ਉੱਘੇ ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਦਾ ਦੇਹਾਂਤ

ਉੱਘੇ ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਦਾ ਦੇਹਾਂਤ

0
204

ਉੱਘੇ ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਦਾ ਦੇਹਾਂਤ

ਨਵੀਂ ਦਿੱਲੀ : ਡਾ.ਐੱਮਐੱਸ ਸਵਾਮੀਨਾਥਨ ਜਿਸ ਨੂੰ ਤੁਸੀਂ ਕਿਸਾਨ ਮੋਰਚੇ ਦੌਰਾਨ ਅਕਸਰ ‘ਸਵਾਮੀਨਾਥਨ ਰਿਪੋਰਟ’ ਕਰਕੇ ਜਾਣਦੇ ਹੋ ਉਹ ਪ੍ਰਸਿੱਧ ਖੇਤੀ ਵਿਗਿਆਨੀ ਡਾ.ਐੱਮਐੱਸ ਸਵਾਮੀਨਾਥਨ ਦਾ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਹੈ। ਦੂਰਅੰਦੇਸੀ ਵਿਗਿਆਨੀ ਅਤੇ ਭਾਰਤ ਵਿੱਚ ਹਰੀ ਕ੍ਰਾਂਤੀ ਦੇ ਮੋਢੀ ਡਾਕਟਰ ਐੱਮਐਸ ਸਵਾਮੀਨਾਥਨ ਦਾ ੇ 98 ਸਾਲ ਦੀ ਉਮਰ ਜਹਾਨ ਤੋਂ ਕੂਚ ਕਰ ਗਏ। ਉਨ੍ਹਾਂ ਨੇ ਸਵੇਰੇ 11.15 ਵਜੇ ਆਖਰੀ ਸਾਹ ਲਿਆ। ਉਹ ਪਿਛਲੇ 15 ਦਿਨਾਂ ਤੋਂ ਬਿਮਾਰ ਸਨ।’ ਡਾ. ਸਵਾਮੀਨਾਥਨ ਨੇ 1960 ਦੇ ਦਹਾਕੇ ਵਿੱਚ ਭਾਰਤ ਨੂੰ ਅਕਾਲ ਵਰਗੇ ਹਾਲਾਤਾਂ ਤੋਂ ਬਚਾਉਣ ਲਈ ਆਪਣੀਆਂ ਨੀਤੀਆਂ ਰਾਹੀਂ ਸਮਾਜਿਕ ਕ੍ਰਾਂਤੀ ਲਿਆਂਦੀ। ਉਨ੍ਹਾਂ ਨੂੰ 1987 ਵਿੱਚ ਪਹਿਲਾ ਵਰਲਡ ਫੂਡ ਪੁਰਸਕਾਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਚੇਨਈ ਵਿੱਚ ਐੱਮਐੱਸ ਸਵਾਮੀਨਾਥਨ ਰਿਸਰਚ ਫਾਊਂਡੇਸਨ ਦੀ ਸਥਾਪਨਾ ਕੀਤੀ। ਵੱਖ ਵੱਖ ਨੇਤਾਵਾਂ ਨੇ ਸਵਾਮੀਨਾਥਨ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਕੀਤਾ ਹੈ। ਉਨ੍ਹਾਂ ਦੀ ਖੇਤੀ ਪ੍ਰਤੀ ਸਿਫਾਰਸ਼ਾਂ ਨੂੰ ਅਕਸਰ ਯਾਦ ਕੀਤਾ ਜਾਂਦਾ ਹੈ

LEAVE A REPLY

Please enter your comment!
Please enter your name here