ਦੇਸ਼ ਦੀ ਰਾਜਧਾਨੀ ’ਚ ਜਾਅਲੀ ਵੀਜਾ ਗਰੋਹ ਫੜਿਆ

0
185

ਦੇਸ਼ ਦੀ ਰਾਜਧਾਨੀ ’ਚ ਜਾਅਲੀ ਵੀਜਾ ਗਰੋਹ ਫੜਿਆ

ਨਵੀਂ ਦਿੱਲੀ : ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਨੇ ਤਿੰਨ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਕੈਨੇਡਾ ਅਤੇ ਖਾੜੀ ਦੇਸਾਂ ਦਾ ਵੀਜਾ ਦਿਵਾਉਣ ਦੇ ਬਹਾਨੇ ਦੇਸ ਭਰ ਦੇ ਹਜਾਰਾਂ ਲੋਕਾਂ ਨੂੰ ਠੱਗਣ ਵਾਲੇ ਗਰੋਹ ਦਾ ਪਰਦਾਫਾਸ ਕਰਨ ਦਾ ਦਾਅਵਾ ਕੀਤਾ ਹੈ। ਮੁਲਜਮਾਂ ਦੀ ਪਛਾਣ ਤਰੁਣ ਕੁਮਾਰ (43), ਵਿਨਾਇਕ ਉਰਫ ਬਿੰਨੀ (29) ਅਤੇ ਜਸਵਿੰਦਰ ਸਿੰਘ (25) ਵਾਸੀ ਪੰਜਾਬ ਵਜੋਂ ਹੋਈ ਹੈ। ਵਿਸੇਸ ਪੁਲੀਸ ਕਮਿਸਨਰ (ਅਪਰਾਧ) ਰਵਿੰਦਰ ਸਿੰਘ ਯਾਦਵ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਚੰਡੀਗੜ੍ਹ, ਪੰਜਾਬ ਸਥਿਤ ਬਿਰਲਾ-ਜੀ ਵਜੋਂ ਜਾਣੀ ਜਾਂਦੀ ਕੰਪਨੀ ਵੱਲੋਂ ਕਈ ਲੋਕਾਂ ਨਾਲ ਕਥਿਤ ਧੋਖਾਧੜੀ ਕਰਨ ਦੀ ਸੂਚਨਾ ਮਿਲੀ ਸੀ। ਇਸ ਕੰਪਨੀ ਨੇ ਕੈਨੇਡੀਅਨ ਵੀਜਾ ਦੇਣ ਦਾ ਵਾਅਦਾ ਕੀਤਾ ਸੀ ਪਰ ਆਖਰਕਾਰ ਪੀੜਤਾਂ ਨੂੰ ਜਾਅਲੀ ਵੀਜੇ ਦਿੱਤੇ। ਤਰੁਣ ਅਤੇ ਕਰਨ ਦੀ ਪਛਾਣ ਕੀਤੀ ਗਈ, ਜੋ ਕਿ ਸੈਕਟਰ-34ਏ, ਚੰਡੀਗੜ੍ਹ ਵਿਖੇ ਚੰਡੀਗੜ੍ਹ ਟੂ ਅਬਰੌਡ ਨਾਮਕ ਹੋਰ ਕਾਰੋਬਾਰ ਦੇ ਓਹਲੇ ਵਿੱਚ ਕੰਮ ਕਰ ਰਹੇ ਸਨ। ਪੂਰੀ ਜਾਂਚ ਦੌਰਾਨ ਕਾਲ ਡਿਟੇਲ ਰਿਕਾਰਡ (ਸੀਡੀਆਰ), ਗਾਹਕ ਐਪਲੀਕੇਸਨ ਫਾਰਮ (ਸੀਏਐਫ), ਇੰਟਰਨੈਟ ਪ੍ਰੋਟੋਕੋਲ ਡਿਟੇਲ ਰਿਕਾਰਡ (ਆਈਪੀਡੀਆਰ), ਰੀਚਾਰਜ ਹਿਸਟਰੀ, ਬੈਂਕ ਸਟੇਟਮੈਂਟਸ, ਆਈਪੀ ਲੌਗਸ, ਔਨਲਾਈਨ ਵਾਲਿਟ ਅਤੇ ਜੀਐਸਟੀ ਬਾਰੇ ਜਾਣਕਾਰੀ ਮਿਲੀ। ਚੰਡੀਗੜ੍ਹ ਟੂ ਅਬਰੌਡ ਦਫਤਰ ‘ਤੇ ਛਾਪੇਮਾਰੀ ਕੀਤੀ ਗਈ, ਜਿੱਥੇ ਤਰੁਣ ਨੂੰ ਗਿ੍ਰਫਤਾਰ ਕਰ ਲਿਆ ਗਿਆ। ਦਫਤਰ ਦੀ ਤਲਾਸੀ ਦੌਰਾਨ ਜਾਅਲੀ ਦਸਤਾਵੇਜ, ਲੈਪਟਾਪ, ਨਕਲੀ ਵੀਜਾ ਵਾਲੇ ਪਾਸਪੋਰਟ, ਬਾਰਕੋਡ ਮੇਕਰ, ਲੈਮੀਨੇਟਰ ਮਸੀਨ, ਰੋਲ ਅਤੇ ਜਾਅਲੀ ਦਸਤਾਵੇਜ ਬਣਾਉਣ ਲਈ ਵਰਤੀ ਜਾਂਦੀ ਸਟੇਸਨਰੀ ਦੇ ਨਾਲ-ਨਾਲ ਕਈ ਫਰਮਾਂ ਅਤੇ ਅੰਤਰਰਾਸਟਰੀ ਬੈਂਕਾਂ ਦੇ ਸਟੈਂਪ ਮਿਲੇ। ਤਰੁਣ ਆਪਣੇ ਇਕ ਕਰਮਚਾਰੀ ਜਸਵਿੰਦਰ ਸਿੰਘ ਦੀ ਸਨਾਖਤ ‘ਤੇ ਦਫਤਰ ਚਲਾ ਰਿਹਾ ਸੀ। ਤਰੁਣ ਨੇ ਵਨਿਾਇਕ ਨਾਮ ਦੇ ਵਿਅਕਤੀ ਤੋਂ ਜਾਅਲੀ ਵੀਜਾ ਲੈਣ ਦੀ ਗੱਲ ਕਬੂਲ ਕੀਤੀ, ਜੋ ਸੈਕਟਰ 34 ਚੰਡੀਗੜ੍ਹ ਵਿਖੇ ਸ੍ਰੀ ਸਾਈਂ ਐਜੂਕੇਸਨ ਦੇ ਨਾਮ ਹੇਠ ਦਫਤਰ ਚਲਾ ਰਿਹਾ ਸੀ। ਉਸ ਨੇ ਪੀੜਤਾਂ ਤੋਂ 50,000 ਰੁਪਏ ਤੋਂ ਲੈ ਕੇ ਦੋ ਲੱਖ ਰੁਪਏ ਤੱਕ ਦੀ ਰਕਮ ਅਗਾਊਂ ਵਸੂਲੀ ਜੋ ਜਾਣ ਵਾਲੇ ਦੇਸ ‘ਤੇ ਨਿਰਭਰ ਕਰਦਾ ਸੀ

 

LEAVE A REPLY

Please enter your comment!
Please enter your name here