spot_imgspot_imgspot_imgspot_img

ਕੀ ਤੁਸੀਂ ਤਾਂ ਨਹੀਂ ਕਰਦੇ ਸਮਾਰਟਫੋਨ ਨਾਲ ਆਹ ਗ਼ਲਤੀਆਂ

Date:

ਚਾਰਜ ਕਰਦੇ ਵੇਲੇ ਅਸੀਂ ਕੁਝ ਅਜਿਹੀਆਂ ਗ਼ਲਤੀਆਂ ਕਰਦੇ ਹਾਂ ਜੋ ਸਾਡੇ ਲਈ ਜਾਨਲੇਵਾ ਸਾਬਤ ਹੋ ਸਕਦੀਆਂ ਹਨ, ਹਾਲਹੀ ਵਿੱਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿੱਥੇ 8 ਮਹੀਨਿਆਂ ਦੀ ਬੱਚੀ ਦੀ ਜਾਨ ਸਮਾਰਟਫੋਨ(Smartphone) ਵਿੱਚ ਧਮਾਕੇ ਹੋਣ ਨਾਲ ਵਾਪਰ ਗਈ। ਕੀ ਤੁਸੀਂ ਵੀ ਸਮਾਰਟਫੋਨ ਚਾਰਜ ਕਰਦੇ ਹੋਏ ਅਜਿਹੀਆਂ ਗ਼ਲਤੀਆਂ ਤਾਂ ਨਹੀਂ ਕਰਦੇ ਜੋ ਕਿਸੇ ਵੀ ਵੇਲੇ ਜਾਨਲੇਵਾ ਸਾਬਤ ਹੋ ਜਾਣ।

ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮੋਬਾਇਲ ਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ ਪਰ ਇਹ ਕਈ ਮਾਮਲਿਆਂ ਵਿੱਚ ਜਾਨਲੇਵਾ ਵੀ ਹੋ ਸਕਦੇ ਹਨ। ਜੇ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਬਰੇਲੀ ਵਿੱਚ 8 ਮਹੀਨਿਆਂ ਦੀ ਬੱਚੀ ਦੀ ਮੌਤ ਮੋਬਾਇਲ ਫੋਨ ਵਿੱਚ ਧਮਾਕਾ ਹੋਣ ਨਾਲ ਹੋਈ ਹੈ। ਪਰਿਵਾਰ ਵਾਲਿਆਂ ਮੁਤਾਬਕ, ਫੋਨ ਸੋਲਰ ਪੈਨਲ ਰਾਹੀ ਚਾਰਜ ਕੀਤਾ ਜਾ ਰਿਹਾ ਸੀ ਤੇ ਓਵਰਹੀਟ ਹੋਣ ਕਾਰਨ ਉਸ ਵਿੱਚ ਧਮਾਕਾ ਹੋ ਗਿਆ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ।

ਆਖ਼ਰ ਕਿਓਂ ਫਟਦੇ ਨੇ ਮੋਬਾਇਲ

ਸਮਾਰਟਫੋਨ ਫਟਣ ਦੇ ਜ਼ਿਆਦਾ ਮਾਮਲਿਆਂ ਵਿੱਚ ਆਮ ਲੋਕਾਂ ਦੀਆਂ ਗ਼ਲਤੀਆਂ ਕਾਰਨ ਹੁੰਦੇ ਹਨ। ਕਦੇ ਲੋਕਲ ਬੈਂਟਰੀ ਤੇ ਕਦੇ ਓਵਰ ਚਾਰਜਿੰਗ(over charging), ਇਨ੍ਹਾਂ ਕਾਰਨ ਕਰਕੇ ਮੋਬਾਇਲ ਫਟਣ ਦੇ ਜ਼ਿਆਦਾ ਕਾਰਨ ਬਣ ਜਾਂਦੇ ਹਨ। ਆਓ ਜਾਣਦੇ ਹਾਂ ਕੀ ਹਨ ਉਹ ਗ਼ਲਤੀਆਂ ਜੋ ਹੋ ਸਕਦੀਆਂ ਨੇ ਜਾਨਲੇਵਾ ਸਾਬਤ

ਮਾਹਰਾਂ ਦੀ ਮੰਨੀਏ ਤਾਂ ਕਿਸੇ ਫੋਨ ਨੂੰ 80 ਫ਼ੀਸਦ ਤੱਕ ਹੀ ਚਾਰਜ ਕਰਨਾ ਚਾਹੀਦਾ ਹੈ ਇਸ ਨਾਲ ਬੈਟਰੀ ਦੀ ਲਾਇਫ਼ ਚੰਗੀ ਹੋ ਜਾਂਦੀ ਹੈ ਤੇ ਫਟਨ ਦਾ ਡਰ ਵੀ ਘਟ ਜਾਂਦਾ ਹੈ। ਬਹੁਤ ਸਾਰੇ ਲੋਕਾਂ ਦੀ ਆਦਤ ਹੁੰਦੀ ਹੈ ਕਿ ਪੂਰੀ ਰਾਤ ਸਮਾਰਟਫੋਨ ਨੂੰ ਚਾਰਜ ‘ਤੇ ਲਾ ਕੇ ਸੌਂ ਜਾਂਦੇ ਹਨ। ਨਵੀਂ ਤਕਨੌਲਜੀ ਦੇ ਹਿਸਾਬ ਨਾਲ ਕਈ ਫੋਨ ਤਾਂ ਖ਼ੁਦ ਹੀ ਚਾਰਜ ਪੂਰਾ ਹੋਣ ਤੇ ਡਿਸਕਨੈਕਟ ਹੋ ਜਾਂਦੇ ਹਨ ਪਰ ਪੁਰਾਣੇ ਫੋਨਾਂ ਵਿੱਚ ਇਹ ਸੁਵਿਧਾ ਨਹੀਂ ਮਿਲਦੀ।

ਚਾਰਜ ਕਰਦੇ ਵੇਲੇ ਗੇਮਾਂ ਖੇਡਣੀਆਂ

ਸਮਾਰਟ ਫੋਨ ਤੇ ਗੇਮ ਖੇਡਦੇ ਵੇਲੇ ਕਾਫੀ ਜ਼ਿਆਦਾ ਹੀਟ ਨਿਕਲਦੀ ਹੈ ਜੇ ਉਸੇ ਵੇਲੇ ਫੋਨ ਨੂੰ ਚਾਰਜ ਤੇ ਲਾ ਕੇ ਗੇਮ ਖੇਡਦੇ ਹੋ ਤਾਂ ਫੋਨ ਕਾਫ਼ੀ ਜ਼ਿਆਦਾ ਗਰਮ ਹੋ ਸਕਦਾ ਹੈ ਕਿਉਂਕਿ ਗੇਮਾਂ ਖੇਡਣ ਵੇਲੇ ਤੇ ਫੋਨ ਚਾਰਜ ਵੇਲੇ ਸਮਾਰਟਫੋਨ ਤੋਂ ਹੀਟ ਨਿਕਲਦੀ ਹੈ।

ਫਾਸਟ ਚਾਰਜਿੰਗ

ਨਵੇਂ ਸਮਾਰਟਫੋਨ ਫਾਸਟ ਚਾਰਜਿੰਗ(Fast charging) ਨਾਲ ਆਉਂਦੇ ਹਨ। ਵੱਖ-ਵੱਖ ਸੈਗਮੈਂਟ ਦੇ ਫੋਨਾਂ ਵਿੱਟ ਵੱਖ-ਵੱਖ ਚਾਰਜਿੰਗ ਕੈਪੇਸਿਟੀ ਦਿੱਤੀ ਗਈ ਹੈ। ਕਈ ਫੋਨ 150 W ਤੇ ਕਈ 15W ਦੀ ਚਾਰਜਿੰਗ ਮਿਲਦੀ ਹੈ। ਅਜਿਹੇ ਵਿੱਚ ਕਿਸੇ ਵੀ ਫੋਨ ਨਾਲ ਆਪਣੇ ਫੋਨ ਨੂੰ ਚਾਰਜ ਕਰਨਾ ਖ਼ਤਰਨਾਕ ਹੋ ਸਕਦਾ ਹੈ ਜੇ ਤੁਹਾਡਾ ਫੋਨ ਫਾਸਟ ਚਾਰਜਿੰਗ  ਸਪੋਟ ਕਰਦਾ ਹੈ ਤਾਂ ਇਸ ਨੂੰ ਕੋਈ ਦਿੱਕਤ ਨਹੀਂ ਆਵੇਗੀ। ਉੱਥੇ ਆਮ ਚਾਰਜਿੰਗ ਸਪੋਟ ਕਰਨ ਵਾਲੇ ਸਮਾਰਟਫੋਨ ਨੂੰ ਫਾਸਟ ਚਾਰਜਰ ਤੇ ਚਾਰਜ ਕਰਨ ਦੇ ਬੁਰੇ ਨਤੀਜੇ ਹੋ ਸਕਦੇ ਹਨ।

ਚਾਰਜ ਕਰਦੇ ਵੇਲੇ ਗੱਲ ਕਰਨੀ

ਇਹ ਅਕਸਰ ਹੀ ਵੇਖਿਆ ਹੈ ਕਿ ਕਈ ਲੋਕ ਫੋਨ ਨੂੰ ਚਾਰਜ ਲਾ ਕੇ ਲੰਬਾ ਸਮਾਂ ਗੱਲਾਂ ਕਰਦੇ ਰਹਿੰਦੇ ਹਨ ਪਰ ਇਸ ਦੇ ਬੜੇ ਹੀ ਘਾਤਕ ਨਤੀਜੇ ਸਾਹਮਣੇ ਆ ਸਕਦੇ ਹਨ ਜਿਸ ਨਾਲ ਜਾਨ ਤੱਕ ਜਾ ਸਕਦੀ ਹੈ। ਕਿਉਂਕਿ ਗੱਲ ਕਰਦੇ ਵਕਤ ਸਮਾਰਟਫੋਨ ਨੂੰ ਕਾਫ਼ੀ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਤੇ ਅਜਿਹੇ ਵਿੱਚ ਫੋਨ ਤੋਂ ਜ਼ਿਆਦਾ ਹੀਟ ਨਿਕਲਦੀ ਹੈ। ਇਸ ਲਈ ਫੋਨ ਨੂੰ ਚਾਰਜ ਲਾ ਕੇ ਫੋਨ ‘ਤੇ ਗੱਲ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related