spot_imgspot_imgspot_imgspot_img

RBI ਦੀ ਸਖ਼ਤੀ ਤੋਂ ਬਾਅਦ Paytm ਨੇ ਚੁੱਕਿਆ ਵੱਡਾ ਕਦਮ

Date:

ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿੱਜੀ ਲੋਨ ਨਿਯਮਾਂ ਨੂੰ ਸਖ਼ਤ ਕਰਨ ਤੋਂ ਬਾਅਦ, Paytm ਨੇ ਛੋਟੇ ਨਿੱਜੀ ਕਰਜ਼ਿਆਂ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। Paytm ਹੁਣ 50,000 ਰੁਪਏ ਤੋਂ ਘੱਟ ਦੇ ਪਰਸਨਲ ਲੋਨ ਦੀ ਗਿਣਤੀ ਘੱਟ ਕਰਨ ਜਾ ਰਿਹਾ ਹੈ। ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਜ਼ਿਕਰਯੋਗ ਹੈ ਕਿ ਆਰਬੀਆਈ ਦੀ ਸਖ਼ਤੀ ਤੋਂ ਬਾਅਦ ਪੇਟੀਐਮ ਦੇ ਛੋਟੇ ਕਰਜ਼ਿਆਂ ਦੀ ਗਿਣਤੀ ਵਿੱਚ 50 ਫੀਸਦੀ ਤੱਕ ਦੀ ਵੱਡੀ ਕਮੀ ਵੇਖੀ ਜਾ ਸਕਦੀ ਹੈ।

ਕੰਪਨੀ – ਕੋਈ ਵੱਡਾ ਅਸਰ ਨਹੀਂ ਪਵੇਗਾ Paytm ‘ਤੇ

ਇਸ ਫੈਸਲੇ ‘ਤੇ Paytm ਦਾ ਮੰਨਣਾ ਹੈ ਕਿ ਕੰਪਨੀ ਦੀ ਕਮਾਈ ਅਤੇ ਮਾਰਜਿਨ ‘ਤੇ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ 50,000 ਰੁਪਏ ਤੋਂ ਜ਼ਿਆਦਾ ਦੇ ਲੋਨ ‘ਚ ਕਾਫੀ ਸੰਭਾਵਨਾਵਾਂ ਹਨ। ਹਾਲ ਹੀ ‘ਚ ਭਾਰਤੀ ਰਿਜ਼ਰਵ ਬੈਂਕ ਨੇ ਪਰਸਨਲ ਲੋਨ ਨਾਲ ਜੁੜੇ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਆਰਬੀਆਈ ਨੇ ਛੋਟੇ ਕਰਜ਼ਿਆਂ ਦੇ ਜੋਖਮ ਭਾਰ ਵਿੱਚ 25 ਫ਼ੀਸਦੀ ਦਾ ਵਾਧਾ ਕੀਤਾ ਹੈ ਅਤੇ ਇਹ 100 ਫੀਸਦੀ ਤੋਂ ਵੱਧ ਕੇ 125 ਪ੍ਰਤੀਸ਼ਤ ਹੋ ਗਿਆ ਹੈ। ਕੇਂਦਰੀ ਬੈਂਕ ਦੇ ਇਸ ਫੈਸਲੇ ਤੋਂ ਬਾਅਦ ਪਰਸਨਲ ਲੋਨ ਮਹਿੰਗੇ ਹੋ ਜਾਣਗੇ ਅਤੇ ਪੇਟੀਐਮ ਵਰਗੀਆਂ ਕੰਪਨੀਆਂ ਨੂੰ ਅਸੁਰੱਖਿਅਤ ਪਰਸਨਲ ਲੋਨ ਦੀ ਗਿਣਤੀ ਘਟਾਉਣ ਲਈ ਮਜ਼ਬੂਰ ਹੋਣਾ ਪਿਆ ਹੈ।

ਪੇਟੀਐੱਮ ਦੇ ਸ਼ੇਅਰਾਂ ਆਈ ‘ਚ ਤੇਜ਼ੀ

ਪੇਟੀਐਮ ਦੁਆਰਾ ਛੋਟੀ ਰਕਮ ਦੇ ਅਸੁਰੱਖਿਅਤ ਪਰਸਨਲ ਲੋਨ ਦੀ ਸੰਖਿਆ ਨੂੰ ਘਟਾਉਣ ਦੇ ਫੈਸਲੇ ਤੋਂ ਬਾਅਦ, ਕੰਪਨੀ ਦੇ ਸ਼ੇਅਰਾਂ ਨੂੰ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਝਟਕਾ ਲੱਗਾ ਹੈ। ਡਿਜੀਟਲ ਪੇਮੈਂਟ ਫਰਮ Paytm ਦੀ ਮੂਲ ਕੰਪਨੀ One97 Communications ਦੇ ਸ਼ੇਅਰ 7 ਦਸੰਬਰ ਨੂੰ 20 ਫੀਸਦੀ ਤੱਕ ਡਿੱਗ ਗਏ। ਇਸ ਤੋਂ ਬਾਅਦ 9.23 ਮਿੰਟ ‘ਤੇ ਲੋਅਰ ਸਰਕਟ ਲਗਾਇਆ ਗਿਆ।

ਕੰਪਨੀ ਦੀ ਕਮਾਈ ਹੋਵੇਗੀ ਪ੍ਰਭਾਵਿਤ 

ਬ੍ਰੋਕਰੇਜ ਫਰਮ ਜੈਫਰੀਜ਼ ਨੇ ਕਿਹਾ ਕਿ RBI ਦੇ ਛੋਟੇ ਨਿੱਜੀ ਕਰਜ਼ਿਆਂ ਦੇ ਨਿਯਮਾਂ ਨੂੰ ਸਖਤ ਕਰਨ ਦੇ ਫੈਸਲੇ ਤੋਂ ਬਾਅਦ, Paytm ਦੇ Buy Now Pay Later ਕਾਰੋਬਾਰ ‘ਤੇ ਸਿੱਧਾ ਅਸਰ ਪੈਣ ਵਾਲਾ ਹੈ। ਕੰਪਨੀ ਦੁਆਰਾ ਜਾਰੀ ਕੀਤੇ ਗਏ ਕਰਜ਼ਿਆਂ ਵਿੱਚ, ਛੋਟੇ ਨਿੱਜੀ ਕਰਜ਼ਿਆਂ ਦੀ ਹਿੱਸੇਦਾਰੀ 55 ਪ੍ਰਤੀਸ਼ਤ ਹੈ। ਇਸ ‘ਚ ਕੰਪਨੀ ਅਗਲੇ 3 ਤੋਂ 4 ਮਹੀਨਿਆਂ ‘ਚ 50 ਫੀਸਦੀ ਤੱਕ ਦੀ ਕਮੀ ਕਰੇਗੀ। ਜੈਫਰੀਜ਼ ਨੇ ਵੀ ਕੰਪਨੀ ਦੇ ਮਾਲੀਏ ਦੇ ਅਨੁਮਾਨਾਂ ਵਿੱਚ 3 ਤੋਂ 10 ਪ੍ਰਤੀਸ਼ਤ ਦੀ ਕਟੌਤੀ ਕੀਤੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related