ਜਲੰਧਰ: ਪਿੰਡ ਪਧਿਆਣਾ ਦੇ ਨੌਜਵਾਨ ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ
ਜਲੰਧਰ : 6 ਮਹੀਨੇ ਪਹਿਲਾਂ 40 ਲੱਖ ਦੇ ਕਰੀਬ ਕਰਜਾ ਚੁੱਕ ਕੇ ਅਮਰੀਕਾ ਰੋਜੀ ਰੋਟੀ ਕਮਾਉਣ ਲਈ ਗਏ ਦਮਨਜੋਤ ਸਿੰਘ ਦੀ ਅਮਰੀਕਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਆਦਮਪੁਰ ਦੇ ਪਿੰਡ ਪਧਿਆਣਾ ਦਾ ਇਹ ਨੌਜਵਾਨ ਦੱਸਿਆ ਜਾ ਪਿਰਹਾ ਹੈ। ਮਿ੍ਰਤਕ ਦੇ ਘਰ ਵਾਲਿਆਂ ਅਨੁਸਾਰ 20 ਸਤੰਬਰ ਨੂੰ ਅਮਰੀਕਾ ਤੋਂ ਫੋਨ ਆਇਆ ਕਿ ਦਮਨਜੋਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਦੱਸਣਯੋਗ ਹੈ ਕਿ ਦਮਨਜੋਤ ਸਿੰਘ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਉਸ ਦੇ ਪਰਿਵਾਰ ਵਿੱਚ ਮਾਤਾ ਤੇ ਭੈਣ ਹਨ।