spot_imgspot_imgspot_imgspot_img

ਯੂ.ਐੱਸ. ਇੰਡੀਆ ਸਿੱਖ ਅਲਾਇੰਸ ਸੰਸਥਾ ਸਥਾਪਨਾ

Date:


ਯੂ.ਐੱਸ. ਇੰਡੀਆ ਸਿੱਖ ਅਲਾਇੰਸ ਸੰਸਥਾ ਸਥਾਪਨਾ


ਉਦਘਾਟਨੀ ਸਮਾਰੋਹ ’ਚ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਬੀ.ਜੇ.ਪੀ. ਆਗੂਆਂ ਨੇ ਕੀਤੀ ਸ਼ਿਰਕਤ
ਸਿੱਖ ਮੱੁਦੇ ਅੰਤਰਰਾਸ਼ਟਰੀ ਪੱਧਰ ’ਤੇ ਉਭਾਰਨਾ ਤੇ ਜਨਮ ਭੂਮੀ ਪੰਜਾਬ ਨੂੰ ਹਰ ਪੱਖੋਂ ਮਜ਼ਬੂਤ ਕਰਨਾ ਮੁੱਖ ਮਕਸਦ : ਜਸਦੀਪ ਸਿੰਘ ਜੱਸੀ
ਮੈਰੀਲੈਂਡ : ਸਿੱਖ ਕਮਿੳੂਨਿਟੀ ਅੱਜ ਵਿਸ਼ਵ ਦੇ ਹਰ ਖੇਤਰ ਵਿੱਚ ਆਪਣਾ ਜੀਵਨ ਬਸਰ ਕਰ ਰਹੀ ਹੈ। ਆਪਣੀ ਮਿਹਨਤ ਅਤੇ ਸਿਰੜ ਨਾਲ ਸਿੱਖਾਂ ਨੇ ਪੂਰੀ ਦੁਨੀਆਂ ਵਿੱਚ ਆਪਣੀ ਵਿਸ਼ੇਸ਼ ਜਗ੍ਹਾ ਅਤੇ ਰਸੂਖ ਕਾਇਮ ਕੀਤਾ ਹੈ ਉਹ ਕਾਬਿਲੇ ਗੌਰ ਹੈ। ਆਰਥਿਕ ਅਤੇ ਵਿੱਤੀ ਖੇਤਰ ਦੀ ਜੇ ਗੱਲ ਕੀਤੀ ਜਾਵੇ ਅਰਬਾਂ ਰੁਪਏ ਐਨ.ਆਰ.ਆਈ. ਵੀਰਾਂ ਵੱਲੋਂ ਪੰਜਾਬ ਅਤੇ ਭਾਰਤ ਵਿੱਚ ਨਿਵੇਸ਼ ਕੀਤੇ ਜਾਂਦੇ ਹਨ ਜਾਂ ਸਿੱਧੇ ਰੂਪ ਵਿੱਚ ਭੇਜੇ ਜਾਂਦੇ ਹਨ। ਜਿਸ ਨਾਲ ਇਥੋਂ ਕਾਰੋਬਾਰੀਆਂ ਦਾ ਵੀ ਆਰਥਿਕ ਵਿਕਾਸ ਹੋ ਰਿਹਾ ਹੈ। ਇਸ ਵਿਕਾਸ ਦੀ ਗਤੀ ਨੂੰ ਹੋਰ ਮਜ਼ਬੂਤ ਕਰਨ ਅਤੇ ਸਿੱਖ ਮੁੱਦਿਆਂ ਨੂੰ ਵਿਸ਼ਵ ਪੱਧਰ ’ਤੇ ਉਭਾਰਨ ਲਈ ‘ਯੂ.ਐਸ. ਇੰਡੀਆ ਸਿੱਖ ਅਲਾਇੰਸ’ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ।
ਮੈਰੀਲੈਂਡ ’ਚ ਇਕ ਵੱਡਾ ਉਦਘਾਟਨੀ ਸਮਾਰੋਹ ਅਯੋਜਿਤ ਕੀਤਾ ਗਿਆ ਜਿਸ ਵਿੱਚ ‘ਯੂ.ਐੱਸ. ਇੰਡੀਆ ਸਿੱਖ ਅਲਾਇੰਸ’ ਦੀ ਸਥਾਪਨਾ ਬਹੁਤ ਹੀ ਉਤਸ਼ਾਹ ਭਰੇ ਮਹੌਲ ਵਿਚ ਉੱਘੇ ਸਿੱਖ ਆਗੂ ਸ੍ਰ. ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਕੀਤੀ ਗਈ। ਇਸ ਸਮਾਰੋਹ ਵਿੱਚ ਅਕਾਲੀ ਦਲ ਵਲੋਂ ਮੈਰੀਲੈਂਡ ਦੇ ਉੱਘੇ ਸਿੱਖ ਆਗੂ ਹਰਬੰਸ ਸਿੰਘ ਸੰਧੂ ਤੇ ਪਿ੍ਰਤਪਾਲ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਅਮਰੀਕਾ ਦੇ ਪ੍ਰਧਾਨ ਅਡੱਪਾ ਪ੍ਰਸ਼ਾਦ ਤੇ ਸਿੱਖ ਵਿੰਗ ਦੇ ਆਗੂ ਕੰਵਲਜੀਤ ਸਿੰਘ ਸੋਨੀ ਸ਼ਾਮਿਲ ਹੋਏ। ਆਦਮੀ ਪਾਰਟੀ ਦੇ ਨੁਮਾਇੰਦਿਆਂ ਜਲਾਲਪੁਰੀਆ ਅਤੇ ਸੁਖਦੀਪ ਅੱਪਰਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰੀ ਲਗਵਾਈ ਅਤੇ ਇੰਡੀਆ ਤੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਯੂ.ਐੱਸ.-ਇੰਡੀਆ ਸਿੱਖ ਅਲਾਇੰਸ ਦੇ ਫਾਊਂਡਰ ਜਸਦੀਪ ਸਿੰਘ ਜੱਸੀ ਨੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਤੇ ਅਮਰੀਕਾ ਦੇ ਵਧਦੇ ਸਬੰਧ ਹੋਰ ਮਜ਼ਬੂਤ ਕਰਨ ਵਿਚ ਸਿੱਖਾਂ ਦਾ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਦੱਸਿਆ ਕਿ ਸੰਸਥਾ ਦੀ ਸਥਾਪਨਾ ਦਾ ਮਕਸਦ ਸਾਰੀਆਂ ਸਿਆਸੀਆਂ ਪਾਰਟੀਆਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਸਿੱਖ ਮੱੁਦਿਆਂ ’ਤੇ ਕੰਮ ਕਰਨਾ ਹੈ। ਸਾਡਾ ਮਕਸਦ ਆਪਣੀ ਕਰਮ ਭੂਮੀ (ਅਮਰੀਕਾ) ਦੇ ਨਾਲ ਆਪਣੀ ਜਨਮ ਭੂਮੀ (ਭਾਰਤ/ਪੰਜਾਬ) ਨੂੰ ਵਿਕਾਸ ਦੀਆਂ ਉਚਾਈਆਂ ਉੱਤੇ ਪਹੁੰਚਾਉਣਾ ਹੈ।
ਸ. ਜੈਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਦਾ ਯੂਥ ਜੋ ਅਮੈਰਿਕਾ, ਕੈਨੇਡਾ, ਅਸਟਰੇਲੀਆ, ਨਿੳੂਜ਼ੀਲੈਂਡ ਅਤੇ ਵਿਦੇਸ਼ਾਂ ਵਿੱਚ ਰੋਜੀ ਰੋਟੀ ਦੀ ਤਲਾਸ਼ ਵਿੱਚ ਬੇਘਰ ਹੋ ਰਿਹਾ ਹੈ, ਉਨ੍ਹਾਂ ਨੂੰ ਆਰਥਿਕ ਸਹਿਯੋਗ ਅਤੇ ਕਾਰੋਬੋਰ ਦੇਣ ਦੇ ਉੱਚ ਪੱਧਰੀ ਉਪਰਾਲੇ ਕੀਤੇ ਜਾਣਗੇ ਤਾਂ ਜੋ ਉਹ ਦੇਸ਼ ਵਿੱਚ ਬੇਠੇ ਹੀ ਆਪਣਾ ਵਿੱਤੀ ਖਰਚ ਵਧੀਆ ਢੰਗ ਨਾਲ ਚਲਾ ਸਕਣ।
ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰਲ ਕੇ ਸਿੱਖ ਮੱੁਦਿਆਂ ਉੱਤੇ ਸੰਸਥਾ ਦਾ ਸਹਿਯੋਗ ਕਰਨ ਦਾ ਵਾਅਦਾ ਕੀਤਾ ਅਤੇ ਸੰਸਥਾ ਦੀ ਸਥਾਪਤੀ ਦੀਆਂ ਸਾਰੇ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਅਕਾਲੀ ਦਲ ਮੈਰੀਲੈਂਡ ਦੇ ਆਗੂ ਹਰਬੰਸ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਯੂ.ਐੱਸ. ਇੰਡੀਆ ਸਿੱਖ ਅਲਾਇੰਸ ਦੀ ਸਥਾਪਨਾ ’ਤੇ ਅਕਾਲੀ ਦਲ ਅਮਰੀਕਾ ਵਲੋਂ ਵਧਾਈ ਪੇਸ਼ ਕਰਦੇ ਹਨ ਅਤੇ ਸੰਸਥਾ ਵਲੋਂ ਉਠਾਏ ਜਾਣ ਵਾਲੇ ਸਿੱਖ ਮੱੁਦਿਆਂ ਉੱਤੇ ਸਹਿਯੋਗ ਦੇਣ ਦਾ ਵਾਅਦਾ ਕਰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਸਮਾਗਮ ਵਿਚ ਬਲਜਿੰਦਰ ਸਿੰਘ ਸ਼ੰਮੀ, ਗੁਰਵਿੰਦਰ ਸਿੰਘ ਸੇਠੀ, ਧਰਮਪਾਲ ਸਿੰਘ, ਮਨਿੰਦਰ ਸਿੰਘ ਸੇਠੀ, ਜਸਵਿੰਦਰ ਸਿੰਘ ਜੌਨੀ, ਜਸਵਿੰਦਰ ਸਿੰਘ ਰੌਇਲ ਤਾਜ, ਰਤਨ ਸਿੰਘ, ਦਿਲਵੀਰ ਸਿੰਘ, ਜਸਵਿੰਦਰ ਸਿੰਘ, ਸ਼ਿਵਰਾਜ ਸਿੰਘ ਗੋਰਾਇਆ, ਕਰਮਜੀਤ ਸਿੰਘ, ਵਰਿੰਦਰ ਸਿੰਘ ਅਮੇਜ਼ਿੰਗ ਟੀ.ਵੀ., ਚਤਰ ਸਿੰਘ ਸੈਣੀ, ਸਰਬਜੀਤ ਢਿੱਲੋਂ, ਹਰਜੀਤ ਚੰਡੋਕ, ਸਰਬਜੀਤ ਸਿੰਘ ਬਖਸ਼ੀ, ਰਾਜ ਸੈਣੀ, ਚਰਨਜੀਤ ਸਿੰਘ ਸਰਪੰਚ, ਸਤਪਾਲ ਸਿੰਘ, ਗੁਰਮੁੱਖ ਸਿੰਘ, ਜਸਵਿੰਦਰ ਸਿੰਘ, ਹਰਬੀਰ ਬਤਰਾ, ਪ੍ਰਭਜੋਤ ਬਤਰਾ, ਇੰਦਰਜੀਤ ਗੁਜਰਾਲ, ਚੰਚਲ ਸਿੰਘ, ਡਾ. ਦਰਸ਼ਨ ਸਿੰਘ ਸਲੂਜਾ, ਦਵਿੰਦਰ ਸਿੰਘ ਸ਼ਿੱਬ, ਜਸਵੰਤ ਸਿੰਘ ਧਾਲੀਵਾਲ, ਜਰਨੈਲ ਸਿੰਘ ਟੀਟੂ, ਰਜਿੰਦਰ ਸਿੰਘ ਲਾਡੀ ਵੀ ਸ਼ਾਮਿਲ ਹੋਏ। ਅੰਤ ਵਿਚ ਵਿਚ ਅਡੱਪਾ ਪ੍ਰਸਾਦ, ਕਮਲਜੀਤ ਸਿੰਘ ਸੋਨੀ, ਹਰਬੰਸ ਸਿੰਘ ਸੰਧੂ ਅਤੇ ਪਿ੍ਰਤਪਾਲ ਸਿੰਘ ਲੱਕੀ, ਬਲਜਿੰਦਰ ਸਿੰਘ ਸ਼ੰਮੀ, ਚਤਰ ਸਿੰਘ ਸੈਣੀ ਅਤੇ ਗੁਰਵਿੰਦਰ ਸਿੰਘ ਸੇਠੀ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਸੁਖਪਾਲ ਸਿੰਘ ਧਨੋਆ ਵਲੋਂ ਕੀਤਾ ਗਿਆ।
ਅਦਾਰਾ ਅਮੇਜਿੰਗ ਟੀ.ਵੀ. ਦੇ ਮੱੁਖ ਸੰਪਾਦਕ ਵਰਿੰਦਰ ਸਿੰਘ ਸਮਾਗਮ ਵਿੱਚ ਵਿਸ਼ੇਸ਼ ਤੌਰ ਉੱਤੇ ਪੁੱਜੇ ਅਤੇ ਸੰਸਥਾ ਦੀਆਂ ਗਤੀਵਿਧੀਆਂ ਅਤੇ ਕਾਰਜ ਸ਼ੈਲੀ ਬਾਰੇ ਵਿਸ਼ੇਸ਼ ਚਰਚਾ ਕੀਤੀ ਗਈ। ਅਦਾਰਾ ਅਮੈਜਿੰਗ ਟੀ.ਵੀ. ਪ੍ਰਮਾਤਮਾ ਦੇ ਚਰਨਾ ਵਿੱਚ ਅਰਦਾਸ ਕਰਦਾ ਹੈ ਕਿ ਸੰਸਥਾ ਦੇ ਫਾੳੂਡਰ ਸ. ਜਸਦੀਪ ਸਿੰਘ ਜੈਸੀ ਦਾ ਦੋਹਾਂ ਦੇਸ਼ਾਂ ਦੇ ਸਾਂਝੇ ਵਿਕਾਸ ਅਤੇ ਸਹਿਯੋਗ ਦਾ ਸੁਪਨਾ ਜ਼ਰੂਰ ਪੂਰਾ ਹੋਵੇ

 

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

Pro-Palestinian Protests Spark Tensions in Washington Amid Israel-Hamas Conflict

Pro-Palestinian Protests Spark Tensions in Washington Amid Israel-Hamas Conflict Political...

BRO is allegedly using substandard materials in the construction of protection wall near Tragbal

BRO is allegedly using substandard materials in the construction...

MVD Bandipora Launches Major Traffic Enforcement Drive on Srinagar Highway*

MVD Bandipora Launches Major Traffic Enforcement Drive on Srinagar...

🕊️ FINAL FAREWELL: Remembering Hero Fire Chief Corey Comperatore 🕊️

  🕊️ FINAL FAREWELL: Remembering Hero Fire Chief Corey Comperatore...