ਪੰਜਾਬ ’ਚ ਕਿਸਾਨਾਂ ਨੇ ਸ਼ੁਰੂ ਕੀਤਾ ਤਿੰਨ ਦਿਨਾਂ ਰੇਲ ਰੋਕੋ ਅੰਦੋਲਨ
ਅੰਮਿ੍ਰਤਸਰ : ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਤੋਂ ਪੰਜਾਬ ’ਚ ਤਿੰਨ ਦਨਿ ਤੱਕ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਹੈ। ਕਿਸਾਨ ਕਈ ਥਾਵਾਂ ’ਤੇ ਰੇਲ ਪਟੜੀਆਂ ’ਤੇ ਬੈਠ ਕੇ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਵਿੱਤੀ ਪੈਕੇਜ ਸਮੇਤ ਆਪਣੀਆਂ ਵੱਖ-ਵੱਖ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਹਨ। ਅੰਦੋਲਨ 30 ਸਤੰਬਰ ਤੱਕ ਜਾਰੀ ਰਹੇਗਾ। ਕਿਸਾਨਾਂ ਨੇ ਮੋਗਾ, ਹੁਸਅਿਾਰਪੁਰ, ਗੁਰਦਾਸਪੁਰ, ਜਲੰਧਰ, ਤਰਨਤਾਰਨ, ਸੰਗਰੂਰ, ਪਟਿਆਲਾ, ਫਿਰੋਜਪੁਰ, ਬਠਿੰਡਾ ਅਤੇ ਅੰਮਿ੍ਰਤਸਰ ਜਿਿਲ੍ਹਆਂ ’ਚ ਰੇਲਾਂ ਰੋਕੀਆਂ ਹਨ। ਅੰਮਿ੍ਰਤਸਰ ‘ਚ ਦੇਵੀਦਾਸ ਪੁਰਾ ‘ਚ ਅੰਮਿ੍ਰਤਸਰ-ਦਿੱਲੀ ਰੇਲਵੇ ਟਰੈਕ ‘ਤੇ ਕਿਸਾਨਾਂ ਧਰਨਾ ਦੇ ਰਹੇ ਹਨ। ਕਿਸਾਨ ਮਜਦੂਰ ਸੰਘਰਸ ਕਮੇਟੀ, ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਬੀਕੇਯੂ (ਏਕਤਾ ਆਜਾਦ), ਆਜਾਦ ਕਿਸਾਨ ਕਮੇਟੀ ਦੋਆਬਾ, ਬੀਕੇਯੂ (ਬਹਿਰਾਮਕੇ), ਬੀਕੇਯੂ (ਸਹੀਦ ਭਗਤ ਸਿੰਘ) ਅਤੇ ਬੀਕੇਯੂ (ਛੋਟੂ ਰਾਮ) ਸਮੇਤ ਕਈ ਕਿਸਾਨ ਜਥੇਬੰਦੀਆਂ ਇਸ ਅੰਦੋਲਨ ਦਾ ਹਿੱਸਾ ਹਨ