spot_imgspot_imgspot_imgspot_img

ਹੁਣ ਸਾਕਾਹਾਰੀ ਵੀ ਮਾਣ ਸਕਦੇ ਮੀਟ ਦਾ ਅਨੰਦ!

Date:

ਭਾਰਤ ਵਿੱਚ ਧਾਰਮਿਕ ਮਾਨਤਾਵਾਂ ਕਰਕੇ ਬਹੁਤ ਸਾਰੇ ਲੋਕ ਮੀਟ-ਮਾਸ ਨਹੀਂ ਖਾਂਦੇ। ਬੇਸ਼ੱਕ ਬਹੁਤ ਸਾਰੇ ਸਾਕਾਹਾਰੀ ਭੋਜਨ ਵਿੱਚ ਮੀਟ-ਮਾਸ ਨਾਲੋਂ ਵੀ ਜ਼ਿਆਦਾ ਤੱਤ ਮੌਜੂਦ ਹੁੰਦੇ ਪਰ ਸ਼ਾਇਦ ਸਵਾਦ ਦਾ ਫਰਕ ਜ਼ਰੂਰ ਰਹਿ ਜਾਂਦਾ ਹੈ। ਇਸ ਲਈ ਹੁਣ ਸਾਕਾਹਾਰੀ ਲੋਕ ਵੀ ਮੀਟ-ਮਾਸ ਵਰਗੇ ਸਵਾਦ ਦਾ ਅਨੰਦ ਲੈ ਸਕਦੇ ਹਨ ਕਿਉਂਕਿ ਇਸ ਸਮੱਸਿਆ ਨੂੰ ਦੂਰ ਕਰਨ ਲਈ ਹੁਣ ਬਾਜ਼ਾਰ ‘ਚ ਅਜਿਹੇ ਮੀਟ ਮਿਲ ਰਹੇ ਹਨ, ਜੋ ਜਾਨਵਰਾਂ ਤੋਂ ਨਹੀਂ ਸਗੋਂ ਖੇਤਾਂ ‘ਚੋਂ ਮਿਲਦੇ ਹਨ।

ਆਖਰ ਕੀ ਹੈ ਸ਼ਾਕਾਹਾਰੀ ਮੀਟ
ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਹੋਵੇ ਜਾਂ ਰਿਤੇਸ਼ ਦੇਸ਼ਮੁਖ-ਜੇਨੇਲੀਆ ਡਿਸੂਜ਼ਾ, ਅੱਜਕੱਲ੍ਹ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਪੌਦੇ-ਅਧਾਰਤ ਮੀਟ ਨੂੰ ਜ਼ੋਰਦਾਰ ਢੰਗ ਨਾਲ ਪ੍ਰਮੋਟ ਕਰ ਰਹੀਆਂ ਹਨ। ਇਹ ਮੀਟ ਛੂਹਣ, ਖਾਣ ਤੇ ਸੁਆਦ ਲਈ ਅਸਲੀ ਮੀਟ ਦੇ ਸਮਾਨ ਹਨ। ਫਰਕ ਇਹ ਹੈ ਕਿ ਇਹ ਕਿਸੇ ਜਾਨਵਰ ਤੋਂ ਨਹੀਂ ਸਗੋਂ ਖੇਤਾਂ ਤੇ ਪੌਦਿਆਂ ਤੋਂ ਮਿਲਦੇ ਹਨ।

ਦਰਅਸਲ ਇਹ ਸੋਇਆ, ਹਰੇ ਛੋਲੇ, ਜੈਕਫਰੂਟ, ਕਣਕ, ਦਾਲਾਂ, ਫਲੀਆਂ, ਮੇਵੇ, ਬੀਜ, ਨਾਰੀਅਲ ਤੇਲ, ਸਬਜ਼ੀਆਂ ਦੇ ਪ੍ਰੋਟੀਨ ਐਬਸਟਰੈਕਟ ਆਦਿ ਦੀ ਫੈਕਟਰੀ ਪ੍ਰੋਸੈਸਿੰਗ ਦੀ ਮਦਦ ਨਾਲ ਤਿਆਰ ਕੀਤੇ ਜਾਂਦੇ ਹਨ। ਪੌਦੇ ਅਧਾਰਤ ਮੀਟ ਦੀ ਮਾਰਕੀਟ ਤੇਜ਼ੀ ਨਾਲ ਵਧ ਰਹੀ ਹੈ। ਸਾਲ 2025 ਤੱਕ ਇਸਦਾ ਬਾਜ਼ਾਰ 8.3 ਬਿਲੀਅਨ ਅਮਰੀਕੀ ਡਾਲਰ ਹੋਣ ਦਾ ਅਨੁਮਾਨ ਹੈ।

1. ਜਾਨਵਰਾਂ ਦਾ ਮਾਸ ਹਜ਼ਮ ਕਰਨਾ ਔਖਾ ਹੁੰਦਾ ਹੈ। ਇਸ ਦੇ ਨਾਲ ਹੀ ਸ਼ਾਕਾਹਾਰੀ ਮੀਟ ਵਿੱਚ ਸੰਤ੍ਰਿਪਤ ਫੈਟ ਤੇ ਕੈਲੋਰੀ ਵੀ ਘੱਟ ਹੁੰਦੀ ਹੈ।

2. ਇਨ੍ਹਾਂ ‘ਚ ਐਂਟੀ-ਆਕਸੀਡੈਂਟ, ਵਿਟਾਮਿਨ, ਮਿਨਰਲਸ, ਫਾਈਬਰ ਹੁੰਦੇ ਹਨ।

3. ਮੋਟਾਪੇ, ਕੈਂਸਰ, ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਇਹ ਇੱਕ ਵਧੀਆ ਵਿਕਲਪ ਹੈ।

4. ਨਕਲੀ ਮੀਟ ਵਿੱਚ ਪ੍ਰੋਟੀਨ ਦੇ ਐਬਸਟਰੈਕਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਲਈ ਇਹ ਪ੍ਰੋਟੀਨ ਦੇ ਚੰਗੇ ਸ੍ਰੋਤ ਹਨ।

5. ਇਹ ਉਨ੍ਹਾਂ ਲੋਕਾਂ ਲਈ ਇੱਕ ਵਧੀਆ ਵਿਕਲਪ ਹੈ ਜੋ ਜਾਨਵਰਾਂ ਨੂੰ ਪਿਆਰ ਕਰਦੇ ਹਨ, ਇੱਕ ਟਿਕਾਊ ਖੁਰਾਕ ਨੂੰ ਤਰਜੀਹ ਦਿੰਦੇ ਹਨ।

6. ਮਾਹਿਰਾਂ ਅਨੁਸਾਰ ਨਕਲੀ ਮੀਟ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਨਾਲ ਹੀ ਇਹ ਪ੍ਰੋਸੈਸਡ ਹੁੰਦੇ ਹਨ। ਇਸ ਲਈ ਇਨ੍ਹਾਂ ਦਾ ਕਦੇ-ਕਦਾਈਂ ਹੀ ਸੇਵਨ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related