ਕੈਨੇਡਾ ’ਚ ਸੁਰੱਖਿਆ ਦੇ ਮੱਦੇਨਜਰ ਕੰਮਕਾਜ ’ਚ ਵਿਘਨ
ਵੀਜਾ ਪ੍ਰਕਿਰਿਆ ਦਿੱਕਤਾਂ ਦੀ ਸੰਭਾਵਨਾ
ਨਵੀਂ ਦਿੱਲੀ : ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਵੱਖਵਾਦੀ ਦੀ ਹੱਤਿਆ ’ਚ ਭਾਰਤ ਦੀ ਸੰਭਾਵਿਤ ਸਮੂਲੀਅਤ ਦੇ ਲਗਾਏ ਦੋਸ਼ਾਂ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਸੁਰੱਖਿਆ ਮੁੱਦਿਆਂ ਕਾਰਨ ਕੰਮਕਾਜ ਵਿੱਚ ਵਿਘਨ ਪਿਆ, ਜਿਸ ਨਾਲ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ, ਕੌਂਸਲੇਟ ਵੀਜਾ ਅਰਜੀਆਂ ਸਬੰਧੀ ਪ੍ਰਕਿਰਿਆ ਅੱਗੇ ਤੋਰਨ ’ਚ ਅਸਮਰੱਥ ਹੈ। ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਮਾਮਲੇ ’ਚ ਭਾਰਤ ਨਾਲ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ।

