ਅਮਰੀਕਾ ’ਚ ਸਿੱਖਾਂ ਖਿਲਾਫ ਨਫਰਤੀ ਅਪਰਾਧਾਂ ’ਚ ਵਾਧਾ ਚਿੰਤਾ ਦੀ ਗੱਲ: ਮੇਅਰ ਭੱਲਾ
ਵਾਸ਼ਿੰਗਟਨ : ਨਿਊਯਾਰਕ ਅਤੇ ਅਮਰੀਕਾ ਦੇ ਹੋਰ ਹਿੱਸਿਆਂ ਵਿਚ ਸਿੱਖਾਂ ਵਿਰੁੱਧ ਨਫਰਤੀ ਅਪਰਾਧਾਂ ਦੀਆਂ ਹਾਲ ਹੀ ਦੀਆਂ ਘਟਨਾਵਾਂ ਨੂੰ ਨਿੰਦਾਯੋਗ’ ਕਾਰਵਾਈਆਂ ਕਰਾਰ ਦਿੰਦਿਆਂ ਅਮਰੀਕੀ ਸੂਬੇ ਨਿਊਜਰਸੀ ਦੇ ਹੋਬੋਕਨ ਸਹਿਰ ਦੇ ਮੇਅਰ ਨੇ ਸਿੱਖਾਂ ਖਲਿਾਫ ਵੱਧ ਰਹੀ ਨਫਰਤ ’ਤੇ ਚਿੰਤਾ ਪ੍ਰਗਟਾਈ ਹੈ। ਮੇਅਰ ਰਵੀ ਐੱਸ ਭੱਲਾ ਨੇ ਕਿਹਾ ਕਿ ਦੇਸ ‘ਚ ਘੱਟ ਗਿਣਤੀ ਭਾਈਚਾਰੇ ਖਲਿਾਫ ਅਪਰਾਧ ਹੋ ਰਹੇ ਹਨ ਤੇ ਚਿੰਤਾ ਵਾਲੀ ਗੱਲ ਹੈ। ਮੇਅਰ ਨੇ ਕੁਝ ਦਿਨ ਪਹਿਲਾਂ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਕਈ ਚਿੱਠੀਆਂ ਮਿਲੀਆਂ ਹਨ, ਜਿਸ ਵਿੱਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ।
ਅਮਰੀਕਾ ’ਚ ਸਿੱਖਾਂ ਖਿਲਾਫ ਨਫਰਤੀ ਅਪਰਾਧਾਂ ’ਚ ਵਾਧਾ ਚਿੰਤਾ ਦੀ ਗੱਲ: ਮੇਅਰ ਭੱਲਾ
Date: