12 ਕਿਲੋ ਹੈਰੋਇਨ ਸਣੇ ਕਾਬੂ ਤਸਕਰ ਕੀਤੇ ਕਾਬੂ
ਅੰਮਿ੍ਰਤਸਰ : ਪੰਜਾਬ ਪੁਲੀਸ ਨੇ ਸਰਹੱਦ ਪਾਰ ਨਸਾ ਤਸਕਰੀ ਦੇ ਗਰੋਹ ਦਾ ਪਰਦਾਫਾਸ ਕਰਦਿਆਂ ਇਸ ਦੇ ਮੈਂਬਰ ਨੂੰ ਗਿ੍ਰਫਤਾਰ ਕਰਕੇ 12 ਕਿਲੋਗ੍ਰਾਮ ਹੈਰੋਇਨ ਜਬਤ ਕੀਤੀ ਹੈ। ‘ਐਕਸ’ ’ਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਨਸੀਲੇ ਪਦਾਰਥਾਂ ਦੇ ਨੈੱਟਵਰਕ ਨੇ ਪਾਕਿਸਤਾਨ ਤੋਂ ਨਸੀਲੇ ਪਦਾਰਥਾਂ ਨੂੰ ਭੇਜਣ ਲਈ ਡਰੋਨ ਦੀ ਵਰਤੋਂ ਕੀਤੀ। ਸਟੇਟ ਸਪੈਸਲ ਅਪਰੇਸਨ ਸੈੱਲ ਅੰਮਿ੍ਰਤਸਰ ਨੇ ਸਰਹੱਦ ਪਾਰ ਹੈਰੋਇਨ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ ਕੀਤਾ ਹੈ। ਇੱਕ ਵਿਅਕਤੀ ਨੂੰ ਗਿ੍ਰਫਤਾਰ ਕਰਕੇ 12 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਫੜੇ ਵਿਅਕਤੀ ਦੇ ਕਥਿਤ ਤੌਰ ‘ਤੇ ਨਸਾ ਤਸਕਰ ਰਣਜੀਤ ਉਰਫ ਚੀਤਾ ਨਾਲ ਸਿੱਧੇ ਸਬੰਧ ਹਨ।