ਅੰਮਿ੍ਰਤਾ ਸ਼ੇਰਗਿੱਲ ਦੀ ਪੇਂਟਿੰਗ 61.8 ਕਰੋੜ ਰੁਪਏ ’ਚ ਨਿਲਾਮ
ਦੇਸ਼ ਦੀ ਸਭ ਤੋਂ ਮਹਿੰਗੀ ਕਲਾਕਿ੍ਰਤੀ ਹੋਣ ਦਾ ਮਾਣ ਪ੍ਰਾਪਤ ਕੀਤਾ
ਨਵੀਂ ਦਿੱਲੀ : ਮਸਹੂਰ ਚਿੱਤਰਕਾਰ ਅੰਮਿ੍ਰਤਾ ਸ਼ੇਰਗਿੱਲ ਦੀ ਪੇਂਟਿੰਗ ‘ਦਿ ਸਟੋਰੀ ਟੈਲਰ’ ਵਿਸ਼ਵ ਨਿਲਾਮੀ ਵਿੱਚ 61.8 ਕਰੋੜ ਰੁਪਏ ਵਿੱਚ ਵਿਕਣ ਤੋਂ ਬਾਅਦ ਕਿਸੇ ਭਾਰਤੀ ਦੀ ਸਭ ਤੋਂ ਮਹਿੰਗੀ ਕਲਾਕਿ੍ਰਤੀ ਬਣ ਗਈ ਹੈ। ਸੇਰਗਿੱਲ ਦੀ 1937 ਦੀ ਪੇਂਟਿੰਗ ਦਿ ਸਟੋਰੀ ਟੈਲਰ ਇਥੇ ਸੈਫਰੋਨਾਰਟ ਦੀ ਈਵਨਿੰਗ ਸੇਲ: ਮਾਡਰਨ ਆਰਟ ਨਿਲਾਮੀ ਵਿੱਚ ਵੇਚੀ ਗਈ। ਇਸ ਨਿਲਾਮੀ ਵਿੱਚ ਐੱਮਐੱਫ ਹੁਸੈਨ, ਵੀਸੀ ਗਾਯਤੋਂਡੇ, ਜੈਮਿਨੀ ਰਾਏ ਅਤੇ ਐੱਫਐੱਸ ਸੂਜਾ ਸਮੇਤ ਵੱਖ-ਵੱਖ ਕਲਾਕਾਰਾਂ ਦੀਆਂ 70 ਤੋਂ ਵੱਧ ਕਲਾਕਿ੍ਰਤੀਆਂ ਪੇਸ਼ ਕੀਤੀਆਂ ਗਈਆਂ। ਪਿਛਲੇ ਮਹੀਨੇ ਰਜਾ ਦੀ 1989 ਦੀ ਕਲਾਕਿ੍ਰਤੀ ਗੈਸਟੇਸਨ ਨੂੰ ਮੁੰਬਈ ਸਥਿਤ ਨਿਲਾਮੀ ਘਰ ਪੁੰਡੋਲੇ ਵੱਲੋਂ 51.75 ਕਰੋੜ ਰੁਪਏ ਵਿੱਚ ਵੇਚਿਆ ਗਿਆ ਸੀ, ਜੋ ਨਿਲਾਮੀ ਵਿੱਚ ਵਿਕਣ ਵਾਲੀ ਸਭ ਤੋਂ ਮਹਿੰਗੀ ਭਾਰਤੀ ਕਲਾ ਬਣ ਗਈ ਸੀ।