ਭਾਜਪਾ ਵਾਂਗ ਹੀ ਹੈ ਆਮ ਆਦਮੀ ਪਾਰਟੀ: ਪ੍ਰਤਾਪ ਸਿੰਘ ਬਾਜਵਾ

0
325
Amazing tv ਚੰਡੀਗੜ੍ਹ :  ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਭਾਜਪਾ ਦੀ ਲੀਹ ’ਤੇ ਚੱਲਣ ਦਾ ਦੋਸ਼ ਲਾਇਆ। ਬਾਜਵਾ ਨੇ ਕਿਹਾ ਕਿ ਅੰਮਿ੍ਰਤਸਰ ਵਿਚ ਰੈਲੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ‘ਇੱਕ ਰਾਸਟਰ,
ਇੱਕ ਸਿੱਖਿਆ’ ਦੀ ਤਜਵੀਜ ਪੇਸ ਕੀਤੀ ਹੈ, ਜੋ ਭਾਜਪਾ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੀ ਬਹੁ-ਸਭਿਆਚਾਰ, ਬਹੁ-ਧਰਮ ਅਤੇ ਬਹੁ-ਨਸਲੀ ਭਾਰਤ ’ਤੇ ਇੱਕ ਹੋਣ ਦਾ ਵਿਚਾਰ ਥੋਪ ਰਹੀ ਹੈ ਤੇ ਇਹ ਭਾਜਪਾ ਦਾ ਏਜੰਡਾ ਹੈ। ਭਗਵਾਂ ਪਾਰਟੀ ਇੱਕ ਰਾਸਟਰ ਇੱਕ ਮੰਡੀ, ਇੱਕ ਰਾਸਟਰ ਇੱਕ ਚੋਣ, ਯੂਨੀਵਰਸਲ ਸਿਵਲ ਕੋਡ ਆਦਿ ਸਮੇਤ ਤਰਕਹੀਣ ਵਿਚਾਰਾਂ ਦਾ ਪ੍ਰਚਾਰ ਕਰਨ ’ਤੇ ਤੁਲੀ ਹੋਈ ਹੈ।

LEAVE A REPLY

Please enter your comment!
Please enter your name here