spot_imgspot_imgspot_imgspot_img

ਅਕਾਲੀ ਦਲ ਦਾ ਬੇੜਾ ਡੁੱਬ ਚੁੱਕਾ ਹੈ: ਮਾਨ

Date:

ਅਕਾਲੀ ਦਲ ਦਾ ਬੇੜਾ ਡੁੱਬ ਚੁੱਕਾ ਹੈ: ਮਾਨ

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਾਰਟੀ ਦਾ ਬੇੜਾ ਹੁਣ ਡੁੱਬ ਚੁੱਕਾ ਹੈ। ਇਸ ਮੌਕੇ ਉਨ੍ਹਾਂ ਨੇ ਅਰਬੀ ਘੋੜਿਆਂ ਦੇ ਇੱਕ ਮਾਮਲੇ ’ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਤਿੱਖਾ ਹਮਲਾ ਕੀਤਾ ਅਤੇ ਮਜੀਠੀਆ ਨੂੰ ਅਰਬੀ ਘੋੜਿਆਂ ਬਾਰੇ ਜਾਣਕਾਰੀ 5 ਦਸੰਬਰ ਤੱਕ ਦੇਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਣਕਾਰੀ ਨਾ ਦਿੱਤੀ ਤਾਂ ਉੁਹ ਇਸ ਮਾਮਲੇ ਨੂੰ ਜਨਤਕ ਕਰਨਗੇ। ਮੁੱਖ ਮੰਤਰੀ ਨੇ ਪਿਛਲੇ ਕੁੱਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਣਾ ਸ਼ੁਰੂ ਕੀਤਾ ਹੈ।
ਮੁੱਖ ਮੰਤਰੀ ਨੇ ਇੱਥੇ ਮਿਊਂਸਿਪਲ ਭਵਨ ਵਿੱਚ 251 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਸਬੰਧੀ ਸਮਾਗਮ ਦੌਰਾਨ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਬੇੜਾ ਡੁੱਬ ਚੁੱਕਾ ਹੈ ਅਤੇ ਹੁਣ ਤਾਂ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਹਰਸਿਮਰਤ ਕੌਰ ਬਾਦਲ ਦੀ ਸੁਰ ਵੀ ਆਪਸ ਵਿੱਚ ਨਹੀਂ ਮਿਲਦੀ।
ਇਸ ਮੌਕੇ ਮੁੱਖ ਮੰਤਰੀ ਨੇ 1957 ਦੀ ਇੱਕ ਘਟਨਾ ਨੂੰ ਲੈ ਕੇ ਮਜੀਠੀਆ ਨੂੰ ਘੇਰਿਆ ਅਤੇ ਇਸ ਘਟਨਾ ਦਾ ਸਬੰਧ ਮਜੀਠੀਆ ਦੇ ਪੁਰਖਿਆਂ ਨਾਲ ਜੋੜਿਆ ਹੈ। ਉਨ੍ਹਾਂ ਕਿਹਾ ਕਿ ਅਰਬ ਦੇ ਇੱਕ ਰਾਜੇ ਵੱਲੋਂ ਫੌਜ ਦੀ ਸਿਖਲਾਈ ਵਾਸਤੇ ਇਹ ਘੋੜੇ ਤੋਹਫੇ ਵਿੱਚ ਦਿੱਤੇ ਸਨ ਜੋ ਫੌਜ ਦੇ ਸਿਖਲਾਈ ਕੇਂਦਰ ਮੇਰਠ ਨਹੀਂ ਪੁੱਜੇ ਸਨ। ਸ੍ਰੀ ਮਾਨ ਨੇ ਇਹ ਵੀ ਕਿਹਾ ਕਿ ਮਜੀਠੀਆ ਖ਼ਾਨਦਾਨ ਨੇ ਜੱਲ੍ਹਿਆਂਵਾਲਾ ਬਾਗ਼ ਦੇ ਕਤਲੇਆਮ ਵਾਲੇ ਦਿਨ ਤੋਂ ਅਗਲੇ ਦਿਨ ਇਸ ਕਤਲੇਆਮ ਦੇ ਦੋਸ਼ੀ ਜਨਰਲ ਡਾਇਰ ਨੂੰ ਖਾਣਾ ਪਰੋਸਿਆ ਅਤੇ ਜਨਰਲ ਡਾਇਰ ਨੂੰ ਸਿਰੋਪਾਓ ਤੋਂ ਇਲਾਵਾ ਮੁਆਫ਼ੀ ਵੀ ਦਿਵਾਈ ਸੀ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਪੰਜਾਬ ਚ ਜਲਦ ਬਦਲ ਜਾਵੇਗਾ ਮੌਸਮ,ਵਿਭਾਗ ਨੇ ਜਾਰੀ ਕੀਤਾ ਅਲਰਟ

ਪੰਜਾਬ ਚ ਜਲਦ ਬਦਲ ਜਾਵੇਗਾ ਮੌਸਮ,ਵਿਭਾਗ ਨੇ ਜਾਰੀ ਕੀਤਾ...

ਗਰੈਂਡਮਾਸਟਰ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਕਪਿਲ

ਗਰੈਂਡਮਾਸਟਰ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ...