ਕਤਰ ਅਦਾਲਤ ਵੱਲੋਂ 8 ਭਾਰਤੀਆਂ ਨੂੰ ਦਿੱਤੀ ਸਜਾ-ਏ-ਮੌਤ

0
160

ਕਤਰ ਅਦਾਲਤ ਵੱਲੋਂ 8 ਭਾਰਤੀਆਂ ਨੂੰ ਦਿੱਤੀ ਸਜਾ-ਏ-ਮੌਤ

ਕਤਰ : ਖਬਰ ਹੈ ਕਿ ਕਤਰ ਦੀ ਅਦਾਲਤ ਨੇ ਦੋਹਾ ਵਿੱਚ ਨਜਰਬੰਦ ਅੱਠ ਸਾਬਕਾ ਜਲ ਸੈਨਾ ਅਧਿਕਾਰੀਆਂ ਲਈ ਮੌਤ ਦੀ ਸਜਾ ਦਾ ਫੈਸਲਾ ਸੁਣਾਇਆ ਹੈ। ਮੰਤਰਾਲੇ ਨੇ ਕਤਰ ਵਿੱਚ 8 ਭਾਰਤੀਆਂ ਨੂੰ ਸਜਾ-ਏ-ਮੌਤ ਸੁਣਾਉਣ ਦੇ ਫੈਸਲੇ ’ਤੇ ਹੈਰਾਨੀ ਤੇ ਪ੍ਰੇਸ਼ਾਨ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਪੂਰੇ ਫੈਸਲੇ ਦੀ ਉਡੀਕ ਕਰ ਰਿਹਾ ਹੈ। ਭਾਰਤ ਇਸ ਬਾਰੇ ਕਤਰ ਦੀ ਸਰਕਾਰ ਨਾਲ ਗੱਲ ਕਰੇਗੀ ਤੇ ਸਾਰੇ ਕਾਨੂੰਨੀ ਪੱਖਾਂ ਦੀ ਘੋਖ ਕਰ ਰਹੀ ਹੈ। ਅੱਠ ਭਾਰਤੀ ਨਾਗਰਿਕ ਅਕਤੂਬਰ 2022 ਤੋਂ ਕਤਰ ਵਿਚ ਕੈਦ ਹਨ ਅਤੇ ਉਨ੍ਹਾਂ ‘ਤੇ ਕਥਿਤ ਤੌਰ ‘ਤੇ ਪਣਡੁੱਬੀ ਪ੍ਰੋਗਰਾਮ ਦੀ ਜਾਸੂਸੀ ਕਰਨ ਦਾ ਦੋਸ਼ ਹੈ। ਮਾਰਚ ਦੇ ਅਖੀਰ ਵਿੱਚ ਭਾਰਤੀ ਨਾਗਰਿਕਾਂ ਦਾ ਪਹਿਲਾ ਮੁਕੱਦਮਾ ਚੱਲਿਆ ਸੀ।

LEAVE A REPLY

Please enter your comment!
Please enter your name here