ਮੋਦੀ ਵੱਲੋਂ ‘ਨਮੋ ਭਾਰਤ’ ਰੇਲਗੱਡੀ ਨੂੰ ਹਰੀ ਝੰਡੀ
ਸਾਹਿਬਾਬਾਦ (ਉੱਤਰ ਪ੍ਰਦੇਸ਼) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੇਰਠ ‘ਰਿਜਨਲ ਰੈਪਿਡ ਟਰਾਂਜਿਟ ਸਿਸਟਮ (ਆਰਆਰਟੀਐੱਸ) ਗਲਿਆਰੇ ਦੇ 17 ਕਿਲੋਮੀਟਰ ਲੰਮੇ ਪਹਿਲੇ ਹਿੱਸੇ ’ਤੇ ਚੱਲਣ ਵਾਲੀ ‘ਨਮੋ ਭਾਰਤ’ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ ਅਤੇ ਐਲਾਨ ਕੀਤਾ ਕਿ ਜਲਦੀ ਹੀ ਅਜਿਹੀਆਂ ਸੇਵਾਵਾਂ ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਵਿੱਚ ਕਈ ਸ਼ਹਿਰਾਂ ਨੂੰ ਜੋੜਨਗੀਆਂ। ਉਨ੍ਹਾਂ ਨੇ ‘ਨਮੋ ਭਾਰਤ’ ਦੀ ਸ਼ੁਰੂਆਤ ਨੂੰ ਇਤਿਹਾਸਕ ਪਲ ਕਰਾਰ ਦਿੱਤਾ। ਇੱਥੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਦਿੱਲੀ-ਗਾਜੀਆਬਾਦ-ਮੇਰਠ ਆਰਆਰਟੀੱਸ ਦੀ ਪੂਰੀ 82 ਕਿਲੋਮੀਟਰ ਪੱਟੀ ਅਗਲੇ ਡੇਢ ਸਾਲ ’ਚ ਪੂਰੀ ਹੋ ਜਾਵੇਗੀ ਅਤੇ ਭਰੋਸਾ ਜਤਾਇਆ ਕਿ ਉਹ ਇਸ ਦੇ ਉਦਘਾਟਨ ਲਈ ਮੌਜੂਦ ਹੋਣਗੇ