spot_imgspot_imgspot_imgspot_img

ਲਾਂਚ ਹੋਇਆ ਟੈਸਲਾ ਸਾਈਬਰਟਰੱਕ

Date:

ਟੈਸਲਾ ਨੇ ਆਪਣੇ ਸਾਈਬਰਟਰੱਕ ਨੂੰ ਗਲੋਬਲ ਬਾਜ਼ਾਰ ‘ਚ ਲਾਂਚ ਕਰ ਦਿੱਤਾ ਹੈ। ਇਸਦੀ ਸ਼ੁਰੂਆਤੀ ਕੀਮਤ 60,990 ਡਾਲਰ (ਕਰੀਬ 50.80 ਲੱਖ ਰੁਪਏ) ਰੱਖੀ ਗਈ ਹੈ ਜੋ ਕਿ ਸੀ.ਈ.ਓ. ਐਲੋਨ ਮਸਕ ਦੁਆਰਾ 2019 ‘ਚ ਦੱਸੀ ਗਈ ਕੀਮਤ ਤੋਂ ਕਰੀਬ 50 ਫੀਸਦੀ ਜ਼ਿਆਦਾ ਹੈ। ਟੈਸਲਾ ਸਾਈਬਰਟਰੱਕ ਦੀ ਬੁਕਿੰਗ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਕੰਪਨੀ ਦਾ ਕਹਿਣਾ ਹੈ ਕਿ ਇਸਦਾ ਆਰਡਰ ਬੁੱਕ ਫੁਲ ਹੋ ਚੁੱਕਾ ਹੈ। ਹੁਣ ਇਸਦੀਆਂ 10 ਲੱਖ ਇਕਾਈਆਂ ਦੀ ਬੁਕਿੰਗ ਹੋ ਚੁੱਕੀ ਹੈ। ਲਾਂਚ ਦੇ ਨਾਲ ਹੀ ਟੈਸਲਾ ਨੇ ਇਸਦੀ ਡਿਲਿਵਰੀ ਵੀ ਸ਼ੁਰੂ ਕਰ ਦਿੱਤੀ ਹੈ।

ਡਿਜ਼ਾਈਨ

ਟੈਸਲਾ ਸਾਈਬਰਟਰੱਕ ਦਾ ਡਿਜ਼ਾਈਨ, ਪਾਵਰ-ਪਰਫਾਰਮੈਂਸ ਅਤੇ ਰੇਂਜ ਬੇਹੱਦ ਸ਼ਾਨਦਾਰ ਹੈ। 1977 ਦੀ ਜੇਮਸ ਬਾਂਡ ਫਿਲਮ ‘ਦਿ ਸਪਾਈ ਹੂ ਲਵਡ ਮੀ’ ‘ਚ ਕਾਰ ਤੋਂ ਬਣੀ ਪਣਡੁੱਬੀ ਤੋਂ ਪ੍ਰੇਰਿਤ ਡਿਜ਼ਾਈਨ ਇਸ ਸਾਈਬਰਟਰੱਕ ਨੂੰ ਖਾਸ ਬਣਾਉਂਦਾ ਹੈ। ਟੈਸਲਾ ਦਾ ਦਾਅਵਾ ਹੈ ਕਿ ਸਾਈਬਰਟਰੱਕ ਹਰ ਤਰ੍ਹਾਂ ਦੀਆਂ ਸੜਕਾਂ ਦੀਆਂ ਸਥਿਤੀਆਂ ਲਈ ਢੁਕਵਾਂ ਹੈ। ਇਸਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਇਹ ਸਿਰਫ ਧਰਤੀ ਹੀ ਨਹੀਂ ਸਗੋਂ ਹਰ ਪਲੈਨਟ ‘ਤੇ ਦੌੜ ਸਕਦੀ ਹੈ।

ਇੰਟੀਰੀਅਰ

ਟੈਸਲਾ ਸਾਈਬਰਟਰੱਕ ਦੀ ਲੁੱਕ ਯੂਨੀਕ ਵਾਈਟ ਅਤੇ ਗ੍ਰੇਅ ਥੀਮ ‘ਤੇ ਬੇਸਡ ਹੈ। ਇਸਦਾ ਡੈਸ਼ਬੋਰਡ ਲੇਆਊਟ ਪਲੇਨ ਅਤੇ ਸਿੰਪਲ ਹੈ। ਡੈਸ਼ਬੋਰਡ ਦੇ ਸੈਂਟਰ ‘ਚ 18.5 ਇੰਚ ਦੀ ਵੱਡੀ ਟੱਚਸਕਰੀਨ ਡਿਸਪਲੇਅ ਵੀ ਹੈ। ਸਟੀਅਰਿੰਗ ਵ੍ਹੀਲ ਟਿਪਿਕਲ ਟੈਸਲਾ ਕਾਰਾਂ ਵਰਗਾ ਹੀ ਸਕਵਾਇਰ ਸ਼ੇਪ ‘ਚ ਹੈ। ਟੱਚਸਕਰੀਨ ਡਿਸਪਲੇਅ ‘ਚ ਸਸਪੈਂਸ਼ਨ ਸੈਟਿੰਗਸ, ਸਟੀਅਰਿੰਗ ਐਡਜਸਟਮੈਂਟ ਅਤੇ ਵਿੰਗ ਮਿਰਰ ਸੈਟਿੰਗਸ ਲਈ ਕੰਟਰੋਲ ਦਿੱਤੇ ਗਏ ਹਨ। ਇਸਤੋਂ ਇਲਾਵਾ ਚਾਈਲਡ ਲਾਕ, ਹੈੱਡਲੈਂਪ, ਸੈਂਟਰੀ ਮੋਡ, ਕਾਰ ਵਾਸ਼ ਮੋਡ ਅਤੇ ਕੁਝ ਹੋਰ ਕੰਟਰੋਲ ਵੀ ਮਿਲਦੇ ਹਨ। ਰੀਅਰ ਪਸੰਜਰ ਲਈ ਵੀ 9.4 ਇੰਚ ਦੀ ਟੱਚਸਕਰੀਨ ਦਿੱਤੀ ਗਈ ਹੈ।

 

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related