ਸਿੱਖਸ ਆਫ ਅਮੈਰਿਕਾ ਵੱਲੋਂ ਭਾਈ ਬਹਿਲੋ ਜੀ ਦੇ ਜੋੜ ਮੇਲੇ ’ਤੇ ਦੋ ਦਿਨ ਮੈਡੀਕਲ ਕੈੈਂਪ
ਗੁਰੂ ਮਹਾਨ ਸਿੱਖ ਭਾਈ ਬਹਿਲੋ ਜੀ ਦੀ ਯਾਦ ਨੂੰ ਸਮਰਪਿਤ ਜੋੜ ਮੇਲੇ ’ਤੇ ਸਿੱਖੀ ਨੂੰ ਸਮਰਪਿਤ ਪ੍ਰਸਿੱਧ ਸੰਸਥਾ ‘ਸਿੱਖਸ ਆਫ ਅਮੈਰਿਕਾ’ ਵੱਲੋਂ ਵਿਸ਼ੇਸ਼ ਤੌਰ ਤੇ ਫਰੀ ਮੈਡੀਕਲ ਕੈਂਪ ਦਾ ਆਯੋਜਿਨ ਕੀਤਾ ਗਿਆ ਹੈ। ਇਸ ਵਿਸ਼ੇਸ਼ ਕੈਂਪ 7 ਅਕਤੂਬਰ ਅਤੇ 8 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਮਾਹਰ ਡਾਕਟਰ ਮਰੀਜ਼ਾਂ ਦਾ ਇਲਾਜ਼ ਫਰੀ ਕਰਨਗੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ‘ਸਿੱਖਸ ਆਫ ਅਮੈਰਿਕਾ’ ਦੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਨੇ ਦੱਸਿਆ ਕਿ ਭਾਵੇਂ ਅਸੀਂ ਅਮਰੀਕਾ ਦੀ ਧਰਤੀ ’ਤੇ ਰਹਿ ਰਹੇ ਹਾਂ, ਪਰ ਸਾਡਾ ਪੰਜਾਬ ਅਤੇ ਪੰਜਾਬੀਅਤ ਨਾਲ ਮੋਹ ਕਦੇ ਘੱਟ ਨਹੀਂ ਸਕਦਾ। ਭਾਈ ਬਹਿਲੋ ਜੀ ਵਰਗੇ ਮਹਾਨ ਸਿੱਖ ਨੂੰ ਸਮੁੱਚੀ ਦੁਨੀਆਂ ਨਤਮਸਤਕ ਹੁੰਦੀ ਹੈ ਉਨ੍ਹਾਂ ਨੂੰ ਸਮਰਪਿਤ ਜੋੜ ਮੇਲੇ ’ਤੇ ਸਾਡੀ ਟੀਮ ਵੱਲੋਂ ਮੈਡੀਕਲ ਕੈਂਪ ਲਗਾ ਕੇ ਛੋਟਾ ਜਿਹਾ ਉਪਰਾਲਾ ਕੀਤਾ ਹੈ।
Inderjit Singh Gujral
Gen. Sect
Surinder Raheja
Treasurer
Board of Trustees
Sajid Tarar,Dilvir Singh,Raj Saini
Jaswinder Singh Johney,Sarbjit Singh Bakshi
Pritpal Singh Lucky,Chattar Singh Saini
Jaimodh Nibber,Mahinder Pal Singh Bhogal,Gurmeet Singh,Gurvinder Sethi
Manpreet Singh,Prabhjot Batra
Darshan Singh Saluja,Hardip Singh Goldi
Maninder Sethi,Harbeer Batra
Sukhpal Singh Dhanoa, Varinder singh
ਧੰਨ ਗੁਰੂ ਅਰਜਨ ਦੇਵ ਜੀ ਦੇ ਬਚਨ ਸਨ
ਭਾਈ ਬਹਿਲੋ ਸਭ ਤੋਂ ਪਹਿਲੋਂ
ਸਲਾਨਾ ਜੋੜ ਮੇਲਾ ਭਾਈ ਬਹਿਲੋ ਜ਼ੀ ਪਿੰਡ ਫਫੜੇ ਭਾਈ ਕੇ ਜ਼ਿਲ੍ਹਾ ਮਾਨਸਾ
ਮਾਨਸਾ : ਮਹਾਂਪੁਰਖ ਸਭਨਾ ਦੇ ਸਾਂਝੇ ਹੁੰਦੇ ਹਨ ਤੇ ਓਹਨਾ ਦਾ ਉਪਦੇਸ਼ ਵੀ ਸਰਬ ਸਾਂਝਾ ਹੁੰਦਾ ਹੈ। ਮਹਾਂਪੁਰਖਾਂ ਦੇ ਚਰਨਾ ਦੀ ਧੂੜ ਵੀ ਅਤਿ-ਪਵਿਤਰ ਹੁੰਦੀ ਹੈ।
ਐਸੇ ਹੀ ਇੱਕ ਮਹਾਂ ਪੁਰਖ ਹਨ ਭਾਈ ਬਹਿਲੋ ਜੀ ਜਿਨਾ ਨੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਤੋਂ ਗੁਰਸਿਖੀ ਦੀ ਦਾਤ ਪ੍ਰਾਪਤ ਕਰਕੇ ਮਾਲਵੇ ਦੇ ਇਲਾਕੇ ਵਿਚ ਨਾਮ ਦੇ ਛਿੱਟੇ ਦਿੱਤੇ , ਸਾਂਝਾ ਉਪਦੇਸ਼ ਦਿੱਤਾ ਤੇ ਇਲਾਕੇ ਨੂੰ ਸੱਖੀ ਸਰਵਰ ਦੇ ਪ੍ਰਭਾਵ ਤੋਂ ਮੁਕਤ ਕਰਵਾਇਆ।
ਭਾਈ ਬਹਿਲੋ ਜੀ ਦਾ ਪਰਿਵਾਰ ਇੱਕ ਮੁਸਲਿਮ ਪੀਰ ਸਖੀ ਸਰਵਰ ਦਾ ਉਪਾਸ਼ਕ ਸੀ। ਸ਼ੁਰੂ-ਸ਼ੁਰੂ ਵਿਚ ਆਪ ਜੀ ਵੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਸਨ। ਪਰ ਜਦੋੋਂ ਸੰਮਤ 1640 ਵਿਚ ਆਪ ਜੀ ਸ੍ਰੀ ਅਮਿ੍ਰੰਤਸਰ ਸਾਹਿਬ ਗਏ, ਤਾਂ ਓਥੇ ਆਪ ਜੀ ਦਾ ਮਿਲਾਪ ਸ਼੍ਰੀ ਗੁਰੂ ਅਰਜੁਨ ਦੇਵ ਜੀ ਨਾਲ ਹੋਇਆ।
ਗੁਰੂ ਜੀ ਓਸ ਸਮੇਂ ਰਾਮਦਾਸ ਸਰੋਵਰ ਦੀ ਸੇਵਾ ਕਰਵਾ ਰਹੇ ਸੀ।
ਗੁਰੂ ਜੀ ਦੇ ਦਰਸ਼ਨ ਕਰ ਕੇ ਆਪ ਦੇ ਮਨ ਦੇ ਡੂੰਘਾ ਪ੍ਰਭਾਵ ਪਿਆ। ਗੁਰੂ ਜੀ ਦੇ ਦਰਸ਼ਨਾ ’ਚੋੋਂ ਆਪ ਜੀ ਨੂੰ ਪ੍ਰਤਖ ਹਰਿ ਦੇ ਦਰਸ਼ਨ ਹੋਏ। ਆਪ ਜੀ ਨੇ ਜੀਵਨ ਦੇ ਸਾਰੇ ਸੁਖ ਤਿਆਗ ਕੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਜੀਵਨ ਜੀਊਣ ਦਾ ਸੰਕਲਪ ਲਿਆ। ਸ੍ਰੀ ਅੰਮਿ੍ਰਤਸਰ ਸਾਹਿਬ ਵਿਚ ਆਪ ਜੀ ਸਰੋਵਰ ਦੀ ਸੇਵਾ ਵਿਚ ਜੁਟ ਗਏ ਅਤੇ ਨਾਲ-ਨਾਲ ਗੁਰੂ ਜੀ ਦੇ ਦਰਸ਼ਨਾਂ ਦੀ ਵੀ ਮੌਜ ਮਾਣਦੇ ਰਹੇ।
ਫਿਰ ਸਰੋਵਰ ਲਈ ਇੱਟਾਂ ਦੀ ਜ਼ਰੂਰਤ ਪਈ ਤੇ ਆਪ ਜੀ ਆਵੇਆਂ ਦੀ ਸੇਵਾ ਵਿਚ ਜੁਟ ਗਏ। ਇੱਟਾਂ ਦੀ ਸੇਵਾ ਕਰਦੇ-ਕਰਦੇ ਆਪ ਜੀ ਨੂੰ ਇੱਕ ਘੁਮਿਆਰ ਨੇ ਦੱਸਿਆ ਕੇ ਜੇਕਰ ਆਵੇ ਵਿਚ ਕੂੜਾ-ਕਰਕਟ ਤੇ ‘ਗੰਦਾ ਮੈਲਾ’ ਪਾਇਆ ਜਾਵੇ ਤਾਂ ਇੱਟਾਂ ਵਧੀਆ ਪੱਕਦੀਆਂ ਹਨ। ਆਪ ਜੀ ਨੇ ਪੂਰੇ ਸ਼ਹਿਰ ਵਿਚੋਂ ਕੂੜਾ-ਕਰਕਟ ਆਦਿ ਇੱਕਠਾ ਕਰ ਕੇ ਗੱਡੇ ਨਾਲ ਢੋ ਕੇ ਆਵੇ ਵਿਚ ਪਾਇਆ। ਜਦੋਂ ਗੁਰੂ ਜੀ ਦੀ ਹਾਜ਼ਰੀ ਵਿਚ ਆਵਾ ਖੋਲਿਆ ਗਿਆ ਤਾਂ ਲਾਲਾਂ ਵਰਗੀਆਂ ਲਾਲ ਇੱਟਾਂ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ।
ਗੁਰੂ ਜੀ ਨੇ ਆਪ ਜ਼ੀ ਨੂੰ ਆਪਣੇ ਕੋਲ ਬੁਲਾਇਆ ਤੇ ਆਪਨੇ ਮੁਖਾਰ-ਬਿੰਦ ਤੋ ਫਰਮਾਇਆ।
ਕਬਹੁੰ ਤੁਮਰੋ ਬਚਨ ਨ ਟਲੇ।
ਭਾਈ ਬਹਿਲੋ ! ਤੇਰੀ ਘਾਲ ਥਾਏ ਪਈ ਹੈ ।
ਭਾਈ ਬਹਿਲੋ ! ਤੂੰ ਬੜੀ ਗਾਖੜੀ ਕਾਰ ਕਮਾਈ ਹੈ ।
ਭਾਈ ਬਹਿਲੋ ! ਤੂੰ ਮੇਰੇ ਮਨ ਨੂ ਮੋਹ ਲਿਆ ਹੈ ।
ਭਾਈ ਬਹਿਲੋ ! ਤੂੰ ਮੇਰਾ ਹੋਇਆ ਹੈ ਤੇ ਮੈਂ ਤੇਰਾ ਹੋਇਆ ਹਾਂ
ਇਸਤੋਂ ਬਾਅਦ ਆਪ ਜੀ ਗੁਰੂ ਸਾਹਿਬ ਜੀ ਦੀ ਨਿਰੰਤਰ ਸੇਵਾ ਕਰਦੇ ਰਹੇ। ਇੱਕ ਦਿਨ ਗੁਰੂ ਜੀ ਨੇ ਆਪ ਜੀ ਨੂੰ ਕੋਲ ਬੁਲਾਇਆ ਤੇ ਕਿਹਾ ਭਾਈ ਬਹਿਲੋ ਤੇਰੀ ਸੇਵਾ ਪਰਵਾਨ ਹੈ, ਤੇ ਹੁਣ ਤੂੰ ਆਪਨੇ ਪਿੰਡ ਫਫੜੇ ਜਾ ਕੇ ਮਾਲਵੇ ਇਲਾਕੇ ’ਚ ਸਿੱਖੀ ਦਾ ਪ੍ਰਚਾਰ ਕਰੋ।
ਗੁਰੂ ਜੀ ਨੇ ਆਪ ਜ਼ੀ ਨੂੰ ”ਭਾਈ” ਦਾ ਪਦ ਦਿੱਤਾ ਤੇ ਮਾਲਵੇ ਦਾ ਮੁਖੀਆ ਬਣਾ ਕੇ ਰਵਾਨਾ ਕੀਤਾ। ਗੁਰੂ ਜੀ ਦੇ ਬਚਨਾਂ ਅਨੁਸਾਰ ਆਪ ਆਪਣੇ ਪਿੰਡ ਫਫੜੇ ਆਏ ਤੇ ਇੱਕ ਪਲੰਘ ਤੇ ਬਿਰਾਜਮਾਨ ਹੋਏ। (ਇਹ ਪਲੰਘ ਅੱਜ ਵੀ ਫਫੜੇ ਭਾਈਕੇ ਵਿਖੇ ਸ਼ੁਸ਼ੋਭਤ ਹੈ।)
ਇਥੋ ਹੀ ਆਪ ਜੀ ਨੇ ਸਿੱਖੀ ਦਾ ਪ੍ਰਚਾਰ ਆਰੰਭ ਕੀਤਾ ਤੇ ਲੋਕਾਂ ਨੂੰ ਗੁਰੂ-ਚਰਨਾਂ ਨਾਲ ਜੋੜਿਆ। ਆਪ ਜੀ ਦੇ ਪ੍ਰਭਾਵ ਸਦਕਾ ਲੋਕ ਕਬਰਾਂ ਪੂਜਣੀਆ ਛੱਡ ਕੇ ਗੁਰਸਿੱਖ ਹੋਏ। ਆਪ ਜੀ ਨੇ ਵਰਤਮਾਨ ਮਾਨਸਾ, ਫਰੀਦਕੋਟ ਤੇ ਨਾਭਾ ਆਦਿ ਚ ਸਿਖੀ ਦਾ ਪ੍ਰਚਾਰ ਕੀਤਾ।
ਮੁਗਲ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਅਰਜੁਨ ਦੇਵ ਜੀ ਨੂੰ ਗਿ੍ਰਫਤਾਰ ਕਰਕੇ ਅਸਿਹ ਤੇ ਅਕਿਹ ਕਸ਼ਟ ਦੇ ਕੇ 1606 ’ਚ ਸ਼ਹੀਦ ਕਰ ਦਿੱਤਾ।
ਗੁਰੂ ਅਰਜੁਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ । ਆਪ ਜੀ ਪਹਿਲਾਂ ਵਾਂਗ ਹੀ ਗੁਰੂ ਜ਼ੀ ਦੇ ਦਰਸ਼ਨਾ ਲਈ ਆਓਂਦੇ ਅਤੇ ਮਾਲਵੇ ਤੋਂ ਮਾਇਆ ਤੇ ਰਸ਼ਦ ਇਕਠੀ ਕਰ ਲੈ ਆਓਦੇ।
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਖੀ ਸਿੱਖਾਂ ਦੀ ਸੂਚੀ ਵਿਚ ਆਪ ਜੀ ਦਾ ਨਾਮ ਵੀ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀ ਗਈ ਤੀਸਰੀ ਜੰਗ (ਮਹਿਰਾਜ, ਬਠਿੰਡਾ) ਵੇਲੇ ਰਸਦ ਪਹੁੰਚਾਉਣ ਦੀ ਸਾਰੀ ਜੁੰਮੇਵਾਰੀ ਆਪ ਜੀ ਨਿਭਾਈ।
ਆਪ ਜੀ ਇੱਕ ਚੰਗੇ ਵਿਦਵਾਨ ਅਤੇ ਕਵਿ-ਰਸੀਆ ਹੋਣ ਕਰਕੇ ਚੰਗੇ ਕਵੀ ਵੀ ਸਨ। ਭਾਈ ਬਹਿਲੋ ਜੀ ਨੇ ਲੱਗਭਗ 90 ਸਾਲ ਦੀ ਉਮਰ ਭੋਗੀ।
30 ਸਾਲ ਚ ਆਪ ਗੁਰੂ ਜ਼ੀ ਦੇ ਸਿੱਖ ਬਣਕੇ ਬਾਕੀ ਦੇ 60 ਸਾਲ ਸੇਵਾ-ਸਿਮਰਨ ਤੇ ਗੁਰਮਿਤ ਪ੍ਰਚਾਰ ਵਿਚ ਲੱਗੇ ਰਹੇ। ਆਪ ਜੀ ਨੇ ਬਹੁਤ ਸਾਰੇ ਲੋਕਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਤਰਾਂ ਆਪ ਨਾਮ ਦੇ ਰਸੀਏ ਤੇ ਪੁਰਨ ਗੁਰਸਿਖ ਸੰਮਤ 1700 ਚ ਪ੍ਰਭੂ ਚਰਨਾ ‘ਚ ਜਾ ਬਿਰਾਜੇ।
ਆਪ ਜ਼ੀ ਦੀ ਯਾਦ ਚ ਹਰ ਸਾਲ ਪਿੰਡ ਫਫੜੇ ਭਾਈ ਕੇ ਜ਼ਿਲਾ ਮਾਨਸਾ ਵਿਖੇ ਸਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ, ਜੋ ਇਸ ਵਾਰ 10,11,12 ਸਤੰਬਰ,2021 ਨੂੰ ਮਨਾਇਆ ਜਾ ਰਿਹਾ ਹੈ ਪਰ ਕਰੋਨਾ ਮਹਾਮਰੀ ਕਾਰਨ ਪਿਛਲੀ ਵਾਰ ਇਕਠ ਦੇ ਰੂਪ ਚ ਨਹੀ ਮਨਾਇਆ ਗਿਆ ਸੀ, ਸੰਗਤ ਇਕਠੀ ਨਹੀ ਕੀਤੀ ਗਈ ਸੀ।
ਗੁਰੂ ਕੇ ਮਹਾਨ ਸਿਖ ਨੂੰ ਪ੍ਰਣਾਮ ਹੈ ਜੀ।