ਹਿੰਦ ਮਹਾਸਾਗਰ ’ਚ ਤਾਇਨਾਤ ਹੋਣਗੇ ਬਰਤਾਨੀਆ ਦੇ ਜਹਾਜ
ਲੰਡਨ: ਬਰਤਾਨੀਆ ਸਰਕਾਰ ਨੇ ਅੱਜ ਇਕ ਯੋਜਨਾ ਦਾ ਖੁਲਾਸਾ ਕੀਤਾ ਹੈ ਜਿਸ ਤਹਿਤ ਇਸ ਸਾਲ ‘ਰਾਇਲ ਨੇਵੀ’ ਦੇ ਜਹਾਜਾਂ ਨੂੰ ਹਿੰਦ ਮਹਾਸਾਗਰ ਖੇਤਰ ਵਿਚ ਭਾਰਤੀ ਬਲਾਂ ਨਾਲ ਤਾਇਨਾਤ ਕੀਤਾ ਜਾਵੇਗਾ। ਇਸ ਯੋਜਨਾ ਵਿਚ ਸਿਖਲਾਈ ਤੇ ਹੋਰ ਅਭਿਆਸ ਸ਼ਾਮਲ ਹਨ। ਬਰਤਾਨੀਆ ਨੇ ਇਸ ਕਦਮ ਰਾਹੀਂ ਦੋਵਾਂ ਮੁਲਕਾਂ ਦਰਮਿਆਨ ਵਧ ਰਹੇ ਰਣਨੀਤਕ ਰਿਸ਼ਤਿਆਂ ਦੀ ਅਹਿਮੀਅਤ ਦਾ ਸੰਕੇਤ ਦਿੱਤਾ ਹੈ। ਰੱਖਿਆ ਮੰਤਰੀ ਗਰਾਂਟ ਸ਼ੈਪਸ ਨੇ ਭਾਰਤੀ ਹਮਰੁਤਬਾ ਰਾਜਨਾਥ ਸਿੰਘ ਨਾਲ ਭਾਰਤ-ਬਰਤਾਨੀਆ ਰੱਖਿਆ ਉਦਯੋਗ ਸੀਈਓਜ ਰਾਊਂਡਟੇਬਲ ਦੀ ਅਗਵਾਈ ਕਰਦਿਆਂ ਕਿਹਾ ਕਿ ‘ਲਿਟੋਰਲ ਰਿਸਪਾਂਸ ਗਰੁੱਪ’ ਨੂੰ ਇਸ ਸਾਲ ਤੇ ‘ਕੈਰੀਅਰ ਸਟਰਾਈਕ ਗਰੁੱਪ’ ਨੂੰ 2025 ਵਿਚ ਭਾਰਤ-ਯੂਕੇ ਸਾਂਝੇ ਸਿਖਲਾਈ ਪ੍ਰੋਗਰਾਮ ਲਈ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਮੁਲਕਾਂ ਵਿਚਾਲੇ ਦੁਵੱਲੀ ਗੱਲਬਾਤ ਵੀ ਹੋਈ। ਬਰਤਾਨੀਆ ਦੇ ਰੱਖਿਆ ਮੰਤਰਾਲੇ ਨੇ ਇਸ ਨੂੰ ਭਾਰਤ-ਬਰਤਾਨੀਆ ਸੁਰੱਖਿਆ ਸਬੰਧਾਂ ਵਿਚ ‘ਫੈਸਲਾਕੁਨ ਕਦਮ’ ਕਰਾਰ ਦਿੱਤਾ ਹੈ।
ਹਿੰਦ ਮਹਾਸਾਗਰ ’ਚ ਤਾਇਨਾਤ ਹੋਣਗੇ ਬਰਤਾਨੀਆ ਦੇ ਜਹਾਜ
Date: