ਸਮੁੱਚੀ ਸਿੱਖ ਕੌਮ ਨੂੰ ਅਤਵਾਦੀ ਗਰਦਾਨ ਕੇ ਸਿੱਖ ਕੌਮ ਖਿਲਾਫ ਨਫਰਤ ਦਾ ਮਾਹੌਲ ਸਿਰਜਿਆ ਜਾ ਰਿਹੈ : ਗਿਆਨੀ ਹਰਪ੍ਰੀਤ ਸਿੰਘ
ਜਲੰਧਰ : ਜਸਟਨਿ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਸਬੰਧੀ ਭਾਰਤੀ ਏਜੰਸੀਆਂ ਦਾ ਜ਼ਿਕਰ ਕਰਨ ਮਗਰੋਂ ਸੰਸਾਰ ਭਰ ਵਿਚ ਇਸ ਮਸਲੇ ਨੂੰ ਲੈ ਕੇ ਬਣੇ ਹਾਲਾਤ ਉਤੇ ਸਿੱਖ ਨਜਰੀਏ ਤੋਂ ਵਿਚਾਰ ਚਰਚਾ ਕਰਨ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦੀ ਅਗਵਾਈ ਵਿੱਚ ਇਕੱਤਰਤਾ ਇੱਥੋਂ ਦੇ ਗੁਰਦਆਰਾ ਨੌਵੀਂ ਪਾਤਸ਼ਾਹੀ ਜੀਟੀਬੀ ਨਗਰ ਵਿੱਚ ਹੋਈ। ਇਸ ਮੌਕੇ ਜਥੇਦਾਰ ਨੇ ਕਿਹਾ ਕਿ ਭਾਈ ਨਿੱਝਰ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਭਾਰਤ ਸਰਕਾਰ ਤੇ ਭਾਰਤੀ ਮੀਡੀਆ ਨੇ ਸਚਾਈ ਦੱਸਣ ਦੀ ਥਾਂ ਭਾਈ ਨਿੱਝਰ ਸਣੇ ਸਮੁੱਚੀ ਸਿੱਖ ਕੌਮ ਨੂੰ ਹੀ ਅਤਵਿਾਦੀ-ਵੱਖਵਾਦੀ ਗਰਦਾਨ ਕੇ ਸਿੱਖ ਕੌਮ ਖਲਿਾਫ ਨਫਰਤ ਅਤੇ ਡਰ ਦਾ ਮਾਹੌਲ ਸਿਰਜਿਆ। ਇਸ ਬਿਰਤਾਂਤ ਵਿੱਚ ਭਾਰਤੀ ਮੀਡੀਆ ਦੇ ਨਾਲ ਨਾਲ ਪੰਜਾਬੀ ਮੀਡੀਆ ਨੇ ਵੀ ਸਰਕਾਰ ਦਾ ਹੀ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੱਖਵਾਦੀ ਵਿਚਾਰ ਰੱਖਣ ਵਾਲੇ ਵਿਦੇਸ਼ੀ ਸਿੱਖਾਂ ਦੀ ਜਾਇਦਾਦ ਜਬਤ ਕਰਨ ਅਤੇ ਓਸੀਆਈ ਕਾਰਡ ਰੱਦ ਕਰਨ ਦੀਆਂ ਕੋਝੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਸਿੱਖ ਕਤਲੇਆਮ ਦੇ ਦੋਸ਼ੀਆਂ ਤੇ ਅਪਰਾਧਿਕ ਮਾਮਲਿਆਂ ਦੇ ਮੁਲਜਮਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।