spot_imgspot_imgspot_imgspot_img

ਦੋ ਵੱਡੇ ਵਿਸ਼ਵ ਯੁੱਧਾਂ ਕਾਰਨ ਭਾਰਤ ਦਾ ਹੈਂਡਟੂਲ ਉਦਯੋਗ 40 ਫ਼ੀਸਦੀ ਡਿੱਗਿਆ

Date:

ਦੁਨੀਆ ‘ਚ ਚੱਲ ਰਹੀਆਂ ਦੋ ਵੱਡੀਆਂ ਜੰਗਾਂ ਯੂਕਰੇਨ, ਰੂਸ ਅਤੇ ਇਜ਼ਰਾਈਲ-ਹਮਾਸ ਨੇ ਭਾਰਤ ਦੀ ਹੈਂਡਲ ਇੰਡਸਟਰੀ ਨੂੰ 40 ਫ਼ੀਸਦੀ ਤੱਕ ਹੇਠਾਂ ਡਿੱਗਾ ਦਿੱਤਾ ਹੈ। ਇਸ ਦੀ ਵਿਕਰੀ ‘ਚ ਗਿਰਾਵਟ ਆਉਣ ਕਾਰਨ 2300 ਕਰੋੜ ਰੁਪਏ ਦੇ ਨਿਰਯਾਤ ਦਾ ਅੰਕੜਾ ਡਿੱਗ ਕੇ 1400 ਕਰੋੜ ਰੁਪਏ ‘ਤੇ ਆ ਗਿਆ ਹੈ। ਹੁਣ ਇਸ ਦਾ ਅਸਰ ਘਰੇਲੂ ਬਾਜ਼ਾਰ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਮੱਧ-ਪੂਰਬ ਉਹ ਥਾਂ ਹੈ, ਜਿੱਥੇ ਭਾਰਤੀ ਹੈਂਡਟੂਲ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਹਨ। ਹੁਣ ਉਥੋਂ ਦਾ ਗਾਹਕ ਉਸ ਦੀ ਓਨੀ ਹੀ ਖਰੀਦਦਾਰੀ ਕਰ ਰਿਹਾ ਹੈ, ਜਿੰਨੀ ਉਸ ਦੀ ਲੋੜ ਹੈ।

ਇਸ ਤੋਂ ਇਲਾਵਾ ਦੁਕਾਨਦਾਰ ਵੀ ਓਨਾ ਮਾਲ ਸਟਾਕ ਕਰ ਰਹੇ ਹਨ, ਜਿੰਨਾ ਸਾਮਾਨ ਉਹਨਾਂ ਦਾ ਆਸਾਨੀ ਨਾਲ ਵਿਕਿਆ ਜਾ ਸਕੇ। ਦੋਵਾਂ ਯੁੱਧਾਂ ਕਾਰਨ ਦੁਨੀਆ ਭਰ ਦੇ ਬਾਜ਼ਾਰਾਂ ਵਿਚ ਅਸਥਿਰਤਾ ਪੈਦਾ ਹੋ ਗਈ ਹੈ, ਜਿਸ ਨਾਲ ਭਾਰਤ, ਚੀਨ ਅਤੇ ਅਮਰੀਕਾ ਵਰਗੇ ਵੱਡੇ ਦੇਸ਼ਾਂ ਦੀ ਅਰਥਵਿਵਸਥਾ ਵੀ ਕਮਜ਼ੋਰ ਹੋ ਗਈ ਹੈ। ਇੰਜਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਸਾਬਕਾ ਚੇਅਰਮੈਨ ਐੱਸ.ਸੀ. ਰਲਹਨ ਦਾ ਕਹਿਣਾ ਹੈ ਕਿ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਵਾਰ 2300 ਕਰੋੜ ਰੁਪਏ ਤੋਂ ਬਰਾਮਦ ਸਿੱਧੇ ਤੌਰ ‘ਤੇ 2700 ਕਰੋੜ ਰੁਪਏ ਤੱਕ ਪਹੁੰਚ ਜਾਵੇਗੀ ਪਰ ਇਸ ਦੇ ਉਲਟ ਦੋਵੇਂ ਜੰਗਾਂ ਕਾਰਨ ਇਸ ‘ਚ 40 ਫ਼ੀਸਦੀ ਤੱਕ ਦੀ ਗਿਰਾਵਟ ਆਈ ਹੈ।

ਭਾਰਤੀ ਉਤਪਾਦਾਂ ਦੇ ਮੁਕਾਬਲੇ ਸਸਤੇ ਵਿੱਕ ਰਹੇ ਨੇ ਚੀਨੀ ਉਤਪਾਦ 

ਹੁਣ ਇਹ ਨਿਰਯਾਤ ਕਦੋਂ ਤੱਕ ਵੱਧ ਜਾਵੇਗਾ, ਇਸ ਦੇ ਬਾਰੇ ਕਹਿਣਾ ਅਜੇ ਮੁਸ਼ਕਿਲ ਹੈ। ਘਰੇਲੂ ਬਾਜ਼ਾਰ ਵੀ ਇਸ ਨਾਲ ਕਾਫ਼ੀ ਪ੍ਰਭਾਵਿਤ ਹੋਇਆ ਹੈ। ਕਾਰਨ ਇਹ ਹੈ ਕਿ ਚੀਨ ਵਰਗੇ ਦੇਸ਼ਾਂ ਨੇ ਭਾਰਤੀ ਬਾਜ਼ਾਰ ਵਿਚ ਹੈਂਡਟੂਲਜ਼ ਨੂੰ ਤੇਜ਼ੀ ਨਾਲ ਡੰਪ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੇ ਉਤਪਾਦ ਜਿਸ ਕੀਮਤ ‘ਤੇ ਭਾਰਤੀ ਬਾਜ਼ਾਰ ‘ਚ ਵਿੱਕ ਰਹੇ ਹਨ, ਉਸ ਕੀਮਤ ‘ਤੇ ਇਥੇ ਇਹ ਤਿਆਰ ਵੀ ਨਹੀਂ ਕੀਤੇ ਜਾਂਦੇ। ਅਜਿਹਾ ਨਹੀਂ ਹੈ ਕਿ ਨਿਰਯਾਤ ‘ਚ ਗਿਰਾਵਟ ਆਉਣ ਕਾਰਨ ਬਾਜ਼ਾਰ ਠੱਪ ਹੋ ਗਿਆ ਹੈ। ਹੁਣ ਸਿਰਫ਼ ਉਹੀ ਲੋਕ ਬਜ਼ਾਰ ਵਿੱਚ ਟਿਕ ਸਕਦੇ ਹਨ, ਜੋ ਸਮੇਂ ਦੇ ਨਾਲ-ਨਾਲ ਆਪਣੇ ਆਪ ਨੂੰ ਅਪਗ੍ਰੇਡ ਕਰ ਚੁੱਕੇ ਹਨ।

ਘੱਟ ਗੁਣਵੱਤਾ ਕਾਰਨ ਗਾਹਕ ਚੀਨੀ ਉਤਪਾਦਾਂ ਨੂੰ ਪਸੰਦ ਨਹੀਂ ਕਰਦੇ

ਅਪਗ੍ਰੇਡੇਸ਼ਨ ਨਾਲ ਉਤਪਾਦਾਂ ਦੀ ਕੀਮਤ ਵਿੱਚ ਕਾਫ਼ੀ ਗਿਰਾਵਟ ਆ ਰਹੀ ਹੈ, ਜਿਸ ਕਾਰਨ ਭਾਰਤੀ ਹੈਂਡਟੂਲਜ਼ ਦਾ ਨਿਰਯਾਤ ਅਜੇ ਵੀ ਕਾਫ਼ੀ ਹੱਦ ਤੱਕ ਚੀਨ ਨਾਲੋਂ ਬਿਹਤਰ ਸਥਿਤੀ ਵਿੱਚ ਹੈ। ਯੁੱਧ ਦੇ ਕਾਰਨ ਮੱਧ ਪੂਰਬ ਵਿੱਚ ਇੱਕ ਕੀਮਤ ਯੁੱਧ ਚੱਲ ਰਿਹਾ ਹੈ। ਜਿਹੜੇ ਦੇਸ਼ ਦੇ ਹੈਂਡਟੂਲ ਸਸਤੇ ਅਤੇ ਚੰਗੀ ਗੁਣਵੱਤਾ ਵਾਲੇ ਹਨ, ਉਹਨਾਂ ਨੂੰ ਮੱਧ ਪੂਰਬ ਦੇ ਗਾਹਕ ਜ਼ਿਆਦਾ ਤਰਜੀਹ ਦੇ ਰਹੇ ਹਨ। ਹੈਂਡਟੂਲ ਦਾ ਸੰਗਠਿਤ ਘਰੇਲੂ ਬਾਜ਼ਾਰ ਵੀ ਕਰੀਬ 1000 ਕਰੋੜ ਰੁਪਏ ਤੋਂ ਵੱਧ ਦਾ ਹੈ। ਫਿਲਹਾਲ ਇਸ ‘ਚ ਕੋਈ ਖ਼ਾਸ ਗਿਰਾਵਟ ਨਹੀਂ ਦੇਖੀ ਗਈ, ਕਿਉਂਕਿ ਸਾਡੀ ਗੁਣਵੱਤਾ ਚੀਨ ਤੋਂ ਬਿਹਤਰ ਹੈ। ਬੇਸ਼ੱਕ ਚੀਨ ਸਸਤੇ ਭਾਅ ‘ਤੇ ਹੈਂਡਟੂਲ ਭਾਰਤ ‘ਚ ਡੰਪ ਕਰ ਰਿਹਾ ਹੈ ਪਰ ਗਾਹਕ ਚੀਨ ਦਾ ਨਾਂ ਸੁਣਦੇ ਹੀ ਇਨ੍ਹਾਂ ਨੂੰ ਖਰੀਦਣ ਤੋਂ ਇਨਕਾਰ ਕਰ ਦਿੰਦੇ ਹਨ।

ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਸਾਬਕਾ ਚੇਅਰਮੈਨ ਨੇ ਕੀਤੀ ਅਪਗ੍ਰੇਡੇਸ਼ਨ ਫੰਡ ਦੀ ਮੰਗ 

ਇੰਜਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਸਾਬਕਾ ਚੇਅਰਮੈਨ ਐੱਸ.ਸੀ. ਰਲਹਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਟੈਕਨਾਲੋਜੀ ਅਪਗ੍ਰੇਡ ਕਰਨ ਲਈ ਹੈਂਡਟੂਲ ਇੰਡਸਟਰੀ ਨੂੰ ਅਪਗ੍ਰੇਡੇਸ਼ਨ ਫੰਡ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਇਹ ਉਦਯੋਗ ਵੀ ਟੈਕਸਟਾਈਲ ਵਾਂਗ ਤਰੱਕੀ ਕਰ ਸਕੇ। ਅੱਜ ਸਮੇਂ ਅਨੁਸਾਰ ਆਪਣੇ ਆਪ ਨੂੰ ਅਪਗ੍ਰੇਡ ਕਰਨ ਵਾਲੇ ਹੀ ਆਪਣਾ ਮਾਲ ਵਿਸ਼ਵ ਮੰਡੀ ਵਿੱਚ ਵੇਚਣ ਦੇ ਸਮਰੱਥ ਹਨ, ਨਹੀਂ ਤਾਂ ਬਾਕੀ ਸਾਰੀਆਂ ਕੰਪਨੀਆਂ ਵਿਦੇਸ਼ੀ ਕੰਪਨੀਆਂ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਸੀਰੀਆ ਘਰੇਲੂ ਯੁੱਧ: ਸੀਰੀਆ ਵਿੱਚ ਸਥਿਤੀ ਖਰਾਬ ਹੈ, ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਕੀਤਾ ਜਾਰੀ

ਸੀਰੀਆ ਘਰੇਲੂ ਯੁੱਧ: ਸੀਰੀਆ ਵਿੱਚ ਸਥਿਤੀ ਖਰਾਬ ਹੈ, ਵਿਦੇਸ਼...