spot_imgspot_imgspot_imgspot_img

ਪੰਜਾਬੀ ’ਵਰਸਿਟੀ ਪਟਿਆਲਾ ਦੀ ਵਿਦਿਆਰਥਣ ਦੀ ਮੌਤ ਮਗਰੋਂ ਹੰਗਾਮਾ ਪਟਿਆਲਾ :

Date:

Amazing tv USA:

ਪੰਜਾਬੀ ਯੂਨੀਵਰਸਿਟੀ ਵਿੱਚ ਇੱਕ ਵਿਦਿਆਰਥਣ ਦੀ ਕਲਾਸ ਵਿੱਚ ਤਬੀਅਤ ਵਿਗੜਨ ਉਪਰੰਤ ਮੌਤ ਹੋ ਗਈ। ਵਿਦਿਆਰਥਣ ਦੀ ਮੌਤ ਦਾ ਪਤਾ ਲੱਗਣ ’ਤੇ ਵਿਦਿਆਰਥੀ ਭੜਕ ਗਏ ਤੇ ਉਨ੍ਹਾਂ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਸੁਰਜੀਤ ਸਿੰਘ ਦੀ ਕਥਿਤ ਕੁੱਟਮਾਰ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਉਧਰ ਯੂਨੀਵਰਸਿਟੀ ਰਜਿਸਟਰਾਰ ਦੀ ਸ਼ਿਕਾਇਤ ’ਤੇ ਸੌ ਦੇ ਕਰੀਬ ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵਿਦਿਆਰਥਣ ਦੇ ਸਾਥੀਆਂ ਅਨੁਸਾਰ ਜਦੋਂ ਵਿਦਿਆਰਥਣ ਨੇ ਛੁੱਟੀ ਮੰਗੀ ਤਾਂ ਉਸ ਨੂੰ ‘ਜੇ ਛੁੱਟੀ ਲੈਣੀ ਹੁੰਦੀ ਹੈ ਤਾਂ ਘਰੋਂ ਨਾ ਆਇਆ ਕਰੋ’ ਆਖਿਆ ਗਿਆ।
ਵਿਦਿਆਰਥਣ ਦੀ ਪਛਾਣ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਜਸ਼ਨਦੀਪ ਕੌਰ ਜਟਾਣਾ ਵਜੋਂ ਹੋਈ ਹੈ, ਜੋ ਪੰਜ ਸਾਲਾ ਇੰਟੈਗਰੇਟਿਡ ਕੋਰਸ (ਲੈਂਗੂਏਂਜ) ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ। ਉਹ ਕੁਝ ਸਮੇਂ ਤੋਂ ਬਿਮਾਰ ਸੀ ਜਿਸ ਦੀ ਕਲਾਸ ਵਿੱਚ ਤਬੀਅਤ ਵਿਗੜਨ ’ਤੇ ਡਿਸਪੈਂਸਰੀ ਲਿਜਾਇਆ ਗਿਆ। ਇਥੇ ਪੁੱਜੇ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਕੱਲ੍ਹ ਹੀ ਘਰ ਲੈ ਗਏ ਸਨ ਤੇ ਰਾਤ ਨੂੰ ਉਸ ਦੀ ਮੌਤ ਹੋ ਗਈ। ਉਧਰ ਜਸ਼ਨਦੀਪ ਦੀਆਂ ਕੁਝ ਸਾਥਣਾਂ ਵੱਲੋਂ ਮਾਪਿਆਂ ਨੂੰ ਦੱਸਿਆ ਗਿਆ ਕਿ ਜਦੋਂ ਜਸ਼ਨ ਨੇ ਤਬੀਅਤ ਵਿਗੜਨ ਕਾਰਨ ਛੁੱਟੀ ਮੰਗੀ ਤਾਂ ਅਧਿਆਪਕ ਨੇ ਜਮਾਤੀਆਂ ਸਾਹਮਣੇ ਹੀ ਝਾੜ ਪਾਈ, ਜਿਸ ਕਾਰਨ ਜਸ਼ਨਦੀਪ ਕੌਰ ਮਾਨਸਿਕ ਪ੍ਰੇਸ਼ਾਨ ਹੋ ਗਈ। ਇਸੇ ਦੌਰਾਨ ਅਧਿਆਪਕ ਖਲਿਾਫ ਕਾਰਵਾਈ ਦੀ ਮੰਗ ਤਹਿਤ ਵਿਦਿਆਰਥੀਆਂ ਨੇ ਅੱਜ ਵੀਸੀ ਦਫ਼ਤਰ ਅੱਗੇ ਧਰਨਾ ਲਾ ਦਿੱਤਾ ਪਰ ਸਥਿਤੀ ਜਾਣਨ ਲਈ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਅਧਿਆਪਕ ਨੂੰ ਪਹਿਲਾਂ ਹੀ ਦਫ਼ਤਰ ਬੁਲਾਇਆ ਹੋਇਆ ਸੀ। ਇਸ ਤੋਂ ਬਾਅਦ ਅਧਿਆਪਕ ਤੇ ਵਿਦਿਆਰਥੀਆਂ ਦੀ ਬਹਿਸ ਮਗਰੋਂ ਅਧਿਆਪਕ ਦੀ ਕੁੱਟਮਾਰ ਕੀਤੀ ਗਈ। ਬੇਹੋਸ਼ ਹੋ ਕੇ ਡਿੱਗੇ ਅਧਿਆਪਕ ਨੂੰ ਸੁਰੱਖਿਆ ਅਮਲੇ ਨੇ ਭੀੜ ਵਿਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਯੂਨੀਵਰਸਿਟੀ ਦੇ ਡਾਇਰੈਕਟਰ (ਪਬਲਿਕ ਰਿਲੇਸ਼ਨ) ਦਲਜੀਤ ਅਮੀ ਨੇੇ ਅਧਿਆਪਕ ਵੱਲੋਂ ਵਿਦਿਆਰਥਣ ਨੂੰ ਝਾੜ ਪਾਉਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਜਸ਼ਨਦੀਪ ਕੌਰ ਨੂੰ ਤਬੀਅਤ ਵਿਗੜਨ ’ਤੇ ਡਿਸਪੈਂਸਰੀ ’ਚ ਦਾਖਲ ਕਰਵਾਇਆ ਗਿਆ ਸੀ ਜਿਥੋਂ ਉਸ ਦੇ ਮਾਪੇ ਬਠਿੰਡਾ ਲੈ ਗਏ। ਉਨ੍ਹਾਂ ਕਿਹਾ ਕਿ ਕੁਝ ਅਨਸਰ ਯੂਨੀਵਰਸਿਟੀ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਧਰ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ, ਅਧਿਆਪਕਾਂ ਤੇ ਮੁਲਾਜ਼ਮਾਂ ਪ੍ਰਤੀ ਹਮੇਸ਼ਾ ਸੁਹਿਰਦ ਪਹੁੰਚ ਰੱਖਦੀ ਹੈ ਤੇ ਮੁਸ਼ਕਲ ਵੇਲੇ ਉਨ੍ਹਾਂ ਨਾਲ ਖੜ੍ਹਦੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

Pro-Palestinian Protests Spark Tensions in Washington Amid Israel-Hamas Conflict

Pro-Palestinian Protests Spark Tensions in Washington Amid Israel-Hamas Conflict Political...

BRO is allegedly using substandard materials in the construction of protection wall near Tragbal

BRO is allegedly using substandard materials in the construction...

MVD Bandipora Launches Major Traffic Enforcement Drive on Srinagar Highway*

MVD Bandipora Launches Major Traffic Enforcement Drive on Srinagar...

🕊️ FINAL FAREWELL: Remembering Hero Fire Chief Corey Comperatore 🕊️

  🕊️ FINAL FAREWELL: Remembering Hero Fire Chief Corey Comperatore...