ਅਜੋਕੇ ਸਮੇਂ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਵਧ ਰਹੇ ਹਨ। ਹੈਕਰ ਤੇ ਸਾਈਬਰ ਅਪਰਾਧੀ ਲੋਕਾਂ ਨੂੰ ਫਸਾਉਣ ਲਈ ਨਵੇਂ-ਨਵੇਂ ਤਰੀਕੇ ਲੱਭਦੇ ਰਹਿੰਦੇ ਹਨ। ਕਈ ਵਾਰ ਉਹ ਲੋਕਾਂ ਦੇ ਡਿਵਾਈਸਾਂ ਨੂੰ ਹੈਕ ਕਰਦੇ ਲੈਂਦੇ ਹਨ ਤੇ ਕਈ ਵਾਰ ਉਨ੍ਹਾਂ ਦਾ ਡਾਟਾ ਹੋਰ ਤਰੀਕਿਆਂ ਨਾਲ ਵੀ ਚੋਰੀ ਕਰ ਲੈਂਦੇ ਹਨ।
ਕਈ ਵਾਰ ਹੈਕਰ ਉਪਭੋਗਤਾਵਾਂ ਦੇ ਮੋਬਾਈਲ ਫੋਨਾਂ ਨੂੰ ਸੰਨ੍ਹ ਲਾ ਕੇ ਉਨ੍ਹਾਂ ਦੇ ਬੈਂਕ ਖਾਤਿਆਂ ਨੂੰ ਵੀ ਸਾਫ ਕਰ ਦਿੰਦੇ ਹਨ। ਹੁਣ ਹੈਕਰ ਵਟਸਐਪ ਰਾਹੀਂ ਵੀ ਲੋਕਾਂ ਨੂੰ ਨਿਸ਼ਾਨਾ ਬਣਾਉਣ ਲੱਗੇ ਹਨ। ਕੀ ਤੁਸੀਂ ਜਾਣਦੇ ਹੋ ਕਿ ਹੈਕਰ ਫੋਟੋ ਜ਼ਰੀਏ ਵੀ ਤੁਹਾਡਾ ਮੋਬਾਈਲ ਹੈਕ ਕਰ ਸਕਦੇ ਹਨ। ਹੈਕਰ ਕਈ ਵਾਰ ਜੀਆਈਐਫ ਚਿੱਤਰਾਂ ਰਾਹੀਂ ਲੋਕਾਂ ਦੇ ਮੋਬਾਈਲ ਫੋਨਾਂ ਨੂੰ ਹੈਕ ਕਰ ਲੈਂਦੇ ਹਨ। ਜਾਣੋ ਤੁਹਾਡਾ ਫ਼ੋਨ ਕਿਵੇਂ ਫੋਟੋ ਨਾਲ ਹੈਕ ਕੀਤਾ ਜਾ ਸਕਦਾ ਹੈ।
ਵਟਸਐਪ ਰਾਹੀਂ ਨਿਸ਼ਾਨਾ
ਦੱਸ ਦਈਏ ਕਿ WhatsApp ਇੱਕ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਹੈ। ਦੁਨੀਆ ਭਰ ਵਿੱਚ ਕਰੋੜਾਂ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਅਜਿਹੇ ‘ਚ ਹੈਕਰ ਵਟਸਐਪ ਰਾਹੀਂ ਯੂਜ਼ਰਸ ਨੂੰ ਫਸਾਉਂਦੇ ਹਨ। ਦੱਸ ਦਈਏ ਕਿ ਵਟਸਐਪ ‘ਤੇ ਲੋਕ ਇੱਕ-ਦੂਜੇ ਨੂੰ ਮੈਸੇਜ, ਫੋਟੋ ਤੇ ਵੀਡੀਓ ਵੀ ਭੇਜਦੇ ਹਨ। ਇਸ ਦਾ ਫਾਇਦਾ ਉਠਾਉਂਦੇ ਹੋਏ ਹੈਕਰ GIF ਇਮੇਜ ਜ਼ਰੀਏ ਮੋਬਾਇਲ ਨੂੰ ਹੈਕ ਕਰ ਸਕਦੇ ਹਨ। ਵਟਸਐਪ ‘ਚ ਕਈ ਸੈਟਿੰਗਾਂ ਆਨ ਹੁੰਦੀਆਂ ਹਨ। ਇਸ ਦਾ ਫਾਇਦਾ ਹੀ ਹੈਕਰ ਲੈਂਦੇ ਹਨ।
ਇਸ ਤਰ੍ਹਾਂ ਮੋਬਾਈਲ ਹੈਕਿੰਗ ਕੀਤੀ ਜਾਂਦੀ
ਹੁਣ ਤੱਕ ਹੈਕਰ ਲੋਕਾਂ ਨੂੰ ਫਸਾਉਣ ਲਈ ਫਿਸ਼ਿੰਗ ਲਿੰਕਸ ਦੀ ਵਰਤੋਂ ਕਰਦੇ ਸਨ। ਹੁਣ ਉਨ੍ਹਾਂ ਨੇ ਨਵਾਂ ਤਰੀਕਾ ਲੱਭ ਲਿਆ ਹੈ। ਹੈਕਰ GIF ਚਿੱਤਰਾਂ ਰਾਹੀਂ ਫਿਸ਼ਿੰਗ ਅਟੈਕ ਵੀ ਕਰ ਰਹੇ ਹਨ। ਇਸ ਦਾ ਨਾਮ GIFShell ਹੈ। ਇਸ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਦਰਅਸਲ ਕਈ ਵਾਰ ਵਟਸਐਪ ‘ਚ ਖਾਮੀਆਂ ਹੁੰਦੀਆਂ ਹਨ, ਜਿਸ ਦਾ ਫਾਇਦਾ ਹੈਕਰ ਲੈਂਦੇ ਹਨ। ਅਜਿਹੀ ਹੀ ਇੱਕ ਖਾਮੀ ਦਾ ਫਾਇਦਾ ਉਠਾਉਂਦੇ ਹੋਏ ਹੈਕਰ ਸਿਰਫ GIF ਤਸਵੀਰਾਂ ਭੇਜ ਕੇ ਕਈ ਲੋਕਾਂ ਦੇ ਮੋਬਾਇਲ ਫੋਨ ਹੈਕ ਕਰ ਰਹੇ ਹਨ। ਹਾਲਾਂਕਿ ਬਾਅਦ ‘ਚ ਵਟਸਐਪ ਨੇ ਇਸ ਕਮੀ ਨੂੰ ਦੂਰ ਕਰ ਦਿੱਤਾ।
ਇਸ ਸੈਟਿੰਗ ਨੂੰ ਤੁਰੰਤ ਬੰਦ ਕਰੋ
ਵਟਸਐਪ ਦਾ ਮੀਡੀਆ ਆਟੋ ਡਾਉਨਲੋਡ ਫੀਚਰ ਕਈ ਲੋਕਾਂ ਦੇ ਫੋਨਾਂ ‘ਚ ਆਨ ਰਹਿੰਦਾ ਹੈ। ਜੇਕਰ ਤੁਸੀਂ ਇਸ ਸੈਟਿੰਗ ਨੂੰ ਬੰਦ ਨਹੀਂ ਕੀਤਾ, ਤਾਂ ਅਗਿਆਤ ਸਰੋਤਾਂ ਤੋਂ ਆਉਣ ਵਾਲੇ ਵੀਡੀਓ, GIF, ਚਿੱਤਰ ਜਾਂ ਹੋਰ ਫਾਈਲਾਂ ਆਪਣੇ ਆਪ ਡਾਊਨਲੋਡ ਹੋ ਜਾਣਗੀਆਂ। ਇਸ ਦਾ ਫਾਇਦਾ ਹੀ ਹੈਕਰ ਲੈ ਸਕਦੇ ਹਨ। ਅਜਿਹੀ ਸਥਿਤੀ ਵਿੱਚ, ਆਪਣੇ WhatsApp ਵਿੱਚ ਇਸ ਸੈਟਿੰਗ ਨੂੰ ਤੁਰੰਤ ਬੰਦ ਕਰ ਦਿਓ।
ਸੈਟਿੰਗਾਂ ਨੂੰ ਬੰਦ ਕਰਨ ਦਾ ਤਰੀਕਾ
ਇਸ ਸੈਟਿੰਗ ਨੂੰ ਬੰਦ ਕਰਨ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਵਟਸਐਪ ਦੀ ਸੈਟਿੰਗ ‘ਚ ਜਾਣਾ ਹੋਵੇਗਾ। ਇੱਥੇ ਤੁਹਾਨੂੰ ਸਟੋਰੇਜ ਤੇ ਡੇਟਾ ਦਾ ਵਿਕਲਪ ਮਿਲੇਗਾ। ਤੁਹਾਨੂੰ ਇਸ ‘ਤੇ ਕਲਿੱਕ ਕਰਨਾ ਹੋਵੇਗਾ। ਇੱਥੇ ਤੁਹਾਨੂੰ ਆਟੋਮੈਟਿਕ ਮੀਡੀਆ ਡਾਊਨਲੋਡ ਦਾ ਵਿਕਲਪ ਮਿਲੇਗਾ। ਤੁਹਾਨੂੰ ਇਸ ਸੈਟਿੰਗ ਨੂੰ ਬੰਦ ਕਰਨਾ ਹੋਵੇਗਾ। ਇਸ ਤਰ੍ਹਾਂ ਤੁਸੀਂ ਆਸਾਨੀ ਨਾਲ ਹੈਕਰਾਂ ਦੇ ਦਾਖਲੇ ਨੂੰ ਰੋਕ ਸਕਦੇ ਹੋ।