ਸਿੱਖਸ ਆਫ਼ ਅਮੈਰਿਕਾ, ਸਿੱਖਸ ਆਫ਼ ਯੂ.ਐੱਸ.ਏ ਅਤੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਵਲੋਂ ਹੜ ਪੀੜਤਾਂ ਲਈ ਪੰਜਾਬ ਭੇਜੇ ਜਾਣਗੇ ਗਰਮ ਕੱਪੜੇ*

0
267

ਸਿੱਖਸ ਆਫ਼ ਅਮੈਰਿਕਾ, ਸਿੱਖਸ ਆਫ਼ ਯੂ.ਐੱਸ.ਏ ਅਤੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ ਵਲੋਂ ਹੜ ਪੀੜਤਾਂ ਲਈ ਪੰਜਾਬ ਭੇਜੇ ਜਾਣਗੇ ਗਰਮ ਕੱਪੜੇ

*ਤਿੰਨਾਂ ਸੰਸਥਾਵਾਂ ਦੀ ਅਪੀਲ ’ਤੇ ਗੁਰਦੁਆਰਾ ਸਾਹਿਬ ’ਚ ਸੰਗਤ ਨੇ ਲੋੜਵੰਦਾਂ ਲਈ ਭੇਂਟ ਕੀਤੇ ਕੱਪੜੇ*


*ਪੰਜਾਬ ਦੇ ਹੜ ਪੀੜਤ ਲੋੜਵੰਦ ਪਰਿਵਾਰਾਂ ਵਿਚ ਵੰਡੇ ਜਾਣਗੇ ਗਰਮ ਕੱਪੜੇ*

(Amazing tv USA ) ਕੁਝ ਸਮਾਂ ਪਹਿਲਾਂ ਸਿੱਖਸ ਆਫ਼ ਅਮੈਰਿਕਾ, ਸਿੱਖਸ ਆਫ਼ ਯੂ.ਐੱਸ.ਏ ਅਤੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ਼ ਬਾਲਟੀਮੋਰ, ਵਲੋਂ ਸਾਂਝੇ ਰੂਪ ਵਿਚ ਪੰਜਾਬ ਦੇ ਹੜ ਪੀੜਤਾਂ ਲਈ ਸੰਗਤਾਂ ਨੂੰ ਅਪੀਲ ਕੀਤੀ ਸੀ ਕਿ ਕੱਪੜਾ ਲੀੜਾ ਗੁਰੂਘਰ ਵਿਚ ਪਹੁੰਚਾਇਆ ਜਾਵੇ।ਵੱਡੀ ਗਿਣਤੀ ’ਚ ਸੰਗਤ ਨੇ ਜਿੰਨਾ ਵੀ ਕਿਸੇ ਕੋਲੋ ਸਰਿਆ ਕੱਪੜਾ ਲੀੜਾ ਪੁੱਜਦਾ ਕੀਤਾ। ਜ਼ਿਆਦਾ ਸੰਗਤ ਨੇ ਨਵੇਂ ਕੱਪੜੇ ਖਰੀਦ ਕੇ ਵੀ ਗੁਰਦੁਆਰਾ ਸਾਹਿਬ ਭੇਂਟ ਕੀਤੇ। ਗੁਰਦੁਆਰਾ ਸਿੱਖ ਐਸੋਸੀਏਸ਼ਨ ਆੀ ਬਾਲਟੀਮੋਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਚੇਅਰਮੈਨ ਚਰਨਜੀਤ ਸਿੰਘ ਸਰਪੰਚ, ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ, ਸਿੱਖਸ ਆਫ਼ ਯੂ.ਐੱਸ.ਏ ਚੇਅਰਮੈਨ ਪਰਵਿੰਦਰ ਸਿੰਘ ਹੈਪੀ ਤੇ ਪ੍ਰਧਾਨ ਦਲਜੀਤ ਸਿੰਘ ਬੱਬੀ ਨੇ ਸਮੂਹ ਦਾਨੀ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ ਪੀੜਤਾਂ ਲਈ ਲਗਭਗ 50 ਪੈਕੇਟ ਕੱਪੜਿਆਂ ਦੇ ਬਣ ਗਏ ਹਨ ਜਿਨ੍ਹਾਂ ਨੂੰ ਪੰਜਾਬ ਭੇਜਣ ਲਈ ਸ਼ਿਪਿੰਗ, ਸਫਾਈ ਤੇ ਵੰਡਣ ਦਾ ਸਮੱੁਚਾ ਖਰਚ ਸਿੱਖਸ ਆਫ ਅਮੈਰਿਕਾ ਵਲੋਂ ਦਿੱਤਾ ਜਾਵੇਗਾ।
ਸਿੱਖਸ ਆਫ਼ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਉਹਨਾਂ ਦੱਸਿਆ ਕਿ ਇਹ ਕੱਪੜੇ ਪੰਜਾਬ ਪਹੁੰਚਣ ’ਤੇ ਡਰਾਈਕਲੀਨ ਕਰਵਾ ਕੇ ਪੈਕਿੰਗ ਕੀਤੀ ਜਾਵੇਗੀ ਅਤੇ ਲੋੜਵੰਦਾਂ ਤੱਕ ਸਾਡੀ ਟੀਮ ਦੇ ਵਲੰਟੀਅਰ ਪੂਰੇ ਪੰਜਾਬ ਦੇ ਹੜ ਪੀੜਤਾਂ ਤੱਕ ਜ਼ਿੰਮੇਵਾਰ ਨਾਲ ਪਹੁੰਚਾਉਣਗੇ। ਇੱਥੇ ਇਹ ਦੱਸਣਯੋਗ ਹੈ ਕਿ ਸਿੱਖਸ ਆਫ਼ ਅਮਰੀਕਾ ਵਲੋਂ ਪਹਿਲਾਂ ਵੀ ਪੰਜਾਬ ਵਿਚ ਬੱਚਿਆਂ ਨੂੰ ਸਕੂਲ ਬੈਗ ਤੇ ਬੂਟ ਵੰਡਣ ਅਤੇ ਮੁਫ਼ਤ ਮੈਡੀਕਲ ਕੈਂਪ ਲਗਾਉਣ ਦੀ ਸੇਵਾ ਲਗਾਤਾਰ ਕੀਤੀ ਜਾਂਦੀ ਰਹੀ ਹੈ।

LEAVE A REPLY

Please enter your comment!
Please enter your name here