ਵਿਦੇਸ਼ਾਂ ਚ ਅਜਿਹਾ ਕਰਨਾ ਭਾਰਤ ਸਰਕਾਰ ਦੀ ਨੀਤੀ ਨਹੀਂ : ਭਾਰਤੀ ਵਿਦੇਸ਼ ਮੰਤਰੀ
ਨਵੀਂ ਦਿੱਲੀ : ਭਾਰਤ-ਕੈਨੇਡਾ ਦੇ ਵਿਗੜੇ ਸੰਬੰਧਾਂ ਨੂੰ ਲੈ ਕੇ ਭਾਰਤ ਵੱਲੋਂ ਫਿਰ ਚੁੱਪੀ ਤੋੜੀ ਗਈ ਹੈ। ਵਿਵਾਦ ‘ਤੇ ਵਿਦੇਸ਼ ਮੰਤਰੀ ਐੱਸ. ਜੈਸੰਕਰ ਨੇ ਕਿਹਾ ਕਿ ਭਾਰਤ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਹੈ, ਕਿਉਕਿ ਅਜਿਹਾ ਕਰਨਾ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ, ਜੇ ਕੈਨੇਡਾ ਕੋਲ ਇਸ ਸਬੰਧੀ ਕੁਝ ਖਾਸ ਤੇ ਭਰੋਸੇਯੋਗ ਸਬੂਤ ਹਨ ਤਾਂ ਸਾਨੂੰ ਦੱਸੋ। ਅਸੀਂ ਇਸ ਦੀ ਘੋਖ ਕਰਾਂਗੇ। ਮੰਤਰੀ ਦੀ ਇਹ ਟਿੱਪਣੀ ਅਮਰੀਕਾ ਅਤੇ ਕੈਨੇਡਾ ਵੱਲੋਂ ਨਿੱਝਰ ਦੇ ਕਤਲ ਦੀ ਚੱਲ ਰਹੀ ਜਾਂਚ ਵਿੱਚ ਸਹਿਯੋਗ ਕਰਨ ਲਈ ਭਾਰਤ ਨੂੰ ਵਾਰ-ਵਾਰ ਕਹਿਣ ਦੇ ਮੱਦੇਨਜਰ ਹੈ।