ਮਨਪ੍ਰੀਤ ਬਾਦਲ ਦੇ ਵਕੀਲ ਨੇ ਪਾਸਪੋਰਟ ਵਿਜੀਲੈਂਸ ਸਪੁਰਦ ਕੀਤਾ
ਚੰਡੀਗੜ੍ਹ : ਪੰਜਾਬ ਦਾ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਜੀਲੈਂਸ ਬਿਊਰੋ ਦੇ ਸਾਹਮਣੇ ਪੇਸ ਨਹੀਂ ਹੋਇਆ। ਉਸ ਦੇ ਵਕੀਲ ਐੱਸਐੱਸ ਭਿੰਡਰ ਨੇ ਮੁਲਜਮ ਦਾ ਪਾਸਪੋਰਟ ਵਿਜੀਲੈਂਸ ਬਿਊਰੋ ਦੇ ਬਠਿੰਡਾ ਦਫਤਰ ਨੂੰ ਸੌਂਪਿਆ। ਵਕੀਲ ਨੇ ਬਾਦਲ ਦਾ ਮੈਡੀਕਲ ਸਰਟੀਫਿਕੇਟ ਵੀ ਪੇਸ ਕੀਤਾ ਅਤੇ ਮੁਲਜਮ ਨੂੰ ਪਿੱਠ ਦਰਦ ਕਾਰਨ ਉਸ ਦੀ ਨਿੱਜੀ ਪੇਸੀ ਤੋਂ ਛੋਟ ਮੰਗੀ। ਵਿਜੀਲੈਂਸ ਬਿਊਰੋ ਨੇ ਬਾਦਲ ਨੂੰ ਸੰਮਨ ਜਾਰੀ ਕਰਕੇ ਸੋਮਵਾਰ ਨੂੰ ਸਵੇਰੇ 10 ਵਜੇ ਪੇਸ ਹੋਣ ਅਤੇ ਜਾਂਚ ਵਿੱਚ ਸਾਮਲ ਹੋਣ ਲਈ ਕਿਹਾ ਸੀ। ਬਾਦਲ ਨੂੰ ਕੁਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਅੰਤਰਿਮ ਜਮਾਨਤ ਮਿਲੀ ਸੀ।
ਮਨਪ੍ਰੀਤ ਬਾਦਲ ਦੇ ਵਕੀਲ ਨੇ ਪਾਸਪੋਰਟ ਵਿਜੀਲੈਂਸ ਸਪੁਰਦ ਕੀਤਾ
Date: