ਦਿਵਾਲੀ ‘ਤੇ ਪੰਜਾਬ ਸਰਕਾਰ ਦਾ ਆਪਣੇ ਮੁਲਾਜ਼ਮਾਂ ਨੂੰ ਤੋਹਫ਼ਾ

0
178

ਦਿਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਇੱਕ ਤੋਹਫ਼ਾ ਦੇਣ ਜਾ ਰਹੀ ਹੈ। ਤਿਉਹਾਰਾਂ ‘ਤੇ ਇਹ ਪੰਜਾਬ ਸਰਕਾਰ ਸ਼੍ਰੇਣੀ-4 ਦੇ ਮੁਲਾਜ਼ਮਾਂ ਲਈ ਹੈ। ਪੰਜਾਬ ਸਰਕਾਰ ਦੇ ਕੈਟਾਗਰੀ-4 ਦੇ ਕਰੀਬ 15 ਹਜ਼ਾਰ ਮੁਲਾਜ਼ਮ ਬਿਨਾਂ ਵਿਆਜ ਤੋਂ 10 ਹਜ਼ਾਰ ਰੁਪਏ ਦਾ ਕਰਜ਼ਾ ਲੈ ਸਕਣਗੇ।

ਕਰਜ਼ਾ 5 ਮਹੀਨਿਆਂ ਵਿੱਚ ਵਸੂਲ ਕੀਤਾ ਜਾਵੇਗਾ। ਸਰਕਾਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ, ਡਿਵੀਜ਼ਨਲ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਹਦਾਇਤਾਂ ਜਾਰੀ ਕੀਤੀਆਂ ਹਨ। ਵੱਡੇ ਤਿਉਹਾਰ ਜਿਵੇਂ ਦੁਸਹਿਰਾ, ਦੀਵਾਲੀ ਆਦਿ ਹਰ ਵਰਗ ਲਈ ਵਿਸ਼ੇਸ਼ ਹਨ।

ਤਿਉਹਾਰਾਂ ਦੌਰਾਨ ਸੀਨੀਅਰ ਅਧਿਕਾਰੀ ਅਤੇ ਗ੍ਰੇਡ ਏ ਦੇ ਅਧਿਕਾਰੀ ਜ਼ਰੂਰੀ ਵਸਤਾਂ ਖਰੀਦਦੇ ਹਨ ਪਰ ਗ੍ਰੇਡ 4 (ਗਰੁੱਪ ਡੀ) ਦੇ ਕਰਮਚਾਰੀ ਘੱਟ ਤਨਖ਼ਾਹਾਂ ਹੋਣ ਕਰਕੇ ਅਜਿਹੀ ਖਰੀਦ ਨਹੀਂ ਕਰ ਸਕਦੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਤਿਉਹਾਰੀ ਕਰਜ਼ਾ ਸਕੀਮ ਲੈ ਕੇ ਆਈ ਹੈ। ਇੱਕ ਵਾਰ ਫਾਈਲ ਕਲੀਅਰ ਹੋਣ ਤੋਂ ਬਾਅਦ, ਕਰਮਚਾਰੀ  8 ਨਵੰਬਰ 2023 ਤੱਕ ਕਰਜ਼ਾ ਲੈ ਸਕਦੇ ਹਨ।

ਕਰਜ਼ੇ ਦੀ ਵਸੂਲੀ ਦਸੰਬਰ 2023 ਦੀ ਤਨਖਾਹ ਤੋਂ ਸ਼ੁਰੂ ਹੋਵੇਗੀ। ਸਿਰਫ਼ ਸ਼੍ਰੇਣੀ 4 (ਗਰੁੱਪ ਡੀ) ਦੇ ਰੈਗੁਲਰ ਕਰਮਚਾਰੀ ਹੀ ਫੈਸਟੀਵਲ ਲੋਨ ਸਕੀਮ ਦਾ ਲਾਭ ਲੈ ਸਕਣਗੇ। ਦਿਹਾੜੀਦਾਰ ਅਤੇ ਵਰਕ ਚਾਰਜ ਵਾਲੇ ਕਰਮਚਾਰੀ ਵਿਆਜ਼ ਮੁਕਤ ਕਰਜ਼ਾ ਨਹੀਂ ਲੈ ਸਕਣਗੇ। ਸਰਕਾਰ ਨੇ ਇਸ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਸਕੀਮ 2023-24 ਲਈ ਲਾਗੂ ਹੈ।

LEAVE A REPLY

Please enter your comment!
Please enter your name here