ਨੇਪਾਲ ਤੋਂ ਆਏ ਜੋੜੇ ਨੇ ਜਲੰਧਰ ’ਚ ਕੀਤੀ ਖੁਦਕਸ਼ੀ

0
105

ਨੇਪਾਲ ਤੋਂ ਆਏ ਜੋੜੇ ਨੇ ਜਲੰਧਰ ’ਚ ਕੀਤੀ ਖੁਦਕਸ਼ੀ

ਜਲੰਧਰ : ਜਲੰਧਰ ਦੇ ਗਦਾਈਪੁਰ ’ਚ ਥਾਣਾ ਡਵੀਜ਼ਨ ਨੰਬਰ-8 ਦੇ ਲੱਗਦੇ ਇਲਾਕੇ ਵਿੱਚ ਇੱਕ ਨੇਪਾਲੀ ਜੋੜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕਥਤਿ ਤੌਰ ’ਤੇ ਖੁਦਕੁਸ਼ੀ ਕਰ ਲਈ। ਮਿ੍ਰਤਕਾਂ ਦੀ ਪਛਾਣ ਪ੍ਰੇਮ ਪੁੱਤਰ ਭੀਮ ਬਹਾਦੁਰ ਵਾਸੀ ਨੇਪਾਲ ਅਤੇ ਉਸ ਦੀ ਪਤਨੀ ਭਾਵਨਾ ਵਜੋਂ ਹੋਈ ਹੈ। ਦੋਵੇਂ ਗਦਈਪੁਰ ’ਚ ਕਿਰਾਏ ’ਤੇ ਕਮਰਾ ਲੈ ਕੇ ਰਹਿ ਰਹੇ ਸਨ। ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਮਰੇ ’ਚੋਂ ਬਦਬੂ ਆਉਣ ਲੱਗੀ ਤੇ ਅਆਸ-ਪਾਸ ਦੇ ਲੋਕਾਂ ਨੇ ਵੀ ਉਸ ਨੂੰ 3 ਦਿਨਾਂ ਤੋਂ ਨਹੀਂ ਦੇਖਿਆ ਸੀ। ਇਸ ਤੋਂ ਬਾਅਦ ਇਸ ਦੀ ਸੂਚਨਾ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ ਗਈ। ਥਾਣਾ-8 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਤਾਂ ਲਾਸ਼ਾਂ ਬਰਾਮਦ ਹੋਈਆਂ। ਦੋਵਾਂ ਦੀਆਂ ਲਾਸ਼ਾਂ ਕਾਲੀਆਂ ਪੈ ਚੁੱਕੀਆਂ ਸਨ ਅਤੇ ਬਦਬੂ ਆ ਰਹੀ ਸੀ। ਪੁਲੀਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਘਟਨਾ ਵਾਲੀ ਥਾਂ ਤੋਂ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ। ਆਤਮਹੱਤਿਆ ਕਰਨ ਤੋਂ ਪਹਿਲਾਂ ਪਤੀ-ਪਤਨੀ ਵਿਚਾਲੇ ਕਥਤਿ ਤੌਰ ’ਤੇ ਲੜਾਈ ਹੋਈ ਸੀ। ਪੁਲੀਸ ਨੇ ਮ੍ਰਤਿਕ ਦੇ ਪਰਿਵਾਰ ਨੂੰ ਖੁਦਕੁਸ਼ੀ ਦੀ ਸੂਚਨਾ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੋਵੇਂ ਕਰੀਬ 2 ਮਹੀਨੇ ਪਹਿਲਾਂ ਨੇਪਾਲ ਤੋਂ ਇਥੇ ਆਏ ਸਨ।

LEAVE A REPLY

Please enter your comment!
Please enter your name here