ਦਿਓਲ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ

0
246

ਬਾਲੀਵੁੱਡ ਦੇ ਹੀਮੈਨ ਧਰਮਿੰਦਰ ਦੇ ਪੁੱਤਰ ਤੇ ਅਦਾਕਾਰ ਬੌਬੀ ਦਿਓਲ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਦਰਅਸਲ, ਬੌਬੀ ਦਿਓਲ ਦੀ ਸੱਸ ਯਾਨੀ ਉਨ੍ਹਾਂ ਦੀ ਪਤਨੀ ਤਾਨਿਆ ਦੀ ਮਾਂ ਮਰਲਿਨ ਆਹੂਜਾ ਦਾ ਦਿਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 2 ਸਤੰਬਰ ਨੂੰ ਉਨ੍ਹਾਂ ਨੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਉਨ੍ਹਾਂ ਦੇ ਦਿਹਾਂਤ ਕਾਰਨ ਪਰਿਵਾਰਕ ਮੈਂਬਰ ਸੋਗ ‘ਚ ਡੁੱਬਿਆ ਹੋਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਮਰਲਿਨ ਆਹੂਜਾ ਨੂੰ ਉਮਰ ਸਬੰਧੀ ਸ਼ਿਕਾਇਤਾਂ ਸਨ ਅਤੇ ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਆਖਿਰਕਾਰ ਬੀਤੇ ਐਤਵਾਰ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਮਰਲਿਨ ਦੇ ਪਤੀ ਅਤੇ ਦੇਸ਼ ਦੇ ਮਸ਼ਹੂਰ ਬੈਂਕਰ ਦੇਵੇਂਦਰ ਆਹੂਜਾ ਦਾ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ।

ਦੱਸਣਯੋਗ ਹੈ ਕਿ ਬੌਬੀ ਦਿਓਲ ਦੇ ਭਰਾ ਅਤੇ ਅਦਾਕਾਰ ਸੰਨੀ ਦਿਓਲ ਨੇ ਸ਼ਨੀਵਾਰ ਨੂੰ ਆਪਣੀ ਬਲਾਕ ਬਸਟਰ ਫ਼ਿਲਮ ‘ਗਦਰ 2’ ਦੀ ਸਫ਼ਲਤਾ ਪਾਰਟੀ ਦਾ ਆਯੋਜਨ ਕੀਤਾ ਸੀ। ਇਸ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਬੌਬੀ ਦਿਓਲ ਦੀ ਸੱਸ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

LEAVE A REPLY

Please enter your comment!
Please enter your name here