ਜਾਰਡਨ ’ਚ 3 ਅਮਰੀਕੀ ਫ਼ੌਜੀਆਂ ਦੀ ਮੌਤ ਦਾ ਜੁਆਬ ਦੇਵਾਂਗੇ: ਬਾਇਡਨ
ਕੋਲੰਬੀਆ (ਅਮਰੀਕਾ): ਜਾਰਡਨ ਵਿੱਚ ਇਰਾਨ ਸਮਰਕ ਸਮੂਹ ਵੱਲੋਂ ਕੀਤੇ ਡਰੋਨ ਹਮਲੇ ਵਿੱਚ ਤਿੰਨ ਅਮਰੀਕੀ ਫ਼ੌਜੀਆਂ ਦੀ ਮੌਤ ਅਤੇ 34 ਫ਼ੌਜੀਆਂ ਦੇ ਜ਼ਖ਼ਮੀ ਹੋਣ ਤੋਂ ਨਾਰਾਜ਼ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅੱਜ ਕਿਹਾ ਕਿ ਅਮਰੀਕਾ ਇਸ ਦਾ ‘ਜਵਾਬ’ ਦੇਵੇਗਾ। ਬਾਇਡਨ ਨੇ ਇਜ਼ਰਾਈਲ-ਹਮਾਸ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਮੱਧ ਪੂਰਬ ਵਿੱਚ ਅਮਰੀਕੀ ਬਲਾਂ ਵਿਰੁੱਧ ਅਜਿਹੇ ਸਮੂਹਾਂ ਵੱਲੋਂ ਮਹੀਨਿਆਂ ਤੋਂ ਜਾਰੀ ਹਮਲਿਆਂ ਵਿੱਚ ਪਹਿਲੀ ਅਮਰੀਕੀ ਫੌਜੀ ਮੌਤਾਂ ਲਈ ਇਰਾਨ-ਸਮਰਥਕ ਬਾਗ਼ੀਆਂ ਨੂੰ ਜ਼ਿੰਮੇਵਾਰ ਠਹਿਰਾਇਆ।