ਨਵਾਜ ਸ਼ਰੀਫ ਦੀ ਸੁਣਵਾਈ 15 ਨੂੰ…
ਇਸਲਾਮਾਬਾਦ: ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸਰੀਫ ਵੱਲੋਂ ਪੰਜ ਸਾਲ ਪਹਿਲਾਂ ਕਥਤਿ ਤੌਰ ’ਤੇ ਨਿਆਂਪਾਲਿਕਾ ਵਿਰੋਧੀ ਭਾਸਣ ਦੇਣ ਦੇ ਦੋਸ ਹੇਠ ਦਾਇਰ ਪਟੀਸਨ ਦੀ ਸੁਣਵਾਈ ਲਈ 15 ਨਵੰਬਰ ਨੂੰ ਤਰੀਕ ਤੈਅ ਕੀਤੀ ਹੈ। ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਆਮਿਰ ਫਾਰੂਕ ਇਸ ਮਾਮਲੇ ਦੀ ਸੁਣਵਾਈ ਕਰਨਗੇ। ਦਿ ਐਕਸਪ੍ਰੈਸ ਟਿ੍ਰਬਿਊਨ ਅਖਬਾਰ ਮੁਤਾਬਕ ਪਿਛਲੇ ਪੰਜ ਸਾਲਾਂ ਤੋਂ ਲੰਬਤਿ, ਸਰੀਫ ਦੇ 2018 ਦੇ ਬਿਆਨਾਂ ਲਈ ਇੱਕ ਨਾਗਰਿਕ ਦੁਆਰਾ ਅਦਾਲਤ ਦੀ ਮਾਣਹਾਨੀ ਦੀ ਪਟੀਸਨ ਦਾਇਰ ਕੀਤੀ ਗਈ ਸੀ। 2018 ਵਿੱਚ, ਸਰੀਫ ਨੂੰ ਆਪਣੇ ਪੁੱਤਰ ਦੀ ਯੂਏਈ ਫਰਮ ਵਿੱਚ ਵਰਕ ਪਰਮਿਟ ਰੱਖਣ ਲਈ ਪ੍ਰਧਾਨ ਮੰਤਰੀ ਵਜੋਂ ਅਯੋਗ ਕਰਾਰ ਦਿੱਤਾ ਗਿਆ ਸੀ। ਆਪਣੀ ਅਯੋਗਤਾ ਤੋਂ ਬਾਅਦ ਸਰੀਫ ਨੇ ਇਸਲਾਮਾਬਾਦ ਤੋਂ ਆਪਣੇ ਗ੍ਰਹਿ ਸਹਿਰ ਲਾਹੌਰ ਤੱਕ ਰੋਡ ਸੋਅ ਕੀਤਾ, ਵੱਖ-ਵੱਖ ਸਹਿਰਾਂ ਵਿੱਚ ਕਈ ਭਾਸ਼ਣ ਦਿੱਤੇ। ਉਸ ਦੇ ਭਾਸਣਾਂ ਨੂੰ ਸੁਪਰੀਮ ਕੋਰਟ ਦੀ ਆਲੋਚਨਾ ਵਜੋਂ ਦੇਖਿਆ ਗਿਆ ਸੀ।
ਨਵਾਜ ਸ਼ਰੀਫ ਦੀ ਸੁਣਵਾਈ 15 ਨੂੰ
Date: