spot_imgspot_imgspot_imgspot_img

ਪੰਜਾਬ ਦੀ ਸ਼ਰਾਬ ਨੀਤੀ ’ਚ ਹੋ ਰਿਹਾ ਹੈ ਵੱਡਾ ਘਪਲਾ: ਨਵਜੋਤ ਸਿੱਧੂ

Date:

ਪੰਜਾਬ ਦੀ ਸ਼ਰਾਬ ਨੀਤੀ ’ਚ ਹੋ ਰਿਹਾ ਹੈ ਵੱਡਾ ਘਪਲਾ: ਨਵਜੋਤ ਸਿੱਧੂ
ਪਟਿਆਲਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਦੋਸ਼ ਲਗਾਇਆ ਹੈ ਕਿ ਰਾਜ ਦੀ ਆਪ ਸਰਕਾਰ ਦੀ ਸ਼ਰਾਬ ਨੀਤੀ ਵਿੱਚ ਵੱਡਾ ਘਪਲਾ ਹੈ ਤੇ ਇਹ ਦਿੱਲੀ ਤੋਂ ਵੱਖਰੀ ਨੀਤੀ ਨਹੀਂ ਹੈ। ਦਿੱਲੀ ਵਿਚ ਸ਼ਰਾਬ ਦੀ ਨਵੀਂ ਨੀਤੀ ਵਾਪਸ ਲੈ ਲਈ ਪਰ ਪੰਜਾਬ ਵਿਚ ਚੱਲ ਰਹੀ ਹੈ। ਇਸ ਕਥਤਿ ਘਪਲੇ ਨੂੰ ਇਸ ਤਰੀਕੇ ਨਾਲ ਪਰਦੇ ਵਿਚ ਰੱਖਣ ਦੀ ਕੋਸ਼ਿਸ਼ ਹੈ ਕਿ ਆਰਟੀਆਈ ਵਿਚ ਕੋਈ ਵੀ ਜਵਾਬ ਦੇਣ ਲਈ ਤਿਆਰ ਨਹੀਂ। ਸ੍ਰੀ ਸਿੱਧੂ ਅੱਜ ਆਪਣੇ ਪਟਿਆਲਾ ਵਿਚ ਸਥਤਿ ਘਰ ਵਿਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਐੱਲ-1 ਲਾਇਸੈਂਸ ਸਭ ਤੋਂ ਵੱਡੀ ਠੱਗੀ ਹੈ। ਸਰਕਾਰ ਨੇ ਇਸ ਠੱਗੀ ਨੂੰ ਹੋਰ ਵੱਡੀ ਕਰਨ ਲਈ ਸੁਪਰ ਐੱਲ-1 ਜਾਰੀ ਕਰ ਦਿੱਤੇ ਹਨ, ਜਿਸ ਤੋਂ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਠੇਕੇਦਾਰਾਂ ਦੇ ਹੇਠ ਦੱਬ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਸ਼ਰਾਬ ਦੀ ਖਪਤ ਘੱਟ ਕਰਨ ਵਾਲੇ ਸੂਬੇ ਤਾਮਿਲਨਾਡੂ 44098 ਕਰੋੜ, ਕਰਨਾਟਕ 29000 ਕਰੋੜ, ਤਿਲੰਗਾਨਾ 31000 ਕਰੋੜ ਤੇ ਕੇਰਲਾ 16000 ਕਰੋੜ ਸ਼ਰਾਬ ਤੋਂ ਕਮਾ ਰਿਹਾ ਹੈ ਪਰ ਪੰਜਾਬ ਸ਼ਰਾਬ ਤੋਂ ਮਾਮੂਲੀ ਮਾਲੀਆ ਇਕੱਤਰ ਕਰ ਰਿਹਾ ਹੈ ਜਦ ਕਿ ਠੇਕੇਦਾਰ ਵੱਧ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਈਡੀ ਕੋਲ ਪੇਸ਼ ਨਹੀਂ ਹੋਏ, ਜਦ ਕਿ ਉਨ੍ਹਾਂ ਨੂੰ ਉੱਥੇ ਪੇਸ਼ ਹੋਕੇ ਸ਼ਰਾਬ ਵਿਚ ਕਥਤਿ ਘਪਲੇ ਦਾ ਜਵਾਬ ਦੇਣਾ ਚਾਹੀਦਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related