spot_imgspot_imgspot_imgspot_img

ਜ਼ੀਰਾ ਸ਼ਰਾਬ ਫੈਕਟਰੀ ਬਾਹਰ ਚੱਲੇ ਮੋਰਚੇ ਨੂੰ ਮਿਲੀ ਇੱਕ ਹੋਰ ਵੱਡੀ ਕਾਮਯਾਬੀ, ਪੰਜਾਬ ਸਰਕਾਰ ਨੂੰ ਪੈ ਸਕਦੀ ਭਾਰੀ !

Date:

ਫਿਰੋਜ਼ਪੁਰ ਦੇ ਜ਼ੀਰਾ ਵਿੱਚ ਮਾਲਬਰੋਜ਼ ਸ਼ਾਰਬ ਫੈਕਟਰੀ ਬਾਹਰ ਚੱਲ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜ਼ੀਰਾ ਸਾਂਝਾ ਮੋਰਚਾ ਦੇ ਸੰਘਰਸ਼ ਨੂੰ ਇੱਕ ਹੋਰ ਵੱਡੀ ਜਿੱਤ ਪ੍ਰਾਪਤ ਹੋਈ ਹੈ। ਦਰਅਸਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਫੈਸਲਾ ਸੁਣਾਇਆ ਹੈ ਕਿ ਪੰਜਾਬ ਸਰਕਾਰ  ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਦੇ ਆਲੇ-ਦੁਆਲੇ ਵਸਦੇ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਏ। ਇਸ ਦੀ ਜਾਣਕਾਰੀ ਟਰੈਕਟਰ 2 ਟਵਿੱਟਰ ਵੱਲੋਂ ਦਿੱਤੀ ਗਈ ਹੈ।

ਸੋਸ਼ਲ ਮੀਡੀਆ ‘ਤੇ ਪੋਸਟ ਜਾਰੀ ਕਰਦਿਆਂ ਟਰੈਕਟਰ 2 ਟਵਿੱਟਰ ਨੇ ਦੱਸਿਆ ਕਿ  – ਸ਼ਰਾਬ ਮਾਫ਼ੀਆ ਦੇ ਸਰਕਾਰੀ ਤੰਤਰ ਤੇ ਦਬਾਅ ਦੇ ਬਾਵਜੂਦ ਅੱਜ  ਜ਼ੀਰਾ ਸਾਂਝਾ ਮੋਰਚਾ ਦੇ ਸੰਘਰਸ਼ ਨੂੰ ਇੱਕ ਹੋਰ ਜਿੱਤ ਪ੍ਰਾਪਤ ਹੋਈ ਹੈ। NGT ਨੇ ਪੰਜਾਬ ਸਰਕਾਰ ਨੂੰ ਮਾਲਬਰੋਜ਼ ਸ਼ਰਾਬ ਫੈਕਟਰੀ ਜ਼ੀਰਾ ਦੇ ਆਲੇ-ਦੁਆਲੇ ਦੇ ਪ੍ਰਦੂਸ਼ਣ ਪ੍ਰਭਾਵਿਤ ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ, ਫੈਕਟਰੀ ਦੀ ਰਿਪੋਰਟ ਪੇਸ਼ ਕਰਨ ਅਤੇ ਰਿਵਰਸ ਬੋਰਾਂ ਨੂੰ ਸੀਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਅਤੇ ਨਾਲ ਹੀ ਪੰਜਾਬ ਦੀਆਂ ਸਾਰੀਆਂ ਡਿਸਟਿਲਰੀਆਂ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ।

ਕੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਾਤਾਵਰਨ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਗਹਿਰੀ ਨੀਂਦ ਤੋਂ ਜਾਗ ਕੇ ਸ਼ਰਾਬ ਮਾਫ਼ੀਆ ਦੇ ਪ੍ਰਦੂਸ਼ਣ ਖਿਲਾਫ ਕਾਰਵਾਈ ਅਤੇ ਸ਼ਰਾਬ ਫੈਕਟਰੀ ਸੀਲ ਕਰਨਗੇ ? ਸਾਫ਼ ਪਾਣੀ ਮੁਹੱਈਆ ਕਰਵਾਉਣ ਦਾ ਖ਼ਰਚਾ ਇਲਾਕੇ ਦੀ ਆਬੋ-ਹਵਾ ਬਰਬਾਦ ਕਰਨ ਦਾ ਜੁਰਮਾਨਾ ਮਾਲਬਰੋਸ ਫੈਕਟਰੀ ਤੋਂ ਵਸੂਲਣਗੇ ? ਜਾਂ ਹਲੇ ਵੀ ਸ਼ਰਾਬ ਮਾਫ਼ੀਆ ਦੇ ਹੱਕ ਵਿੱਚ ਹੀ ਭੁੱਗਤਣਗੇ ?

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related