ਯੂਐੱਨ ਮਹਾ ਸਭਾ ਵੋਟਿੰਗ ਤੋਂ ਦੂਰ ਰਹੇ ਭਾਰਤ ਨੇ ਕਿਹਾ,‘ਅਤਿਵਾਦ ਕਿਸੇ ਨੂੰ ਨਹੀਂ ਬਖਸਦਾ’
ਵੋਟਿੰਗ ਦੌਰਾਨ ਭਾਰਤ ਦੀ ਗੈਰਹਾਜਰੀ ਤੋਂ ਮੈਂ ਹੈਰਾਨ ਤੇ ਸ਼ਰਮਿੰਦਾ ਹਾਂ: ਪਿ੍ਰਯੰਕਾ ਵਾਡਰਾ
ਸੰਯੁਕਤ ਰਾਸਟਰ: ਸੰਯੁਕਤ ਰਾਸਟਰ ਮਹਾਸਭਾ ਨੇ ਪ੍ਰਸਤਾਵ ਪਾਸ ਕੀਤਾ, ਜਿਸ ਵਿਚ ਇਜਰਾਈਲ ਅਤੇ ਗਾਜਾ ਵਿਚਾਲੇ ਸੰਘਰਸ ਨੂੰ ਰੋਕਣ ਲਈ ਗਾਜਾ ਵਿਚ ਮਨੁੱਖਤਾਵਾਦੀ ਜੰਗਬੰਦੀ ਦੀ ਮੰਗ ਕੀਤੀ ਗਈ। ਅਰਬ ਦੇਸਾਂ ਵੱਲੋਂ ਪੇਸ ਇਸ ਪ੍ਰਸਤਾਵ ਨੂੰ ਇਸ 193 ਮੈਂਬਰੀ ਵਿਸਵ ਸੰਸਥਾ ਨੇ 14 ਦੇ ਮੁਕਾਬਲੇ 120 ਵੋਟਾਂ ਨਾਲ ਪਾਸ ਕਰ ਦਿੱਤਾ, ਜਦਕਿ ਭਾਰਤ ਸਣੇ 45 ਦੇਸਾਂ ਨੇ ਵੋਟਿੰਗ ਤੋਂ ਦੂਰ ਰਹੇ। ਵੋਟਿੰਗ ਤੋਂ ਦੂਰ ਰਹੇ ਭਾਰਤ ਨੇ ਮਹਾਸਭਾ ਨੂੰ ਕਿਹਾ ਕਿ ਅਤਿਵਾਦ ਹਾਨੀਕਾਰਕ ਹੈ ਅਤੇ ਇਸ ਦੀ ਕੋਈ ਸਰਹੱਦ, ਕੌਮੀਅਤ ਜਾਂ ਨਸਲ ਨਹੀਂ ਹੈ। ਦੁਨੀਆ ਨੂੰ ਅਤਿਵਾਦੀ ਕਾਰਵਾਈਆਂ ਨੂੰ ਜਾਇਜ ਠਹਿਰਾਉਣ ਵਾਲਿਆਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਭਾਰਤ ਨੇ ਸੰਯੁਕਤ ਰਾਸਟਰ ਮਹਾਸਭਾ ਵਿੱਚ ‘ਨਾਗਰਿਕਾਂ ਦੀ ਸੁਰੱਖਿਆ ਅਤੇ ਕਾਨੂੰਨੀ ਅਤੇ ਮਾਨਵਤਾਵਾਦੀ ਜੰਿਮੇਵਾਰੀਆਂ ਨੂੰ ਬਰਕਰਾਰ ਰੱਖਣ’ ਵਾਲੇ ਜਾਰਡਨ ਦੇ ਮਤੇ ‘ਤੇ ਵੋਟਿੰਗ ਤੋਂ ਦੂਰ ਰਿਹਾ।
ਕਾਂਗਰਸ ਦੀ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਉਹ ਹੈਰਾਨ ਅਤੇ ਸਰਮਿੰਦਾ ਹੈ ਕਿ ਭਾਰਤ ਨੇ ਸੰਯੁਕਤ ਰਾਸਟਰ ਮਹਾਸਭਾ ਵਿਚ ਗਾਜਾ ਵਿਚ ਜੰਗਬੰਦੀ ਦੀ ਮੰਗ ਕਰਨ ਵਾਲੇ ਮਤੇ ‘ਤੇ ਵੋਟਿੰਗ ’ਚ ਹਿੱਸਾ ਨਹੀਂ ਲਿਆ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਮਨੁੱਖਤਾ ਦੇ ਹਰ ਕਾਨੂੰਨ ਨੂੰ ਢਾਹ ਲਾਈ ਗਈ ਹੋਵੇ, ਉਸ ਸਮੇਂ ਰੁਖ ਤੈਅ ਨਾ ਕਰਨਾ ਅਤੇ ਚੁੱਪ-ਚਾਪ ਦੇਖਣਾ ਗਲਤ ਹੈ।
ਯੂਐੱਨ ਮਹਾ ਸਭਾ ਵੋਟਿੰਗ ਤੋਂ ਦੂਰ ਰਹੇ ਭਾਰਤ ਨੇ ਕਿਹਾ,‘ਅਤਿਵਾਦ ਕਿਸੇ ਨੂੰ ਨਹੀਂ ਬਖਸਦਾ’ ਵੋਟਿੰਗ ਦੌਰਾਨ ਭਾਰਤ ਦੀ ਗੈਰਹਾਜਰੀ ਤੋਂ ਮੈਂ ਹੈਰਾਨ ਤੇ ਸ਼ਰਮਿੰਦਾ ਹਾਂ
Date: