ਏਸ਼ਿਆਈ ਖੇਡਾਂ ’ਚ ਚੀਨ ਨੇ ਭਾਰਤੀ ਖਿਡਾਰਿਆਂ ਹਿੱਸਾ ਲੈਣ ਤੋਂ ਰੋਕਿਆ

0
202

ਏਸ਼ਿਆਈ ਖੇਡਾਂ ’ਚ ਚੀਨ ਨੇ ਭਾਰਤੀ ਖਿਡਾਰਿਆਂ ਹਿੱਸਾ ਲੈਣ ਤੋਂ ਰੋਕਿਆ

ਬੀਜਿੰਗ : ਕੈਨੇਡਾ ਨਾਲ ਭਾਰਤ ਸਰਕਾਰ ਦਾ ਮਾਮਲਾ ਅਜੇ ਸ਼ਾਂਤ ਨਹੀਂ ਹੋਇਆ, ਉਧਰ ਚੀਨ ਨੇ ਭਾਰਤੀ ਖਿਡਾਰੀਆਂ ਨੂੰ ਏਸ਼ਿਆਈ ਖੇਡਾਂ ਵਿੱਚ ਸ਼ਾਮਲ ਕਰਨ ਤੋਂ ਨਾਂਅ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਾਂਤ ਅਰੁਣਾਚਲ ਪ੍ਰਦੇਸ਼ ਦੇ ਤਿੰਨ ਭਾਰਤੀ ਵੁਸ਼ੂ ਖਿਡਾਰੀਆਂ ਨੂੰ ਚੀਨ ਦੇ ਸ਼ਹਿਰ ਹਾਂਗਜੂ ਵਿਖੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਰੋਕ ਦਿੱਤਾ ਹੈ। ਚੀਨ ਦੀ ਇਸ ਹਰਕਤ ਨੂੰ ਦੇਖਦੇ ਹੋਏੇ ਭਾਰਤ ਦੇ ਖੇਡ ਤੇ ਸੂਚਨਾ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਖੇਡਾਂ ਲਈ ਚੀਨ ਜਾਣ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ। ਉਧਰ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਭਾਰਤੀ ਖਿਡਾਰੀਆਂ ਦੇ ਖਿਲਾਫ ਵਿਤਕਰੇ ਕਾਰਨ ਚੀਨ ਨੂੰ ਸਖਤ ਵਿਰੋਧ ਦਰਜ ਕਰਵਾਇਆ ਹੈ। ਭਾਰਤੀ ਨਾਗਰਿਕਾਂ ਨਾਲ ਪੱਖਪਾਤੀ ਵਿਵਹਾਰ ਅਤੇ ਰਵੱਈਆ ਖੇਡ ਭਾਵਨਾ ਦੇ ਵਿਰੁਧ ਹੈ ਤੇ ਭਾਰਤ ਆਪਣੇ ਹਿੱਤਾਂ ਦੀ ਰੱਖਿਆ ਲਈ ਢਕਵੇਂ ਕਦਮ ਚੁੱਕੇਗਾ।

LEAVE A REPLY

Please enter your comment!
Please enter your name here