- ਦਿੱਲੀ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਲਈ ਪ੍ਰਚਾਰ ਜੋਰਾਂ ’ਤੇ, ਜਿੱਤ ਲਈ ਯੂਨੀਅਨਾਂ ਲਗਾ ਰਹੀਆਂ ਨੇ ਪੂਰਾ ਜੋਰ
hu
ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੀ ਚੋਣ ਲਈ ਉਮੀਦਵਾਰ ਵਿਦਿਆਰਥੀਆਂ ਨੇ ਚੋਣ ਪ੍ਰਚਾਰ ਲਈ ਪੂਰੀ ਤਾਕਤ ਲਗਾ ਦਿੱਤੀ ਹੈ। ਵੱਡੇ-ਛੋਟੇ ਸਮੂਹਾਂ ’ਚ ਵਿਦਿਆਰਥੀਆਂ ਵੱਲੋਂ ਆਪਣੇ ਸਮਰਥਕ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਥਾਂ-ਥਾਂ ਵਿਦਿਆਰਥੀ ਯੂਨੀਅਨਾਂ ਦੇ ਉਮੀਦਵਾਰਾਂ ਦੇ ਨਾਂ ਵਾਲੇ ਪਰਚੇ ਸੜਕਾਂ, ਮੈਦਾਨਾਂ ਤੇ ਗਲੀਆਂ ’ਚ ਖਿੰਡੇ ਹੋਏ ਹਨ। ਲਿੰਗਦੋਹ ਕਮੇਟੀ ਦੀਆਂ ਸਿਫਾਰਸਾਂ ਦੇ ਉਲਟ ਨਿੱਜੀ ਕੰਧਾਂ ਚੋਣ ਪ੍ਰਚਾਰ ਵਾਲੇ ਵੱਡੇ ਪੋਸਟਰਾਂ ਨਾਲ ਭਰੀਆਂ ਹੋਈਆਂ ਹਨ। ਅੱਜ ਆਲ ਇੰਡੀਆ ਸਟੂਡੈਂਟਸ ਯੂਨੀਅਨ (ਆਇਸਾ) ਵੱਲੋਂ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ। ‘ਏਬੀਵੀਪੀ’ ਤੇ ‘ਐੱਨਐੱਸਯੂਆਈ’ ਵੱਲੋਂ ਪ੍ਰਚਾਰ ਉਪਰ ਕਥਿਤ ਤੌਰ ’ਤੇ ਖਾਸਾ ਪੈਸਾ ਵਹਾਇਆ ਗਿਆ ਹੈ। ਵੱਡੀਆਂ ਫਲੈਕਸਾਂ ਵੀ ਲਾਈਆਂ ਗਈਆਂ ਹਨ। ਇਸ ਵਾਰ ਲੜਕੀਆਂ ਨੇ ਵੀ ਚੋਣ ਮੈਦਾਨ ਵਿੱਚ ਨਿੱਤਰ ਕੇ ਭਰਵੀਂ ਹਾਜਰੀ ਲਗਵਾਈ ਹੈ।
![](https://amazingtvusa.com/wp-content/uploads/2023/10/WhatsApp-Image-2023-08-11-at-11.01.15-AM-1.jpeg)