spot_imgspot_imgspot_imgspot_img

ਭਾਰਤ ਨੇ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ ਸੇਵਾ ਮੁੜ ਕੀਤੀ ਸ਼ੁਰੂ

Date:

ਖਾਲਿਸਤਾਨ ਸਮਰਥਕ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਜਾਰੀ ਹੈ। ਇਸ ਦੌਰਾਨ, ਭਾਰਤ ਨੇ ਬੁੱਧਵਾਰ (25 ਅਕਤੂਬਰ) ਨੂੰ ਮੁੜ ਕੈਨੇਡੀਅਨਾਂ ਲਈ ਵੀਜ਼ਾ ਸੇਵਾ ਸ਼ੁਰੂ ਕੀਤੀ।

ਕੈਨੇਡਾ ਦੇ ਓਟਾਵਾ ਵਿੱਚ ਮੌਜੂਦ ਭਾਰਤੀ ਹਾਈ ਕਮਿਸ਼ਨ (High Commission of India) ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਵੀਜ਼ਾ ਸੇਵਾਵਾਂ ਸਿਰਫ਼ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਦੀਆਂ ਸ਼੍ਰੇਣੀਆਂ ਵਿੱਚ ਸ਼ੁਰੂ ਕੀਤੀਆਂ ਗਈਆਂ ਹਨ।

ਜਾਇਜ਼ਾ ਲੈਣ ਤੋਂ ਬਾਅਦ ਵੀਜ਼ਾ ਸੇਵਾ ਦੁਬਾਰਾ ਕੀਤੀ ਸ਼ੁਰੂ 

ਹਾਈ ਕਮਿਸ਼ਨ ਨੇ ਬਿਆਨ ‘ਚ ਅੱਗੇ ਕਿਹਾ ਕਿ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਪਹਿਲਾਂ ਵੀਜ਼ਾ ਦੇਣ ‘ਤੇ ਅਸਥਾਈ ਪਾਬੰਦੀ ਲਾਈ ਗਈ ਸੀ। ਅਜਿਹੇ ‘ਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਵੀਜ਼ਾ ਸੇਵਾ ਦੁਬਾਰਾ ਸ਼ੁਰੂ ਕੀਤੀ ਗਈ ਹੈ। ਇਹ ਫੈਸਲਾ ਵੀਰਵਾਰ (26 ਅਕਤੂਬਰ) ਤੋਂ ਲਾਗੂ ਹੋਵੇਗਾ।

ਕੈਨੇਡਾ ਨੇ 41 ਡਿਪਲੋਮੈਟਾਂ ਨੂੰ ਬੁਲਾ ਲਿਆ ਹੈ ਵਾਪਸ 

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਵਧੇਰੇ ਕੈਨੇਡੀਅਨ ਡਿਪਲੋਮੈਟ ਹਨ, ਇਸ ਲਈ ਸੰਤੁਲਨ ਬਣਾਉਣ ਦੀ ਲੋੜ ਹੈ। ਇਹ ਲੋਕ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਵੀ ਦਖਲ ਦਿੰਦੇ ਹਨ। ਅਜਿਹੇ ‘ਚ ਅਸੀਂ ਜਲਦ ਹੀ ਡਿਪਲੋਮੈਟਾਂ ਨੂੰ ਦਿੱਤੀ ਗਈ ਛੋਟ ਵਾਪਸ ਲੈ ਲਵਾਂਗੇ।

ਇਸ ਤੋਂ ਬਾਅਦ ਕੈਨੇਡਾ ਨੂੰ ਆਪਣੇ 41 ਡਿਪਲੋਮੈਟ ਵਾਪਸ ਬੁਲਾਉਣੇ ਪਏ। ਨਾਲ ਹੀ ਕੈਨੇਡਾ ਨੇ ਕਿਹਾ ਸੀ ਕਿ ਇਹ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਹੈ। ਇਸ ‘ਤੇ ਬਾਗਚੀ ਨੇ ਕਿਹਾ ਸੀ ਕਿ ਇਹ ਸਭ ਵਿਏਨਾ ਕਨਵੈਨਸ਼ਨ ਦੀ ਧਾਰਾ 11.1 ਦੇ ਤਹਿਤ ਹੋਇਆ ਹੈ।

ਕਿਵੇਂ ਸ਼ੁਰੂ ਹੋਇਆ ਕੈਨੇਡਾ ਅਤੇ ਭਾਰਤ ਵਿਚਾਲੇ ਵਿਵਾਦ?

ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋ ਸਕਦਾ ਹੈ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਟਰੂਡੋ ਦੇ ਸਾਰੇ ਦੋਸ਼ ਰਾਜਨੀਤੀ ਤੋਂ ਪ੍ਰੇਰਿਤ ਹਨ।

LEAVE A REPLY

Please enter your comment!
Please enter your name here

Share post:

Subscribe

spot_imgspot_imgspot_imgspot_img

Popular

More like this
Related

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਚੋਣਾਂ ‘ਚ ਟਿਕਟ ਕਿਸ ਆਧਾਰ ‘ਤੇ ਤੈਅ ਹੋਵੇਗੀ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਚੋਣਾਂ...