ ਜਾਪਦਾ ਸੀ।
ਦੂਜੇ ਪਾਸੇ ਰਿੰਕੂ ਇਸ ਤੋਂ ਸਪੱਸ਼ਟ ਤੌਰ ‘ਤੇ ਹੈਰਾਨ ਸੀ ਤੇ ਉਸ ਨੇ ਇੱਕ ਗੰਭੀਰ ਭਾਵ ਨਾਲ ਜਵਾਬ ਦਿੱਤਾ ਅਤੇ ਕੁਲਦੀਪ ਨਾਲ ਸਖ਼ਤ ਲਹਿਜ਼ੇ ਵਿਚ ਗੱਲਬਾਤ ਕੀਤੀ। ਕਲਿੱਪ ਵਿੱਚ ਕੋਈ ਆਡੀਓ ਨਾ ਹੋਣ ਕਰਕੇ, ਇਹ ਸਾਫ਼ ਨਹੀਂ ਹੋ ਸਕਿਆ ਕਿ ਦੋਵਾਂ ਨੇ ਇਕ-ਦੂਜੇ ਨੂੰ ਕੀ ਆਖਿਆ, ਪਰ ਇਸ ਘਟਨਾ ਨੇ ਪ੍ਰਸ਼ੰਸਕਾਂ ਵਿੱਚ ਕੋਈ ਬਹੁਤਾ ਚੰਗਾ ਪ੍ਰਭਾਵ ਨਹੀਂ ਦਿੱਤਾ। ਰਿੰਕੂ ਦੇ ਪ੍ਰਸ਼ੰਸਕਾਂ ਨੇ ਕੁਲਦੀਪ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਅੱਗੇ ਤੋਂ ਉਹ ਇਸ ਤਰ੍ਹਾਂ ਕਰਨ ਦੀ ਜ਼ਰੂਰਤ ਨਾ ਕਰ ਸਕੇ।
