spot_imgspot_imgspot_imgspot_img

ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਸੱਜਣ ਕੁਮਾਰ ਸਮੇਤ ਸਾਰੇ ਮੁਲਜਮ ਬਰੀ

Date:

ਸਿੱਖ ਕਤਲੇਆਮ ਦਾ ਮੁੱਖ ਦੋਸ਼ੀ ਸੱਜਣ ਕੁਮਾਰ ਸਮੇਤ ਸਾਰੇ ਮੁਲਜਮ ਬਰੀ

ਨਵੀਂ ਦਿੱਲੀ : (ਡੀ.ਸੀ. ਨਿਊਜ਼ ਸਰਵਿਸ) ਨਵੰਬਰ 1984 ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿੱਖਾਂ ਦਾ ਭਾਰੀ ਕਤਲੇਆਮ ਕੀਤਾ ਗਿਆ ਸੀ। ਬਹੁਤ ਜਦੋ ਜਹਿਦ ਬਾਅਦ ਸੱਜਣ ਕੁਮਾਰ ਅਤੇ 6 ਹੋਰਨਾਂ ਵਿਰੁੱਧ ਮਾਮਲੇ ਦਰਜ ਹੋਏ ਸਨ। ਹੁਣ ਸੱਜਣ ਕੁਮਾਰ ਅਤੇ 6 ਹੋਰਾਂ ਨੂੰਦਿੱਲੀ ਦੀ ਅਦਾਲਤ ਨੇ 1984 ਦੇ ਸਿੱਖ ਦੰਗਿਆਂ ਨਾਲ ਸਬੰਧਤ ਦਿੱਲੀ ਦੇ ਸੁਲਤਾਨਪੁਰੀ ਵਿੱਚ 6 ਲੋਕਾਂ ਦੀ ਹੱਤਿਆ ਦੇ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਸੱਜਣ ਕੁਮਾਰ ਸਮੇਤ ਸਾਰੇ ਮੁਲਜਮਾਂ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਸੀਬੀਆਈ ਦੀ ਗਵਾਹ ਚਾਮ ਕੌਰ ਨੇ ਕਿਹਾ ਸੀ ਕਿ ਸੱਜਣ ਕੁਮਾਰ ਦੰਗਿਆਂ ਦੌਰਾਨ ਭੀੜ ਨੂੰ ਭੜਕਾ ਰਿਹਾ ਸੀ। ਅਦਾਲਤ ਨੇ ਸਾਰੇ ਗਵਾਹਾਂ ਨੂੰ ਸੁਣਨ ਤੋਂ ਬਾਅਦ ਅਤੇ ਸਬੂਤਾਂ ਦੇ ਆਧਾਰ ’ਤੇ ਇਸ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ 13 ਸਾਲ ਪਹਿਲਾਂ ਜੁਲਾਈ 2010 ’ਚ ਕੜਕੜਡੂਮਾ ਅਦਾਲਤ ਨੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਸੁਲਤਾਨਪੁਰੀ ’ਚ ਛੇ ਲੋਕਾਂ ਦੀ ਹੱਤਿਆ ਦੇ ਮਾਮਲੇ ’ਚ ਸੱਜਣ ਕੁਮਾਰ, ਬ੍ਰਹਮਾਨੰਦ, ਪੇਰੂ, ਕੁਸਲ ਸਿੰਘ ਅਤੇ ਵੇਦ ਪ੍ਰਕਾਸ ’ਤੇ ਭਾਰੀ ਇਲਜ਼ਾਮ ਲੱਗੇ ਸਨ ਅਤੇ ਇਨ੍ਹਾਂ ਦੁਆਰਾ ਦੰਗਿਆਂ ਦੌਰਾਨ ਗੁਰਦੁਆਰੇ ਨੂੰ ਅੱਗ ਲਾਉਣ ਦਾ ਵੀ ਦੋਸ਼ ਸਨ।

ਵਰਨਣਯੋਗ ਹੈ ਕਿ ਮਾਨਯੋਗ ਅਦਾਲਤ ਨੇ ਪਿਛਲੇ ਸੁਣਵਾਈ ਦੌਰਾਨ ਸੱਜਣ ਕੁਮਾਰ ਨੂੰ ‘ਮੁੱਖ ਭੜਕਾਉਣ ਵਾਲਾ’ ਕਿਹਾ ਸੀ। ਅਦਾਲਤ ਨੇ ਕਿਹਾ ਸੀ ਕਿ ਸੱਜਣ ਕੁਮਾਰ ਉਸ ਭੀੜ ਦਾ ਹਿੱਸਾ ਸੀ ਜਿਸ ਦਾ ਇੱਕੋ ਇੱਕ ਇਰਾਦਾ 1 ਨਵੰਬਰ 1984 ਨੂੰ ਗੁਲਾਬ ਬਾਗ, ਨਵਾਦਾ ਵਿੱਚ ਗੁਰਦੁਆਰਾ ਸਾਹਿਬ ਨੂੰ ਸਾੜਨਾ ਅਤੇ ਲੁੱਟਣਾ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਭੀੜ ਇਲਾਕੇ ਵਿੱਚ ਸਿੱਖਾਂ ਦੇ ਘਰਾਂ ਨੂੰ ਸਾੜਨਾ ਚਾਹੁੰਦੀ ਸੀ। ਅਦਾਲਤ ਨੇ ਕਿਹਾ ਕਿ ਕੁਮਾਰ ਨੇ ਭੀੜ ਵਿੱਚ ਹੋਰ ਲੋਕਾਂ ਨੂੰ ਸਿਰਫ ਉਕਸਾਇਆ ਸੀ।

ਇਸ ਖਬਰ ਨਾਲ ਸਿੱਖ ਪੰਥਕ ਹਲਕਿਆਂ ਵਿੱਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related