ਸਿੱਖਾਂ ਦੀ ਪੱਗ ਦਾ ਮਤਲਬ ਅਤਿਵਾਦ ਨਹੀਂ: ਨਿਊਯਾਰਕ ਮੇਅਰ
ਨਿਊਯਾਰਕ: ਅਮਰੀਕਾ ਦੇ ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ ਨੇ ਸਿੱਖਾਂ ’ਤੇ ਹਾ ਹੀ ਵਿਚ ਹੋਏ ਹਮਲਿਆਂ ਅਤੇ ਨਫਰਤੀ ਅਪਰਾਧਾਂ ਨੂੰ ਦੇਸ ’ਤੇ ਧੱਬਾ ਕਰਾਰ ਦਿੰਦਿਆਂ ਕਿਹਾ ਕਿ ਸਿੱਖਾਂ ਦੀ ਪੱਗ ਦਾ ਮਤਲਬ ਅਤਿਵਾਦ ਨਹੀਂ ਹੈ, ਸਗੋਂ ਇਹ ਆਸਥਾ ਦਾ ਪ੍ਰਤੀਕ ਹੈ. ਉਨ੍ਹਾਂ ਸਿੱਖਾਂ ਦੀ ਰਾਖੀ ਕਰਨ ਅਤੇ ਸਿੱਖ ਧਰਮ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਵੀ ਸੱਦਾ ਦਿੱਤਾ। ਐਡਮਜ ਨੇ ਸਾਊਥ ਰਿਚਮੰਡ ਹਿੱਲ ਦੇ ਕੁਈਨਜ ਇਲਾਕੇ ਵਿਚ ਬਾਬਾ ਮੱਖਣ ਸਾਹ ਲੁਬਾਣਾ ਸਿੱਖ ਸੈਂਟਰ ਵਿਖੇ ਸਿੱਖ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਤੁਸੀਂ ਅਤਿਵਾਦੀ ਨਹੀਂ ਹੋ, ਪਰ ਰੱਖਵਾਲੇ ਹੋ। ਪੂਰੇ ਸਹਿਰ ਨੂੰ ਇਹ ਦੱਸਣ ਦੀ ਲੋੜ ਹੈ। ਸਾਡੇ ਨੌਜਵਾਨਾਂ, ਸਾਡੇ ਬਾਲਗਾਂ ਨੂੰ ਇਹ ਜਾਣਨ ਦੀ ਲੋੜ ਹੈ।’