spot_imgspot_imgspot_imgspot_img

ਪੰਜਾਬ ਨੂੰ ਇਸ ਵੇਲੇ ਖਾਲਿਸਤਾਨ ਦੀ ਨਹੀਂ ਡਿਵੈਲਪਮੈਂਟ ਦੀ ਲੋੜ ਹੈ : ਜਸਦੀਪ ਸਿੰਘ ਜੈਸੀ

Date:

ਪੰਜਾਬ ਨੂੰ ਇਸ ਵੇਲੇ ਖਾਲਿਸਤਾਨ ਦੀ ਨਹੀਂ ਡਿਵੈਲਪਮੈਂਟ ਦੀ ਲੋੜ ਹੈ : ਜਸਦੀਪ ਸਿੰਘ ਜੈਸੀ


ਪੰਜਾਬ ਦੇ ਯੂਥ ਨੂੰ ਇਸ ਵੇਲੇ ਇੰਡਸਟਰੀਜ਼, ਯੂਨੀਵਰਸਿਟੀਆਂ, ਰੋਜ਼ਗਾਰ ਦੀ ਲੋੜ ਹੈ ਤਾਂ ਜੋ ਯੂਥ ਨੂੰ ਉਥੇ ਹੀ ਪੜ੍ਹਾਈ ਦੇ ਨਾਲ ਨਾਲ ਰੋਜ਼ਗਾਰ ਮੁਹੱਈਆ ਹੋ ਸਕੇ
ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੈਸੀ ਨਾਲ ਅਮੇਜਿੰਗ ਟੀ.ਵੀ. ਦੇ ਮੁੱਖ ਸੰਪਾਦਕ ਵਰਿੰਦਰ ਸਿੰਘ ਨੇ ਦੇਸ਼ ਵਿਸ਼ੇਸ਼ ਦੇ ਮੁੱਦਿਆਂ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ। ਜਿਸ ਦੌਰਾਨ ਸ. ਜਸਦੀਪ ਸਿੰਘ ਜੈਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁਆਫੀ ਮੰਗੀ ਹੈ, ਇਹ ਬਹੁਤ ਹੀ ਸਲਾਹੁਣਯੋਗ ਕਦਮ ਹੈ, ਪਰ ਮਾਫੀ

ਕਿਸ ਭਾਵਨਾ ਜਾਂ ਸ਼ਰਧਾ ਨਾਲ ਮੰਗੀ ਹੈ ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ। ਪੰਜਾਬ ਦੇ ਲੋਕ ਇਹ ਵਿਚਾਰ ਰਹੇ ਹਨ ਕਿ ਇਸ ਮਾਫੀ ਦੇ ਨਾਲ ਹੋਰ ਕੀ ਜੁੜਿਆ ਹੋਇਆ ਹੈ। ਅੱਗੇ ਹੋਰ ਕਿਹੜੇ ਐਕਸ਼ਨ ਹੋਣਗੇ ਅਤੇ ਗਲਤੀ ਨੂੰ ਸੁਧਾਰਨ ਲਈ ਕਿਹੜੇ ਯਤਨ ਕੀਤੇ ਜਾਣਗੇ। ਜੇਕਰ ਸ਼੍ਰੋਮਣੀ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਦਿਲੋਂ ਸ਼ਰਧਾਪੂਰਵਕ ਮਾਫੀ ਮੰਗ ਰਹੇ ਤਾਂ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਫਿਰ ਤੋਂ ਆਪਣੀ ਸ਼ਵੀ ਸਧਾਰ ਕੇ ਸੁਰਜੀਤ ਹੋ ਜਾਵੇ।
ਸ. ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਸਿੱਖ ਕੌਮ ਦੀ ਇਹ ਤਰਾਸਦੀ ਰਹੀ ਹੈ ਕਿ ਅਖੌਤੀ ਲੀਡਰਸ਼ਿਪ ਸਾਡੇ ਨਾਲ ਅਕਸਰ ਰਾਜਨੀਤੀ ਕਰਦੀ ਰਹੀ ਹੈ, ਕੌਮ ਦੀ ਗੱਲ ਕੋਈ ਨਹੀਂ ਕਰਦਾ, ਕਿਥੋਂ ਸਾਨੂੰ ਫਾਇਦਾ ਮਿਲ ਸਕਦਾ ਹੈ, ਵੋਟਾਂ ਦੇ ਡੇਰਿਆਂ ਤੋਂ ਮਿਲਣੀਆਂ ਤਾਂ ਡੇਰਿਆਂ ਵੱਲ ਚਲੇ ਜਾਣਗੇ ਪਰ ਕੌਮ ਨੂੰ ਮੁੱਖ ਨਹੀਂ ਰੱਖਿਆ ਜਾਂਦਾ ਰਿਹਾ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮਸਲਾ ਐਨਾ ਵੱਡਾ ਨਹੀਂ ਚੱਲਣਾ ਸੀ, ਇਸ ਨੂੰ ਸਿਆਸਤ ਅਤੇ ਵੋਟਾਂ ਦੀ ਖੇਡ ਕਰਕੇ ਅੱਗੇ ਤੋਂ ਅੱਗੇ ਤੋਰਿਆ ਗਿਆ ਅਤੇ ਇਲੈਕਸ਼ਨ ਲਈ ਵਰਤਿਆ ਗਿਆ।

ਇੱਕ ਸਵਾਲ ਦੇ ਜਵਾਬ ਵਿੱਚ ਸ. ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਖਾਲਿਸਤਾਨ ਦੀ ਮੂਵਮੈਂਟ ਨੂੰ ਜਿੰਨਾ ਵੱਡਾ ਕਰਕੇ ਦਿਖਾਇਆ ਜਾ ਰਿਹਾ ਹੈ ਉਨ੍ਹਾਂ ਵੱਡੀ ਉਹ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਈਸਟ ਕੋਰਸ ਵਿੱਚ ਹੀ ਲੱਗਭੱਗ 700 ਗੁਰਦੁਆਰਾ ਸਾਹਿਬ ਹਨ, ਪਰ ਉਨ੍ਹਾਂ ਵਿੱਚੋਂ ਕੇਵਲ 20 ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਖਾਲਿਸਤਾਨ ਦੀ ਆਈਡਿਓਲਜੀ ਤੋਂ ਸਹਿਮਤ ਨਹੀਂ ਹਨ। ਉਹ ਸਿਰਫ ਸਿੱਖੀ ਸਿਧਾਂਤਾਂ ਉੱਤੇ ਚੱਲ ਰਹੇ ਹਨ।

ਹਰ ਕਿਸੇ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ, ਭਾਵੇਂ ਉਹ ਅਮਰੀਕਾ ਹੋਵੇ ਜਾਂ ਭਾਰਤ ਹੋਵੇ, ਪਰ ਖਾਲਿਸਤਾਨ ਵਿਚਾਰਧਾਰਾ ਦੇ ਲੋਕ ਅਕਸਰ ਕਹਿੰਦੇ ਹਨ ਕਿ ਭਾਰਤ ਵਿੱਚ ਅਸੀਂ ਗੁਲਾਮ ਹਾਂ, ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਭਾਰਤ ਵਿੱਚ ਰਹਿੰਦੇ ਹੋਏ ਪਾਰਲੀਮੈਂਟ ਵਿੱਚ ਜਾ ਕੇ ਖਾਲਿਸਤਾਨ ਦੀ ਮੰਗ ਕਰਦਾ ਹੈ, ਉਸ ਨੂੰ ਭਾਰਤ ਸਰਕਾਰ ਕੁਝ ਨਹੀਂ ਕਹਿੰਦੀ, ਕਿਉਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰਦੇ ਹਨ। ਪਰ ਪੰਜਾਬ ਵਿੱਚ ਉਨ੍ਹਾਂ ਨੂੰ ਕਿਸੇ ਨੇ ਵੋਟ ਨਹੀਂ ਪਾਈ, ਬਹੁਤ ਮੁਸ਼ਕਿਲ ਨਾਲ ਉਹ ਆਪਣੀ ਸੀਟ ਜਿੱਤੇ ਹਨ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਖਾਲਿਸਤਾਨ ਦੀ ਕੋਈ ਸਰਗਰਮੀ ਨਹੀਂ ਹੈ, ਕੇਵਲ ਦੇਸ਼ ਤੋ ਬਾਹਰ ਦੇ ਖਾਲਿਸਤਾਨੀ ਪੱਖੀ ਪਰੋਪੋਗੰਡਾ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੳੂਰ ਰਿਸਰਚ ਕੰਪਨੀ ਜੋ ਕਿ ਇੱਕ ਆਜ਼ਾਦ ਰਿਸਰਚ ਕੰਪਨੀ ਹੈ ਉਸ ਨੇ ਭਾਰਤ ਵਿੱਚ ਸਰਵੇ ਕੀਤਾ ਹੈ, ਬਿਨਾਂ ਕਿਸੇ ਦਬਾਅ ਤੋਂ। 98 % ਲੋਕਾਂ ਦਾ ਕਹਿਣਾ ਹੈ ਕਿ ਉਹ ਭਾਰਤ ਵਿੱਚ ਖੁੱਸ਼ ਹਨ ਅਤੇ ਖਾਲਿਸਤਾਨ ਨਹੀਂ ਚਾਹੁੰਦੇ। ਖਾਲਿਸਤਾਨੀ ਨੇਤਾ ਸ. ਅਮਰਜੀਤ ਸਿੰਘ ਖਾਲਸਾ ਦੀ ਸ਼ਬਦਾਵਲੀ ਬਾਰੇ ਗੱਲ ਕਰਦਿਆਂ ਸ. ਜਸਦੀਪ ਸਿੰਘ ਜੈਸੀ ਨੇ ਕਿਹਾ ਕਿ ਉਹ ਕਿਸੇ ਵੀ ਸਿੱਖ ਨੂੰ ਆਰ.ਐਸ.ਐਸ. ਜਾਂ ਸਿੱਖ ਵਿਰੋਧੀ ਦਾ ਖਿਤਾਬ ਦੇ ਦਿੰਦੇ ਦੇ ਦਿੰਦੇ ਹਨ, ਉਨ੍ਹਾਂ ਕੋਲ ਐਸਾ ਕਿਹੜਾ ਮਾਪਦੰਡ ਹੈ ਜਿਸ ਦੇ ਆਧਾਰ ਉੱਤੇ ਹਰ ਕਿਸੇ ਨੂੰ ਸਿੱਖ ਵਿਰੋਧੀ ਦੱਸ ਦਿੰਦੇ ਹਨ। ਜੋ ਉਨ੍ਹਾਂ ਦੀ ਵਿਚਾਰਧਾਰਾ ਅਨੁਸਾਰ ਨਹੀਂ ਚੱਲਦਾ ਉਸ ਨੂੰ ਝੱਟ ਕਹਿ ਦਿੰਦੇ ਹਨ ਕਿ ਇਹ ਸਿੱਖ ਹੀ ਨਹੀਂ ਹੈ। ਸਿਰਫ ਸਿਰ ਉੱਤੇ 7 ਮੀਟਰ ਦੀ ਪੱਗ ਬੰਨ੍ਹ ਕੇ ਹੀ ਸਿੱਖ ਨਹੀਂ ਬਣਿਆ ਜਾ ਸਕਦਾ, ਸਿੱਖ ਬਣਨ ਲਈ ਉੱਚੇ ਆਚਰਨ ਅਤੇ ਨਿਮਰਤਾ ਦੀ ਲੋੜ ਹੁੰਦੀ ਹੈ। ਇਨ੍ਹਾਂ ਦੀਆਂ ਹਰਕਤਾਂ ਕਾਰਨ ਆਪਸ ਵਿੱਚ ਫੁੱਟ ਦਾ ਮਾਹੌਲ ਬਣਿਆ ਹੋਇਆ ਹੈ।

ਸ. ਜਸਦੀਪ ਸਿੰਘ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਖਾਲਿਸਤਾਨ ਦੀ ਨਹੀਂ ਡਿਵੈਲਪਮੈਂਟ ਦੀ ਲੋੜ ਹੈ, ਪੰਜਾਬ ਦੇ ਯੂਥ ਨੂੰ ਇਸ ਵੇਲੇ ਇੰਡਸਟਰੀ ਦੀ ਲੋੜ ਹੈ, ਪੰਜਾਬ ਦੇ ਯੂਥ ਨੂੰ ਯੂਨੀਵਰਸਿਟੀਆਂ ਦੀ ਲੋੜ ਹੈ, ਪੰਜਾਬ ਦੇ ਯੂਥ ਨੂੰ ਹਸਪਤਾਲਾਂ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਯੂਥ ਨੂੰ ਉਥੇ ਹੀ ਪੜ੍ਹਾਈ ਦੇ ਨਾਲ ਨਾਲ ਰੋਜ਼ਗਾਰ ਮੁਹੱਈਆ ਹੋ ਸਕੇ। ਜਿਵੇਂ ਭਾਰਤ ਦੀਆਂ ਹੋਰ ਸਟੇਟਾਂ ਉੱਪਰ ਜਾ ਰਹੀਆਂ ਹਨ ਉਸੇ ਤਰ੍ਹਾਂ ਅਸੀਂ ਵੀ ਜ਼ੋਰ ਲਗਾ ਕੇ ਪੰਜਾਬ ਨੂੰ ਵਿਕਾਸ ਵੱਲ ਲੈ ਕੇ ਜਾਈਏ। ਅੱਜ ਪੰਜਾਬ ਦੇ ਨੌਜਵਾਨ ਬੱਚੇ ਏਜੰਟਾਂ ਨੂੰ 50-50 ਲੱਖ ਰੁਪਏ ਦੇ-ਦੇ ਬਹੁਤ ਮੁਸ਼ਕਿਲ ਨਾਲ ਕੈਨੇਡਾ-ਅਮੀਰਕਾ ਵਿਖੇ ਆਉਦੇ ਹਨ ਅਤੇ ਇਥੇ ਉਨ੍ਹਾਂ ਦਾ ਕੀ ਹਾਲ ਹੁੰਦਾ ਹੈ ਇਹ ਸਭ ਦੇ ਸਾਹਮਣੇ ਹੈ। ਵਿਦੇਸ਼ਾਂ ਵਿੱਚ ਆ ਕੇ ਬੱਚਿਆਂ ਦਾ ਸੋਸ਼ਣ ਹੋ ਰਿਹਾ ਹੈ, 7-7 ਡਾਲਰ ਪਰ ਘੰਟੇ ਦੇ ਹਿਸਾਬ ਨਾਲ ਵਿਚਾਰੇ ਕੰਮ ਕਰ ਰਹੇ ਹਨ, ਆਖਿਰ ਕਦੋਂ ਉਹ ਕਰਜੇ ਚੁਕਾਉਣ ਲਈ 50 ਲੱਖ ਕਮਾ ਸਕਣਗੇ, ਉਨ੍ਹਾਂ ਦੀ ਸਾਰੀ ਜ਼ਿੰਦਗੀ ਇਸੇ ਤਰ੍ਹਾਂ ਲੰਘ ਰਹੀ ਹੈ। ਸਾਡਾ ਸਾਰਾ ਯੂਥ ਪੰਜਾਬ ਤੋਂ ਬਾਹਰ ਆਉਣ ਲਈ ਤਿਆਰ ਹੈ, ਇਸ ਗੱਲ ਫੋਕਸ ਕਰਕੇ ਪੰਜਾਬ ਵਿੱਚ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਨਾ ਕਿ ਖਾਲਿਸਤਾਨ ਵਰਗੇ ਮੁੱਦੇ ਉਠਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਕਰਨਾ ਚਾਹੀਦਾ ਹੈ। ਜੇਕਰ ਤੁਹਾਡਾ ਯੂਥ ਹੀ ਪੰਜਾਬ ਵਿੱਚੋਂ ਨਿਕਲ ਗਿਆ ਤਾਂ ਉਥੇ ਖਾਲਿਸਤਾਨ ਬਣਾ ਕੇ ਕੀ ਕਰੋਗੇ?
ਅਜੌਕੇ ਵੇਲੇ ਪੰਜਾਬ ਨੂੰ ਸ਼ਕਤੀਸ਼ਾਲੀ ਕਰਨ ਦੀ ਲੋੜ ਹੈ, ਭਾਵੇਂ ਉਹ ਧਾਰਮਿਕ ਤੌਰ ਉਤੇ ਹੋਵੇ ਜਾਂ ਸਟੇਟ ਪੱਧਰ ਉੱਤੇ ਹੋਵੋ। ਕੌਮ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਦੀ ਲੋੜ ਹੈ।

ਸ. ਜੈਸੀ ਨੇ ਕਿਹਾ ਕਿ ਜੇਕਰ ਪਾਕਿਸਤਾਨ ਵੱਲੋਂ ਖਾਲਿਸਤਾਨ ਦੀ ਹਮਾਇਤ ਦੀ ਗੱਲ ਕਰੀਏ ਤਾਂ ਪਾਕਿਸਤਾਨ ਖਾਲਿਸਤਾਨ ਲਈ ਸਿੱਖਾਂ ਦੀ ਕੀ ਮਦਦ ਕਰ ਸਕਦਾ ਹੈ, ਸਿਵਾਏ ਮੁੰਡਿਆਂ ਨੂੰ ਦੋ ਹਫਤੇ ਦੀ ਟ੍ਰੇਨਿੰਗ ਦੇ ਕੇ, ਇੱਕ ਬੰਦੂਕ ਅਤੇ 20 ਗੋਲੀਆਂ ਅਤੇ 2 ਹੈਂਡ ਗਰਨੇਡ ਦੇ ਕੇ ਕਹਿ ਦਿੱਤਾ ਕਿ ਜਾ ਕੇ ਖਾਲਿਸਤਾਨ ਲੈ ਲਵੋ। ਕੀ ਇਸ ਤਰ੍ਹਾਂ ਖਾਲਿਸਤਾਨ ਬਣ ਸਕਦਾ ਸੀ। ਪਾਕਿਸਤਾਨ ਨੇ ਸਾਨੂੰ ਭਾਰਤ ਖਿਲਾਫ ਇਸਤਮੇਲ ਹੀ ਕੀਤਾ ਹੈ।
ਪੰਜਾਬ ਵਿੱਚ ਸਿੱਖ ਆਜ਼ਾਦੀ ਨਾਲ ਵਿਚਰ ਰਿਹਾ ਹੈ, ਹਰ ਉਚੇ ਤੋਂ ਉੱਚੇ ਅਹੁਦੇ ਉੱਤੇ ਸਿੱਖ ਸ਼ਖ਼ਸੀਅਤਾਂ ਬਿਰਾਜਮਾਨ ਹਨ। ਇਸ ਲਈ ਕਿਵੇਂ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਗੁਲਾਮ ਹਨ।

ਸ. ਜੈਸੀ ਨੇ ਕਿਹਾ ਕਿ ਬਾਦਲ ਸਾਹਿਬ ਤੋਂ ਸ਼ੁਰੂ ਹੋ ਕੋ ਇੰਡੀਆ ਦੇ ਲੀਡਰਾਂ ਤੋੋਂ ਲੈ ਕੇ ਅਮਰੀਕਾ ਦੇ ਖਾਲਿਸਤਾਨ ਮੂਵਮੈਂਟ ਤੱਕ ਦੇ ਲੀਡਰਾਂ ਸਾਡੇ ਯੂਥ ਨੂੰ ਮਰਵਾਉਣ ਅਤੇ ਅੱਗ ਲਗਾਉਣ ਤੋਂ ਸਿਵਾਏ ਕੁਝ ਨਹੀਂ ਕੀਤਾ। ਅਜਿਹੇ ਲੀਡਰ ਇੱਕ ਹੀ ਆਈਡਿਓਲਜੀ ਲੈ ਕੇ ਚੱਲੇ ਹਨ ਲੋਕਾਂ ਦੇ ਮਨਾਂ ਵਿੱਚ ਬਿਠਾ ਰਹੇ ਹਨ ਕਿ ਅਸੀਂ ਗੁਲਾਮ ਹਾਂ ਅਤੇ ਬਾਕੀ ਸਾਰੇ ਲੋਕ ਬੇਕਾਰ ਹਨ। ਇਹ ਸਾਰਾ ਵਰਤਾਰਾ ਸਿਰਫ ਤੇ ਸਿਰਫ਼ ਗੋਲਕਾਂ ਕਾਰਨ ਹੈ।

ਸ. ਜੈਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਪੰਜਾਬ ਭਾਵੇਂ ਸਰਕਾਰ ਕਿਸੇ ਵੀ ਹੋਵੇ ਪਰ ਪੰਜਾਬ ਨੂੰ ਇਸ ਵੇਲੇ ਵੱਡੇ ਪੈਕੇਜ ਦੀ ਸਖ਼ਤ ਲੋੜ ਹੈ, ਜਿਵੇਂ ਗੁਜਰਾਤ ’ਚ ਇੰਡਸਟਰੀ ਜਾ ਰਹੀ ਹੈ, ਕਿਵੇਂ ਯੂ.ਪੀ. ਅਤੇ ਉੱਤਰ ਪ੍ਰਦੇਸ਼ ਦੀ ਕਾਇਆ ਪਲਟ ਹੋ ਰਹੀ ਹੈ, ਪੰਜਾਬ ਨੂੰ ਵੀ ਇਸ ਦੀ ਸਖ਼ਤ ਲੋੜ ਹੈ, ਕਿਉਕਿ ਪੰਜਾਬ ਇੱਕ ਬਹੁਤ ਸੰਵੇਦਨਸ਼ੀਲ ਸਟੇਟ ਹੈ। ਪੰਜਾਬ ਦਾ ਸਿੱਖ ਹਮੇਸ਼ਾਂ ਭਾਰਤ ਨਾਲ ਖੜ੍ਹਾ ਹੁੰਦਾ ਹੈ, ਭਾਵੇਂ ਬਾਰਡਰਾਂ ਉੱਤੇ ਸੁਰੱਖਿਆ ਦੀ ਗੱਲ ਕਰੀਏ ਚਾਹੇ ਖੇਤੀ ਦੀ, ਇਸ ਗੱਲ ਦੀ ਅਹਿਮੀਅਤ ਭਾਰਤ ਨੂੰ ਵੀ ਸਮਝਣ ਦੀ ਲੋੜ ਹੈ।

ਵਰਿੰਦਰ ਸਿੰਘ ਵੱਲੋਂ ਅਮਰੀਕਾ ਦੇ ਅਜੌਕੇ ਹਾਲਾਤਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਸ. ਜੈਸੀ ਨੇ ਕਿਹਾ ਕਿ ਬਾਈਡਨ ਸਰਕਾਰ ਨੂੰ ਕੋਈ ਫਿਕਰ ਨਹੀਂ ਹੈ ਕਿ ਇਨਫਲੇਸ਼ਨ ਹੋ ਰਹੀ ਹੈ ਜਾਂ ਇਕੋਨਮੀ ਰਿਸੈਸ਼ਨ ਵਿੱਚ ਚੱਲ ਰਹੀ ਹੈ, ਕਿਉਕਿ ਇਨ੍ਹਾਂ ਨੇ ਆਪਣੇ ਬਾਰਡਰ ਖੋਲ੍ਹੇ ਹੋਏ ਹਨ, ਸ਼ਿਕਾਗੋ ਵਿਖੇ ਸ਼ਨਾਰਥੀਆਂ ਦੇ ਟੈਂਟਾਂ ਵਿੱਚ 30 ਲੱਖ ਡਾਲਰ ਦੇ ਹੀਟਿੰਗ ਸਿਸਟਮ ਲਗਾਏ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਮੈਡੀਕਲ ਇੰਨਸ਼ੋਰੈਂਸ ਦਿੱਤੀਆਂ ਜਾ ਰਹੀਆਂ ਹਨ। ਜੇਕਰ ਤੁਹਾਡਾ ਸਾਰਾ ਪੈਸੇ ਜਾ ਧਿਆਨ ਅਜਿਹੇ ਕੰਮਾ ਵੱਲ ਲੱਗ ਰਿਹਾ ਹੈ ਤਾਂ ਅਮਰੀਕਾ ਦੀ ਤਰੱਕੀ ਕਿਵੇਂ ਸੰਭਵ ਹੋ ਸਕਦੀ ਹੈ। ਇਹ ਅਮਰੀਕਾ ਦੀ ਇੱਕ ਵੱਡੀ ਤਰਾਸਦੀ ਬਣੀ ਹੋਈ ਹੈ। ਟਰੰਪ ਸਾਬ੍ਹ ਦਾ ਵੀ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰਵਾਸ ਅਮਰੀਕਾ ਵਿੱਚ ਜ਼ਹਿਰ ਘੋਲ ਰਹੀ ਹੈ ਇਹ ਗੱਲ ਬਿਲਕੁੱਲ ਠੀਕ ਹੈ। ਕੇਵਲ ਇਸ ਸਾਲ ਵਿੱਚ ਹੀ ਢਾਈ ਲੱਖ ਦੇ ਕਰੀਬ ਬੰਦੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋ ਗਏ ਹਨ, ਉਨ੍ਹਾਂ ਵਿੱਚ ਪੰਜਾਬੀ ਤਾਂ ਵਿਚਾਰੇ ਥੋੜ੍ਹੇ ਹਨ, ਕਈ ਮੁਲਕਾਂ ਜਿਵੇਂ ਸੀਰੀਆ, ਈਰਾਨ, ਰੂਸ ਦੇ ਖਤਰਨਾਕ ਕ੍ਰਿਮੀਨਲ ਅਤੇ ਮਾਫੀਆ ਦੇ ਲੋਕ ਆ ਕੇ ਘੁਸਪੈਠ ਕਰ ਰਹੇ ਹਨ। ਅਜਿਹੇ ਵਿੱਚ ਅਮਰੀਕਾ ਦਾ ਕੀ ਹਾਲ ਹੋਵੇਗਾ ਪ੍ਰਮਾਤਮਾ ਹੀ ਦੱਸ ਸਕਦਾ ਹੈ। ਅਮਰੀਕਾ ਬਹੁਤ ਗੰਭੀਰ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related