ਕੈਨੇਡਾ ਨੇ ਆਪਣੇ 41 ਡੈਲੀਗੇਟ ਵਾਪਸ ਬੁਲਾਏ
ਟੋਰਾਂਟੋ: ਭਾਰਤ ਵੱਲੋਂ ਕੈਨੇਡਿਆਈ ਸਫੀਰਾਂ ਨੂੰ ਮਿਲੀ ਛੋਟ ਹਟਾਉਣ ਦੀ ਚਿਤਾਵਨੀ ਮਗਰੋਂ ਕੈਨੇਡਾ ਨੇ ਆਪਣੇ 41 ਸਫੀਰਾਂ ਨੂੰ ਵੀਰਵਾਰ ਨੂੰ ਨਵੀਂ ਦਿੱਲੀ ਵਿੱਚ ਸੇਵਾ ਤੋਂ ਹਟਾ ਦਿੱਤਾ ਹੈ। ਕੈਨੇਡਾ ਨੇ ਦੋਸ਼ ਲਾਏ ਹਨ ਕਿ ਉਪ ਨਗਰੀ ਵੈਨਕੂਵਰ ਵਿੱਚ ਹੋਈ ਇੱਕ ਸਿੱਖ ਵੱਖਵਾਦੀ ਦੀ ਹੱਤਿਆ ਵਿੱਚ ਭਾਰਤ ਦਾ ਹੱਥ ਹੋ ਸਕਦਾ ਹੈ। ਇਸ ਮਗਰੋਂ ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿੱਚ ਤਣਾਅ ਵਧ ਗਿਆ ਹੈ। ਖਬਰ ਏਜੰਸੀ ‘ਦਿ ਐਸੋਸੀਏਟਡ ਪ੍ਰੈੱਸ’ (ਏਪੀ) ਨੇ ਪਹਿਲਾਂ ਕਿਹਾ ਸੀ ਕਿ ਭਾਰਤ ਨੇ ਕੈਨੇਡਾ ਤੋਂ ਆਪਣੇ 62 ਡਿਪਲੋਮੇਟਾਂ ਵਿੱਚੋਂ 41 ਨੂੰ ਹਟਾਉਣ ਲਈ ਕਿਹਾ ਹੈ। ਇਸ ਮਗਰੋਂ ਕੈਨੇਡਾ ਦੀ ਵਿਦੇਸ਼ ਮੰਤਰੀ ਮਿਲੇਨੀ ਜੌਲੀ ਨੇ ਕਿਹਾ ਕਿ 41 ਸਫੀਰਾਂ ਨੂੰ ਭਾਰਤ ਵਿੱਚ ਸੇਵਾ ਤੋਂ ਹਟਾ ਦਿੱਤਾ ਗਿਆ ਹੈ।