spot_imgspot_imgspot_imgspot_img

ਸੱਭਿਆਚਾਰ ਤੇ ਸਵਾਦ ਪੱਖੋਂ ਹੀ ਨਹੀਂ ਸਗੋਂ ਸਿਹਤ ਲਈ ਵੀ ਵਰਦਾਨ ਸਰੋਂ ਦਾ ਸਾਗ

Date:

ਪੰਜਾਬੀ ਸੱਭਿਆਚਾਰ ਦੀ ਗੱਲ ਸਰੋਂ ਦੇ ਸਾਗ ਤੇ ਮੱਕੀ ਦੀ ਰੋਟੀ ਤੋਂ ਹੀ ਚੱਲਦੀ ਹੈ। ਸਰੋਂ ਦਾ ਸਾਗ ਪੰਜਾਬੀ ਲੋਕਾਂ ਦਾ ਮਨਪਸੰਦ ਭੋਜਨ ਹੈ। ਮੰਨਿਆ ਜਾਂਦਾ ਹੈ ਕਿ ਪੰਜਾਬੀ ਸਰੋਂ ਦੇ ਸਾਗ ਤੋਂ ਬਿਨ੍ਹਾਂ ਅਧੂਰੇ ਹੀ ਹਨ। ਸੱਭਿਆਚਾਰ ਤੇ ਸਵਾਦ ਪੱਖੋਂ ਅਹਿਮ ਸਰ੍ਹੋਂ ਦਾ ਸਾਗ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸਾਗ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।

ਅਮਰੀਕੀ ਕ੍ਰਿਸ਼ੀ ਵਿਭਾਗ ਨੇ ਸਰੋਂ ਦੇ ਸਾਗ ਵਿੱਚ ਮੌਜੂਦ ਪੌਸ਼ਕਾਂ ਤੱਤ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕੇ ਲਗਪਗ 60 ਗ੍ਰਾਮ ਸਰੋਂ ਦੇ ਸਾਗ ਵਿੱਚ 64.4 ਮਿਲੀਗ੍ਰਾਮ ਕੈਲਸ਼ੀਅਮ, 0.918 ਮਿਲੀਗ੍ਰਾਮ ਆਇਰਨ, 215 ਮਿਲੀਗ੍ਰਾਮ ਪੋਟਾਸ਼ੀਅਮ, 39.2 ਮਿਲੀਗ੍ਰਾਮ ਵਿਟਾਮਿਨ ਸੀ, 84.6 ਮਾਈਕ੍ਰੋਗ੍ਰਾਮ ਵਿਟਾਮਿਨ ਏ, 15.1 ਗ੍ਰਾਮ ਕੈਲਰੀ, 1.6 ਗ੍ਰਾਮ ਪ੍ਰੋਟੀਨ, 0.235 ਗ੍ਰਾਮ ਵਸਾ, 2.62 ਗ੍ਰਾਮ ਕਾਰਬੋਹਾਈਡ੍ਰੇਟ, 1.79 ਗ੍ਰਾਮ ਫਾਈਬਰ ਅਤੇ ਫਾਲੇਟ, ਕਾਪਰ, ਜਿੰਕ ਤੇ ਸੇਲੇਨਿਅਮ ਆਦਿ ਤੱਤ ਮੌਜੂਦ ਹੁੰਦੇ ਹਨ। ਇਹ ਤੱਤ ਇਕ ਤੰਦਰੁਸਤ ਸਰੀਰ ਲਈ ਬਹੁਤ ਹੀ ਲਾਭਦਾਇਕ ਮੰਨੇ ਗਏ ਹਨ।

ਸਰ੍ਹੋਂ ਦਾ ਸਾਗ ਖਾਣ ਦੇ ਫਾਇਦੇ:

1. ਕੈਲਸੀਅਮ ਸਰ੍ਹੋਂ ‘ਚ ਕਾਫ਼ੀ ਮਾਤਰਾ ‘ਚ ਪਾਇਆ ਜਾਂਦਾ ਹੈ। ਅਜਿਹੇ ‘ਚ ਪ੍ਰੈਗਨੈਂਸੀ ਤੋਂ ਬਾਅਦ, ਵੱਧ ਰਹੇ ਬੱਚੇ ਜਾਂ ਮੀਨੋਪੌਜ਼ ਦੇ ਬਾਅਦ, ਔਰਤਾਂ ਨੂੰ ਵਧੇਰੇ ਕੈਲਸ਼ੀਅਮ ਦੀ ਜ਼ਰੂਰਤ ਹੁੰਦੀ ਹੈ, ਉਨ੍ਹਾਂ ਨੂੰ ਸਰ੍ਹੋਂ ਦਾ ਸਾਗ ਖਾਣਾ ਚਾਹੀਦਾ ਹੈ।

2. ਵਿਟਾਮਿਨ ‘ਕੇ’ ਸਰ੍ਹੋਂ ਦੇ ਸਾਗ ‘ਚ ਪਾਇਆ ਜਾਂਦਾ ਹੈ, ਜੋ ਖੂਨ ਦੀਆਂ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਵਿਟਾਮਿਨ ਕੇ ਬਲੱਡ ਬਲੋਟਿੰਗ ਲਈ, ਜਿਗਰ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।

3. ਸਰ੍ਹੋਂ ਵਿੱਚ ਓਮੇਗਾ 3 ਫੈਟੀ ਐਸਿਡ ਭਾਵ ਵਿਟਾਮਿਨ ਈ ਪਾਇਆ ਜਾਂਦਾ ਹੈ। ਇਹ ਸਾਡੀਆਂ ਨਾੜਾਂ, ਚਮੜੀ ਤੇ ਅੰਤੜੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

4. ਆਰਥਰਾਈਟ ਜਾਂ ਦਿਲ ਦੀ ਬਿਮਾਰੀ ਵਾਲੇ ਲੋਕਾਂ ਨੂੰ ਸਰ੍ਹੋਂ ਦਾ ਸਾਗ ਖਾਣਾ ਚਾਹੀਦਾ ਹੈ। ਇਸ ‘ਚ ਮੌਜੂਦ ਐਂਟੀ ਓਕਸੀਡੈਂਟ ਸਰੀਰ ਨੂੰ ਐਲੀਮੈਂਟਸ ਫਾਈਟ ‘ਚ ਮਦਦ ਕਰਦੇ ਹਨ।

5. ਇਹ ਕੋਲੈਸਟ੍ਰੋਲ ਨੂੰ ਵੀ ਘੱਟ ਕਰਦਾ ਹੈ ਤੇ ਦਿਲ ਨੂੰ ਸਿਹਤਮੰਦ ਰੱਖਦਾ ਹੈ। ਸਰ੍ਹੋਂ ਦੇ ਸਾਗ ‘ਚ ਫਾਈਬਰ ਦੀ ਮਾਤਰਾ ਵੀ ਵਧੇਰੇ ਹੁੰਦੀ ਹੈ। ਇਹ ਇਕ ਕਿਸਮ ਦਾ ਕੁਦਰਤੀ ਸਰੋਤ ਹੈ।

6. ਇਹ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਰੱਖਦਾ ਹੈ ਅਤੇ ਤੁਹਾਨੂੰ ਸਿਹਤਮੰਦ ਬਣਾਉਂਦਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related