ਭਾਰਤੀ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਤਲਬ ਕੀਤਾ
ਨਵੀਂ ਦਿੱਲੀ: ਵਿਦੇਸ ਮੰਤਰਾਲੇ ਨੇ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸਨਰ ਨੂੰ ਤਲਬ ਕੀਤਾ ਹੈ। ਕੈਨੇਡਾ ਸਰਕਾਰ ਵੱਲੋਂ ਭਾਰਤ ਦੇ ਸੀਨੀਅਰ ਡਿਪਲੋਮੈਟ ਨੂੰ ਦੇਸ਼ ਛੱਡਣ ਦੇ ਹੁਕਮ ਦੇਣ ਬਾਅਦ ਭਾਰਤ ਨੇ ਵੀ ਅਜਿਹੀ ਜੁਆਬੀ ਕਾਰਵਾਈ ਕੀਤੀ ਹੈ ਤੇ ਇਸ ਮਾਮਲੇ ’ਚ ਭਾਰਤ ਨੇ ਇਕ ਕਦਮ ਹੋਰ ਪੁੱਟਦਿਆਂ ਕੈਨੇਡਾ ਦੇ ਹਾਈ ਕਮਿਸ਼ਨਰ ਤਲਬ ਕਰਨ ਲਈ ਸੰਮਨ ਭੇਜੇ ਹਨ।