ਚੀਨ ਦਾ ਰੱਖਿਆ ਮੰਤਰੀ ਇੱਕ ਮਹੀਨੇ ਤੋਂ ਲਾਪਤਾ
ਪੇਈਚਿੰਗ : ਚੀਨ ਦੇ ਰੱਖਿਆ ਮੰਤਰੀ ਪਿਛਲੇ ਇੱਕ ਮਹੀਨੇ ਤੋਂ ਗਾਇਬ ਹਨ ਅਤੇ ਰੱਖਿਆ ਮੰਤਰਾਲੇ ਨੇ ਹੁਣ ਜਾ ਕੇ ਇਸ ਮਾਮਲੇ ’ਚ ਜਨਤਕ ਤੌਰ ’ਤੇ ਟਿੱਪਣੀ ਕੀਤੀ ਹੈ। ਇਸ ਟਿੱਪਣੀ ’ਚ ਵੀ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਸਥਿਤੀ ਦੀ ਜਾਣਕਾਰੀ ਨਹੀਂ ਹੈ। ਸੀਨੀਅਰ ਕਰਨਲ ਤੇ ਮੰਤਰਾਲੇ ਦੇ ਸੂਚਨਾ ਦਫਤਰ ਦੇ ਡਾਇਰੈਕਟਰ ਵੂ ਕਿਆਨ ਨੂੰ ਮਹੀਨਾਵਾਰ ਪੱਤਰਕਾਰ ਸੰਮੇਲਨ ਦੌਰਾਨ ਜਦੋਂ ਇਹ ਪੁੱਛਿਆ ਗਿਆ ਕਿ ਭਿ੍ਰਸ਼ਟਾਚਾਰ ਨੂੰ ਲੈ ਕੇ ਕੀ ਲੀ ਸ਼ਾਂਗਫੂ ਖਲਿਾਫ ਅਜੇ ਵੀ ਜਾਂਚ ਜਾਰੀ ਹੈ ਅਤੇ ਕੀ ਉਹ ਅਜੇ ਵੀ ਰੱਖਿਆ ਮੰਤਰੀ ਹਨ, ਤਾਂ ਉਨ੍ਹਾਂ ਸਿਰਫ ਇੱਕ ਫਿਕਰੇ ’ਚ ਜਵਾਬ ਦਿੱਤਾ। ਵੂ ਨੇ ਇੱਕ ਵਿਦੇਸ਼ੀ ਮੀਡੀਆ ਸੰਸਥਾ ਦੇ ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘ਤੁਸੀਂ ਜਿਸ ਸਥਿਤੀ ਦਾ ਜਕਿਰ ਕੀਤਾ ਹੈ, ਮੈਨੂੰ ਉਸ ਬਾਰੇ ਜਾਣਕਾਰੀ ਨਹੀਂ ਹੈ।’