ਆਹਮਣੇ ਸਾਹਮਣੇ ਫਾਇਰਿੰਗ ’ਚ ਸਰਪੰਚ ਤੇ ਪੰਚ ਦੀ ਮੌਤ
ਮੋਗਾ : ਇਥੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਖੋਸਾ ਕੋਟਲਾ ਵਿੱਚ ਦੋ ਧਿਰਾਂ ਨੇ ਅੱਜ ਸਵੇਰੇ ਫ਼ਿਲਮੀ ਅੰਦਾਜ਼ ਵਿੱਚ ਸਮਾਂ ਤੇ ਸਥਾਨ ਮਿਥ ਕੇ ਆਹਮੋ-ਸਾਹਮਣੇ ਗੋਲੀਬਾਰੀ ਕੀਤੀ। ਇਸ ਵਿਚ ਕਾਂਗਰਸ ਪਾਰਟੀ ਨਾਲ ਸਬੰਧਤ ਮੌਜੂਦਾ ਸਰਪੰਚ ਤੇ ਇੱਕ ਪੰਚ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਅਤੇ ਦੂਜੀ ਧਿਰ ਦਾ ਪਿਉ-ਪੁੱਤ ਤੇ ਪਿੰਡ ਦਾ ਚੌਕੀਦਾਰ ਗੰਭੀਰ ਜਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿੱਚ ਵਟਸਐਪ ਗਰੁੱਪ ’ਤੇ ਦੂਸ਼ਣਬਾਜ਼ੀ ਮਗਰੋਂ ਅੱਜ ਸਵੇਰੇ ਅੱਠ ਵਜੇ ਸਮਾਂ ਅਤੇ ਸਥਾਨ ਤੈਅ ਕੀਤਾ ਗਿਆ ਸੀ।
ਡੀਐੱਸਪੀ ਧਰਮਕੋਟ ਰਵਿੰਦਰ ਸਿਘ ਅਤੇ ਥਾਣਾ ਕੋਟ ਈਸੇ ਖਾਂ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਕਿਹਾ ਕਿ ਦੋਵਾਂ ਧਿਰਾਂ ਵਿਚ ਪਹਿਲਾਂ ਤੋਂ ਰੰਜਿਸ਼ ਚੱਲੀ ਆ ਰਹੀ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿ੍ਰਤਕਾਂ ਦੀ ਪਛਾਣ ਵੀਰ ਸਿੰਘ (ਸਰਪੰਚ) ਅਤੇ ਰਣਜੀਤ ਸਿੰਘ (ਪੰਚ) ਵਜੋਂ ਹੋਈ ਹੈ