ਨਿਊਯਾਰਕ ’ਚ ਕਾਰ ਹਾਦਸੇ ਮਗਰੋਂ ਲੜਾਈ ’ਚ ਜਖਮੀ ਹੋਏ ਸਿੱਖ ਬਜੁਰਗ ਦੀ ਮੌਤ

0
163

ਨਿਊਯਾਰਕ ’ਚ ਕਾਰ ਹਾਦਸੇ ਮਗਰੋਂ ਲੜਾਈ ’ਚ ਜਖਮੀ ਹੋਏ ਸਿੱਖ ਬਜੁਰਗ ਦੀ ਮੌਤ

ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸਹਿਰ ਵਿਚ ਕਾਰ ਹਾਦਸੇ ਤੋਂ ਬਾਅਦ ਹੋਈ ਲੜਾਈ ਵਿਚ ਜਖਮੀ ਹੋਏ 66 ਸਾਲਾ ਸਿੱਖ ਬਜੁਰਗ ਦੀ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਬੀਤੇ ਵੀਰਵਾਰ 30 ਸਾਲਾ ਗਿਲਬਰਟ ਆਗਸਟਨਿ ਨੇ ਕਵੀਂਸ ਵਿੱਚ ਵਾਹਨ ਨਾਲ ਮਾਮੂਲੀ ਟੱਕਰ ਤੋਂ ਬਾਅਦ ਜਸਮੇਰ ਸਿੰਘ ‘ਤੇ ਹਮਲਾ ਕਰ ਦਿੱਤਾ। ਪਿਛਲੇ ਹਫਤੇ ਵਿੱਚ ਨਿਊਯਾਰਕ ਵਿੱਚ ਕਿਸੇ ਸਿੱਖ ਉੱਤੇ ਹਮਲੇ ਦੀ ਇਹ ਦੂਜੀ ਘਟਨਾ ਸੀ। ਪਿਛਲੇ ਹਫਤੇ ਨਿਊਯਾਰਕ ਵਿੱਚ 19 ਸਾਲਾ ਸਿੱਖ ਨੌਜਵਾਨ ਉੱਤੇ ਉਸ ਸਮੇਂ ਹਮਲਾ ਕੀਤਾ ਗਿਆ ਸੀ, ਜਦੋਂ ਉਹ ਬੱਸ ਰਾਹੀਂ ਰਿਚਮੰਡ ਹਿੱਲ ਵਿੱਚ ਗੁਰਦੁਆਰੇ ਜਾ ਰਿਹਾ ਸੀ। ਕਿ੍ਰਸਟੋਫਰ ਫਿਲਿਪੋ (26) ਨੇ ਨੌਜਵਾਨ ਦੇ ਸਿਰ ਦੇ ਪਿਛਲੇ ਹਿੱਸੇ ਵਿੱਚ ਮੁੱਕਾ ਮਾਰਿਆ, ਉਸ ਦੀ ਪੱਗ ਉਤਾਰਨ ਦੀ ਕੋਸਸਿ ਕੀਤੀ ਅਤੇ ਉਸ ਨੂੰ ਕਿਹਾ, ‘ਅਸੀਂ ਇਸ ਦੇਸ ਵਿੱਚ ਇਹ (ਪੱਗ) ਨਹੀਂ ਬੰਨ੍ਹਦੇ।’ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ ਨੇ ਜਸਮੇਰ ਸਿੰਘ ’ਤੇ ਹਮਲੇ ਦੀ ਨਿੰਦਾ ਕੀਤੀ ਤੇ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧਤਾ ਪ੍ਰਗਟਾਈ।

LEAVE A REPLY

Please enter your comment!
Please enter your name here