ਕੈਨੇਡਾ ਵਿਖੇ ਕਤਲ ਦੇ ਦੋਸ਼ ’ਚ ਪੰਜਾਬਣ ਨੂੰ ਹਿਰਾਸਤ ’ਚ
ਟੋਰਾਂਟੋ: ਕੈਨੇਡਾ ਦੇ ਬਿ੍ਰਟਿਸ ਕੋਲੰਬੀਆ ਸੂਬੇ ਵਿੱਚ ਔਰਤ ਦੀ ‘ਸੱਕੀ’ ਹਾਲਤ ’ਚ ਮੌਤ ਦੇ ਸਬੰਧ ਵਿੱਚ 28 ਸਾਲਾ ਪੰਜਾਬਣ ਨੂੰ ਪਹਿਲੇ ਦਰਜੇ ਦੇ ਕਤਲ ਦੇ ਦੋਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੀਤੀ ਟੀਨਾ ਕੌਰ ਪਨੇਸਰ ਨੂੰ ਇਸ ਮਹੀਨੇ ਦੇ ਸੁਰੂ ਵਿੱਚ ਬਿ੍ਰਟਿਸ ਕੋਲੰਬੀਆ ਦੇ ਲੋਅਰ ਮੇਨਲੈਂਡ ਖੇਤਰ ਦੇ ਸਹਿਰ ਡੈਲਟਾ ਵਿੱਚ ਔਰਤ ਦੀ ਲਾਸ਼ ਮਿਲਣ ਬਾਅਦ ਹਿਰਾਸਤ ਵਿੱਚ ਲਿਆ ਗਿਆ ਸੀ। ਡੈਲਟਾ ਪੁਲੀਸ ਨੇ ਪੀੜਤਾ ਦਾ ਨਾਮ, ਉਮਰ ਜਾਂ ਉਸ ਬਾਰੇ ਕੋਈ ਹੋਰ ਪਛਾਣ ਦੇ ਵੇਰਵੇ ਸਾਂਝੇ ਨਹੀਂ ਕੀਤੇ ਸਿਵਾਏ ਇਸ ਤੋਂ ਇਲਾਵਾ ਕਿ ਉਸ ਦਾ ਪਨੇਸਰ ਨਾਲ ਪਰਿਵਾਰ ਨਾਲ ਸਬੰਧ ਸੀ। ਸ਼ੁਰੂ ਦੀ ਜਾਂਚ ਤੋਂ ਮਾਮਲਾ ਕਤਲ ਦਾ ਜਾਪਿਆ। ਇਸ ਤੋਂ ਵੱਧ ਪੁਲੀਸ ਨੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ।